ਦਸੂਹਾ, (ਝਾਵਰ)- ਦਸੂਹਾ ਦੇ ਮਾਣਯੋਗ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਸ. ਬਗੀਚਾ ਸਿੰਘ ਪੀ. ਸੀ. ਐੱਸ. ਦੀ ਅਦਾਲਤ ਵਿਚ ਜੋ ਖੇਤੀਬਾਡ਼ੀ ਵਿਭਾਗ ਵੱਲੋਂ ਕੀਟਨਾਸ਼ਕ ਐਕਟ 1968 ਅਤੇ ਕੀਟਨਾਸ਼ਕ ਰੂਲਜ਼ 1971 ਅਧੀਨ ਗੜ੍ਹਾ ਇਲੈਕਟ੍ਰੀਕਲ ਉੱਚੀ ਬੱਸੀ ਦੇ ਮਾਲਕ ਸੁਲਿੰਦਰ ਸਿੰਘ ਗਡ਼੍ਹਾ ਅਤੇ ਕਿਸਾਨ ਸੇਵਾ ਕੇਂਦਰ ਦੇ ਮਾਲਕ ਬਲਵਿੰਦਰ ਸਿੰਘ ਵਿਰੁੱਧ ਕੇਸ ਦਾਇਰ ਕੀਤਾ ਗਿਆ ਸੀ, ਸਬੰਧੀ ਦੋਵਾਂ ਧਿਰਾਂ ਦੀ ਬਹਿਸ ਤੋਂ ਬਾਅਦ ਮਾਣਯੋਗ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਸਲਿੰਦਰ ਸਿੰਘ ਗਡ਼੍ਹਾ ਨੂੰ 2 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਉਸ ਦੇ ਦੂਸਰੇ ਸਾਥੀ ਬਲਵਿੰਦਰ ਸਿੰਘ ਨੂੰ ਬਰੀ ਕਰ ਦਿੱਤਾ ਗਿਆ।
ਕੀ ਹੈ ਮਾਮਲਾ
ਖੇਤੀਬਾਡ਼ੀ ਵਿਭਾਗ ਦੇ ਦਫਤਰ ਦਸੂਹਾ ਦੇ ਉਸ ਸਮੇਂ ਦੇ ਖੇਤੀਬਾਡ਼ੀ ਵਿਕਾਸ ਅਫਸਰ ਮਝੈਲ ਸਿੰਘ ਅਤੇ ਉਸ ਸਮੇਂ ਦੇ ਐੱਸ. ਡੀ. ਐੱਮ. ਦਸੂਹਾ ਬਰਜਿੰਦਰ ਸਿੰਘ ਨੇ ਟੀਮ ਸਮੇਤ 9 ਫਰਵਰੀ 2015 ਨੂੰ ਗਡ਼੍ਹਾ ਇਲੈਕਟ੍ਰੀਕਲਸ ਉੱਚੀ ਬੱਸੀ ਦੀ ਜਾਂਚ ਕੀਤੀ ਸੀ, ਜਿਸ ਵਿਚ ਨਾਜਾਇਜ਼ ਕੀਟਨਾਸ਼ਕ ਅਤੇ ਪਾਬੰਦੀਸ਼ੁਦਾ ਦਵਾਈਆਂ ਪਾਈਆਂ ਗਈਆਂ ਸਨ।
ਕਿਸਾਨਾਂ-ਮਜ਼ਦੂਰਾਂ ਨੇ ਡੀ.ਸੀ. ਦਫਤਰ ਦਾ ਕੀਤਾ ਘਿਰਾਓ
NEXT STORY