ਚੰਡੀਗੜ੍ਹ (ਪਾਲ) : ਪੀ. ਜੀ. ਆਈ. 'ਚ ਸ਼ੁਰੂ ਹੋਣ ਵਾਲੇ ਨਿਊਰੋ ਸਾਇੰਸ ਸੈਂਟਰ ਨਾਲ ਇੱਥੋਂ ਦੀ ਐਮਰਜੈਂਸੀ ਅਤੇ ਟ੍ਰਾਮਾ ਸੈਂਟਰਾਂ 'ਚ ਮਰੀਜ਼ਾਂ ਦੇ ਬੋਝ ਨੂੰ ਘਟਾਵੇਗਾ। ਪੀ.ਜੀ.ਆਈ ਐਮਰਜੈਂਸੀ ਮੈਡੀਕਲ ਵਾਰਡ 'ਚ ਸਿਰਫ਼ 109 ਬੈੱਡ ਹਨ ਪਰ ਇੱਥੇ ਹਰ ਸਮੇਂ 350 ਤੋਂ ਵੱਧ ਮਰੀਜ਼ਾਂ ਦਾ ਇਲਾਜ ਹੁੰਦਾ ਹੈ। ਐਡਵਾਂਸਡ ਟ੍ਰਾਮਾ ਸੈਂਟਰ (ਏ.ਟੀ.ਸੀ.) ਜਿੱਥੇ ਕਈ ਸਰਜੀਕਲ ਸਪੈਸ਼ਲਿਟਜ਼ ਨਾਲ ਇਲਾਜ ਕੀਤਾ ਜਾਂਦਾ ਹੈ। ਇੱਥੇ 100 ਮਰੀਜ਼ਾਂ ਦੀ ਸਮਰੱਥਾ ਹੈ ਅਤੇ ਇੱਥੇ 200-225 ਮਰੀਜ਼ ਦਾਖ਼ਲ ਰਹਿੰਦੇ ਹਨ। ਇਸ ਦਬਾਅ ਨੂੰ ਹੁਣ ਨਿਊਰੋ ਸਾਇੰਸ ਸੈਂਟਰ ਘੱਟ ਕਰੇਗਾ। ਪੀ. ਜੀ. ਆਈ. ਡਾਇਰੈਕਟਰ ਡਾ. ਵਿਵੇਕ ਲਾਲ ਅਨੁਸਾਰ ਐਮਰਜੈਂਸੀ ਅਤੇ ਟ੍ਰਾਮਾ ਸੈਂਟਰ ਲਈ ਅਸੀਂ ਯੋਜਨਾ ਬਣਾਈ ਹੈ ਕਿ ਨਿਊਰੋ ਸਾਇੰਸ ਸੈਂਟਰ ਦੇ ਸ਼ੁਰੂ ਹੁੰਦੇ ਹੀ ਐਮਰਜੈਂਸੀ ਅਤੇ ਟ੍ਰਾਮਾ ਸੈਂਟਰ ਵਿਚ ਆਉਣ ਵਾਲੇ ਨਿਊਰੋ ਦੇ ਮਰੀਜ਼ਾਂ ਨੂੰ ਉੱਥੇ ਸ਼ਿਫਟ ਕਰ ਦਿੱਤਾ ਜਾਵੇਗਾ। ਇਸ ਦੀ ਮਦਦ ਨਾਲ ਹੋਰ ਐਮਰਜੈਂਸੀ ਮਰੀਜ਼ਾਂ ਲਈ ਜਗ੍ਹਾ ਬਣਾਈ ਜਾਵੇਗੀ।
ਸਾਰੰਗਪੁਰ ਐਕਸਟੈਂਸ਼ਨ ਵਿਚ ਹਾਲੇ ਲੱਗੇਗਾ ਸਮਾਂ
ਡਾਇਰੈਕਟਰ ਡਾ. ਲਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਯੋਜਨਾ ਬਣਾ ਰਹੇ ਸੀ ਕਿ ਸਾਰੰਗਪੁਰ ਐਕਸਟੈਨਸ਼ਨ ਵਿਚ ਮੌਜੂਦਾ ਐਮਰਜੈਂਸੀ ਅਤੇ ਟ੍ਰਾਮਾ ਸੈਂਟਰ ਨੂੰ ਸ਼ਿਫਟ ਕੀਤਾ ਜਾਵੇਗਾ, ਪਰ ਹੁਣ ਇਸ ਵਿਚ ਕਾਫੀ ਸਮਾਂ ਲੱਗ ਸਕਦਾ ਹੈ। ਹਾਲ ਹੀ ਵਿਚ ਸਾਰੰਗਪੁਰ ਐਕਸਟੈਨਸ਼ਨ ਦੀ ਚਾਰਦੀਵਾਰੀ ਦਾ ਕੰਮ ਮੁਕੰਮਲ ਕੀਤਾ ਗਿਆ ਹੈ। ਇਹ ਬਹੁਤ ਲੰਬਾ ਪ੍ਰੋਜੈਕਟ ਹੈ। ਐੱਮ. ਬੀ. ਬੀ.ਐੱਸ. ਦੇ ਲਈ ਮੈਡੀਕਲ ਕਾਲਜ ਸਾਰੰਗਪੁਰ ਵਿਚ ਬਣਨ ਵਾਲੇ ਐਕਸਟੈਨਸ਼ਨ ਦਾ ਨੀਂਹ ਪੱਥਰ ਰੱਖਣਾ ਸਾਡੀ ਤਰਜ਼ੀਹ ਹੈ।
ਨਹਿਰੂ ਹਸਪਤਾਲ ਦਾ ਰੈਨੋਵੇਸ਼ਨ ਇਕ ਚਣੌਤੀ
ਪੀ. ਜੀ. ਆਈ. ਪ੍ਰਸ਼ਾਸਨ ਲਈ ਨਹਿਰੂ ਹਸਪਤਾਲ ਦਾ ਨਵੀਨੀਕਰਨ ਪਿਛਲੇ ਕਈ ਸਾਲਾਂ ਤੋਂ ਚੁਣੌਤੀ ਬਣਿਆ ਹੋਇਆ ਹੈ। ਨਹਿਰੂ ਹਸਪਤਾਲ ਵਿਚ ਢਾਈ ਤੋਂ ਤਿੰਨ ਹਜ਼ਾਰ ਇੰਨਡੋਰ ਮਰੀਜ਼ ਦਾਖ਼ਲ ਹੁੰਦੇ ਹਨ। ਪੀ. ਜੀ. ਆਈ. ਨਹਿਰੂ ਇਮਾਰਤ ਵਿਚ ਮੌਜੂਦ ਐਮਰਜੈਂਸੀ ਅਤੇ ਟ੍ਰਾਮਾ ਸੈਂਟਰ ਨੂੰ ਹੋਰ ਜ਼ਿਆਦਾ ਨਹੀਂ ਵਧਾਇਆ ਜਾ ਸਕਦਾ। ਹੁਣ ਨਿਊਰੋ ਸਾਇੰਸ ਸੈਂਟਰ ਬਣਾਇਆ ਜਾ ਰਿਹਾ ਹੈ ਅਤੇ ਐਮਰਜੈਂਸੀ ਅਤੇ ਟ੍ਰਾਮਾ 'ਚਆਉਣ ਵਾਲੇ ਨਿਊਰੋ ਮਰੀਜ਼ਾਂ ਨੂੰ ਉੱਥੇ ਸ਼ਿਫਟ ਕੀਤਾ ਜਾਵੇਗਾ ਤਾਂ ਇਸ ਨਾਲ ਕੁੱਝ ਰਾਹਤ ਮਿਲੇਗੀ। ਇਹ ਪਹਿਲੀ ਵਾਰ ਹੋਵੇਗਾ ਕਿ ਮੌਜੂਦਾ ਪੁਰਾਣੀ ਇਮਾਰਤ ਨੂੰ ਰੈਨੋਵੇਟ ਹੋਣ ਦਾ ਮੌਕੇ ਮਿਲ ਸਕੇਗਾ।
ਪਿਛਲੇ ਸਾਲ ਐਮਰਜੈਂਸੀ ਵਿਚ ਆਏ 54050 ਮਰੀਜ਼
ਟ੍ਰਾਮਾ ਸੈਂਟਰ ਵਿਚ ਜ਼ਿਆਦਾਤਰ ਐਕਸੀਡੈਂਟਲ ਕੇਸ ਆਉਂਦੇ ਹਨ, ਜਿਨ੍ਹਾਂ ਦੇ ਸਿਰ ’ਤੇ ਸੱਟ ਹੁੰਦੀ ਹੈ। ਸਾਲ 2023 ਦੇ ਅੰਕੜੇ ਦੇਖੀਏ ਤਾਂ ਐਮਰਜੈਂਸੀ ਮੈਂਡੀਕਲ ਓ. ਪੀ. ਡੀ. ਵਿਚ 54050 ਮਰੀਜ਼ ਦਾਖ਼ਲ ਕੀਤੇ ਗਏ ਸੀ, ਜਿਨ੍ਹਾਂ ਵਿਚ ਮੈਡੀਕਲ ਸਰਜ਼ੀਕਲ ਓ. ਪੀ. ਡੀ. 9543 ਅਤੇ ਐਡਵਾਂਸ ਟ੍ਰਾਮਾ ਸੈਂਟਰ ਓ. ਪੀ. ਡੀ. ਵਿਚ 12578 ਮਰੀਜ਼ ਦਾਖ਼ਲ ਕੀਤੇ ਗਏ।
ਪੰਜਾਬ 'ਚ ਵੱਡੀ ਘਟਨਾ, ਸ੍ਰੀ ਅਮਰਨਾਥ ਯਾਤਰਾ ਤੋਂ ਪਰਤੀ ਬੱਸ 'ਤੇ ਹਮਲਾ
NEXT STORY