ਲੁਧਿਆਣਾ (ਹਿਤੇਸ਼)- ਨਗਰ ਨਿਗਮ ਵੱਲੋਂ ਬੁੱਧਵਾਰ ਨੂੰ ਜ਼ੋਨ ਸੀ ਦੇ ਏਰੀਆ ਵਿਚ ਜੋ ਕਾਰਵਾਈ ਕੀਤੀ ਗਈ ਹੈ। ਉਸ ਨਾਲ ਇੰਸਪੈਕਟਰ ਹਰਜੀਤ ਸਿੰਘ ਦੀ ਮਿਲੀਭੁਗਤ ਨਾਲ ਬਣ ਰਹੀਆਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਦੀ ਪੋਲ ਖੁੱਲ੍ਹ ਗਈ ਹੈ। ਇਸ ਡਰਾਈਵ ਦੇ ਦੌਰਾਨ ਡਾਬਾ, ਲੋਹਾਰਾ, ਗਿਆਸਪੁਰਾ, ਈਸਟਮੈਨ ਚੌਕ ਦੇ ਇਲਾਕੇ ਵਿਚ ਸਥਿਤ 3 ਕਾਲੋਨੀਆਂ ਦੇ 10 ਬਿਲਡਿੰਗਾਂ ਦੇ ਖਿਲਾਫ ਨਾਜਾਇਜ਼ ਨਿਰਮਾਣ ਦੇ ਦੋਸ਼ ਵਿਚ ਕਾਰਵਾਈ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਹ 29 ਬਲਾਕ ਦਾ ਏਰੀਆ ਬਿਲਡਿੰਗ ਇੰਸਪੈਕਟਰ ਹਰਜੀਤ ਦਾ ਹੈ। ਜਿਸ ਦੇ ਵੱਲੋਂ ਸਰਕਾਰ ਦੇ ਨਿਯਮਾਂ ਦੇ ਮੁਤਾਬਕ ਫਾਊਡੇਸ਼ਨ ਲੈਵਲ ’ਤੇ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਮਿਲੀਭਗਤ ਨਾਲ ਉਨ੍ਹਾਂ ਦਾ ਨਿਰਮਾਣ ਪੂਰਾ ਹੋਣ ਦਿੱਤਾ ਗਿਆ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਵਾਸੀਆਂ ਲਈ ਖ਼ੁਸ਼ਖ਼ਬਰੀ! ਮੁੱਖ ਮੰਤਰੀ ਦੀ ਹਰੀ ਝੰਡੀ ਮਗਰੋਂ ਜਾਰੀ ਹੋ ਗਏ ਹੁਕਮ
ਹੁਣ ਸੰਦੀਪ ਰਿਸ਼ੀ ਦੇ ਛੁੱਟੀ ਦੇ ਦੌਰਾਨ ਕਮਿਸ਼ਨਰ ਦਾ ਚਾਰਜ ਸੰਭਾਲ ਰਹੀ ਡੀ.ਸੀ ਸਾਕਸ਼ੀ ਸਾਹਨੀ ਵਲੋਂ ਮਹਾਨਗਰ ਵਿਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਕਾਲੋਨੀਆਂ ਅਤੇ ਬਿਲਡਿੰਗਾਂ ਨੂੰ ਲੈ ਕੇ ਪੁੱਜ ਰਹੀਆਂ ਸ਼ਿਕਾਇਤਾਂ ਦਾ ਸਖਤ ਨੋਟਿਸ ਲੈਣ ਦੇ ਬਾਅਦ ਨਗਰ ਨਿਗਮ ਦੇ ਅਧਿਕਾਰੀ ਹਰਕਤ ਵਿਚ ਨਜ਼ਰ ਆ ਰਹੇ ਹਨ। ਜਿਨਾਂ ਅਫ਼ਸਰਾਂ ਦੇ ਵੱਲੋਂ ਜਲਦਬਾਜ਼ੀ ਵਿਚ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਦੇ ਖਿਲਾਫ ਕਾਰਵਾਈ ਤਾਂ ਕਰ ਦਿਤੀ ਪਰ ਇੰਸਪੈਕਟਰ ਹਰਜੀਤ ਦੀ ਮਿਲੀਭਗਤ ਦੇ ਪਹਿਲੂ ’ ਤੇ ਪਰਦਾ ਪਾਉਣ ਦੇ ਲਈ ਇਹ ਦਲੀਲ ਜਾ ਰਹੀ ਹੈ ਕਿ ਜ਼ੋਨ ਸੀ ਵਿਚ ਰੁਟੀਨ ਚੈਕਿੰਗ ਦੇ ਦੌਰਾਨ ਸਾਹਮਣੇ ਆਈਆਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਦੇ ਮਾਲਕਾਂ ਨੂੰ ਨੋਟਿਸ ਜਾਰੀ ਕਰਨ ਦੇ ਬਾਅਦ ਵੀ ਸਾਈਟ ’ ਤੇ ਨਿਰਮਾਣ ਬੰਦ ਨਾ ਹੋਣ ’ਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ।
ਖਾਨਾਪੂਰਤੀ ਦੇ ਮੱਦੇਨਜ਼ਰ ਏ.ਟੀ.ਪੀ ਨੇ ਖੁਦ ਫੀਲਡ ਵਿਚ ਉਤਰ ਕੇ ਸੰਭਾਲੀ ਕਮਾਨ
ਨਗਰ ਨਿਗਮ ਵੱਲੋਂ ਜ਼ੋਨ ਸੀ ਦੇ ਡਾਬਾ, ਲੋਹਾਰਾ, ਗਿਆਸਪੁਰਾ, ਈਸਟਮੈਨ ਚੌਕ ਏਰੀਆ ਵਿਚ ਸਥਿਤ ਜਿਨਾਂ ਨਾਜਾਇਜ਼ ਕਾਲੋਨੀਆਂ ਅਤੇ ਬਿਲਡਿੰਗਾਂ ਦੇ ਖਿਲਾਫ ਬੁੱਧਵਾਰ ਨੂੰ ਕਾਰਵਾਈ ਕਰਨ ਦਾ ਦਾਅਵਾ ਕੀਤਾ ਗਿਆ ਹੈ ਉਥੇ ਬਿਲਡਿੰਗ ਬਰਾਂਚ ਦੀ ਟੀਮ ਵਲੋਂ ਕੁਝ ਦਿਨ ਪਹਿਲਾ ਵੀ ਦਬਿਸ਼ ਕੀਤੀ ਗਈ ਸੀ ਪਰ ਇੰਸਪੈਕਟਰ ਹਰਜੀਤ ਵਲੋਂ ਮਿਲੀਭਗਤ ਦੇ ਕਾਰਨ ਉਥੇ ਕਾਰਵਾਈ ਦੇ ਨਾਮ ’ਤੇ ਖਾਨਾਪੂਰਤੀ ਕੀਤੀ ਗਈ ਜਿਨਾਂ ਵਿਚ ਜਿੰਦਲ ਕਾਲੋਨੀ ਦਾ ਮਾਮਲਾ ਮੁੱਖ ਰੂਪ ਵਿਚ ਸ਼ਾਮਲ ਹੈ ਅਤੇ ਕੁਝ ਦੇਰ ਬਾਅਦ ਫਿਰ ਤੋਂ ਨਿਰਮਾਣ ਸ਼ੁਰੂ ਹੋ ਗਿਆ।
ਜਿਸ ਦੇ ਮੱਦੇਨਜ਼ਰ ਬੁੱਧਵਾਰ ਨੂੰ ਚਲਾਈ ਗਈ ਡਰਾਈਵ ਦੀ ਕਮਾਨ ਏ.ਟੀ.ਪੀ ਜਗਦੀਪ ਸਿੰਘ ਨੇ ਖੁਦ ਸੰਭਾਲੀ ਅਤੇ ਨਾਜਾਇਜ਼ ਕਾਲੋਨੀਆਂ ਵਿਚ ਬਣੀਆਂ ਸੜਕਾਂ, ਆਫਿਸ ਅਤੇ ਮਕਾਨਾਂ ਦੇ ਨਾਲ ਨਕਸ਼ਾ ਪਾਸ ਕਰਵਾਏ ਬਿਨਾਂ ਬਣ ਰਹੀਆਂ ਬਿਲਡਿੰਗਾਂ ਦੇ ਬਾਹਰੀ ਹਿੱਸੇ ਨੂੰ ਤੋੜਨ ਦੀ ਕਾਰਵਾਈ ਕੀਤੀ ਗਈ ਹੈ।
ਮਾਰਕੀਟ ’ਤੇ ਕਾਰਵਾਈ ਕਰਨ ਨੂੰ ਤਿਆਰ ਨਹੀਂ ਇੰਸਪੈਕਟਰ ਮਾਂਗਟ
ਨਗਰ ਨਿਗਮ ਦੇ ਜ਼ੋਨ ਸੀ ਦੀ ਬਿਲਡਿੰਗ ਬਰਾਂਚ ਦੇ ਸਟਾਫ ਵਲੋਂ ਪਿਛਲੇ ਦਿਨਾਂ ਦੇ ਦੌਰਾਨ ਡਾਬਾ, ਲੋਹਾਰਾ, ਗਿਆਸਪੁਰਾ, ਈਸਟਮੈਨ ਚੌਕ, ਢੰਡਾਰੀ ਦੇ ਇਲਾਕੇ ਵਿਚ ਨਾਜਾਇਜ਼ ਰੂਪ ਵਿਚ ਬਣ ਰਹੀਆਂ ਕਾਲੋਨੀਆਂ ਅਤੇ ਬਿਲਡਿੰਗਾਂ ਦੇ ਖਿਲਾਫ ਕੀਤੀ ਗਈ ਹੈ ਪਰ ਇੰਸਪੈਕਟਰ ਕੁਲਜੀਤ ਮਾਂਗਟ ਇੰਡਸਟਰੀਅਲ ਏਰੀਆ ਬੀ ਵਿਚ ਨਾਜਾਇਜ਼ ਤੌਰ ’ਤੇ ਬਣੀ ਮਾਰਕੀਟ ’ਤੇ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ ਜਦਕਿ ਇਸ ਏਰੀਆ ਵਿਚ ਕਮਰਸ਼ੀਅਲ ਨਿਰਮਾਣ ਦੇ ਲਈ ਨਾ ਤਾਂ ਨਕਸ਼ਾ ਪਾਸ ਕੀਤਾ ਜਾਂਦਾ ਹੈ ਅਤੇ ਨਾ ਹੀ ਫੀਸ ਜਮਾ ਕਰਕੇ ਰੈਗੂਲਰ ਕਰਨ ਦਾ ਨਿਯਮ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਸਿਆਸੀ ਆਗੂ ਪਿੱਛੇ ਦਾਤ ਲੈ ਕੇ ਥਾਣੇ 'ਚ ਜਾ ਵੜਿਆ ਵਿਅਕਤੀ, ਪੈ ਗਈਆਂ ਭਾਜੜਾਂ
ਇਸ ਦੇ ਬਾਵਜੂਦ ਫਸਟ ਸਟੇਜ ’ਤੇ ਨਿਰਮਾਣ ਨੂੰ ਤੋੜਨ ਜਾਂ ਰੋਕਣ ਦੀ ਬਜਾਏ ਇੰਸਪੈਕਟਰ ਮਾਂਗਟ ਮਿਲੀਭੁਗਤ ਦੇ ਚੱਲਦੇ ਪੂਰਾ ਹੋਣ ਦਿੱਤਾ ਗਿਆ। ਜਿਸ ਨੂੰ ਲੈ ਕੇ ਏ.ਟੀ.ਪੀ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਮਾਰਕੀਟ ਦੇ ਨਾਜਾਇਜ਼ ਨਿਰਮਾਣ ਦੇ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਜਲਦ ਸੀਲਿੰਗ ਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PGI ਐਮਰਜੈਂਸੀ ਅਤੇ ਟ੍ਰਾਮਾ ਸੈਂਟਰ ਦਾ ਹੋਵੇਗਾ ਵਿਸਥਾਰ, ਮਰੀਜ਼ਾਂ ਨੂੰ ਮਿਲੇਗੀ ਸਹੂਲਤ
NEXT STORY