ਰੋਪੜ (ਸੱਜਣ ਸੈਣੀ)—ਵਿਧਾਨ ਸਭਾ ਹਲਕਾ ਰੂਪਨਗਰ ਤੋਂ ਸਾਲ 2017 'ਚ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਜਿੱਤੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ 2019 ਦੀ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਨ। ਜਾਣਕਾਰੀ ਮੁਤਾਬਕ ਸੰਦੋਆ ਇਹ ਕਹਿ ਕੇ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ ਸਨ ਕਿ ਉਹ ਹਲਕੇ ਦਾ ਵਿਕਾਸ ਕਰਵਾਉਣਗੇ। ਇਸ ਸਬੰਧੀ ਜਦੋਂ ਲੋਕਾਂ ਨੇ ਉਨ੍ਹਾਂ ਨੂੰ ਸਵਾਲ ਕੀਤੇ ਕਿ ਕਾਂਗਰਸ 'ਚ ਸ਼ਾਮਲ ਹੋਣ ਦੇ ਬਾਅਦ ਉਨ੍ਹਾਂ ਨੇ ਕਿਹੜੇ ਵਿਕਾਸ ਕਰਵਾਏ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਕਈ ਵਿਕਾਸ ਕਰਵਾਏ ਹਨ, ਜਿਹੜੇ ਕਿ ਕਈ ਸਾਲਾਂ ਤੋਂ ਰੁਕੇ ਹੋਏ ਸਨ, ਪਰ ਜਦੋਂ ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ਦੇ ਖਿਲਾਫ ਕਾਰਵਾਈ ਦਾ ਸਵਾਲ ਕੀਤਾ ਤਾਂ ਉਹ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ, ਜਦਕਿ ਆਮ ਆਦਮੀ 'ਚ ਰਹਿੰਦੇ ਸਮੇਂ ਸੰਦੋਆ ਅਕਸਰ ਹੀ ਮਾਈਨਿੰਗ ਮਾਫੀਆ ਨਾਲ ਟੱਕਰ ਲੈਣ ਦੇ ਕਾਰਨ ਵਿਵਾਦਾਂ 'ਚ ਰਹਿੰਦੇ ਸੀ।
ਦੱਸ ਦੇਈਏ ਕਿ ਇਹ ਉਹ ਹੀ ਹਲਕਾ ਵਿਧਾਇਕ ਹੈ, ਜੋ ਆਮ ਆਦਮੀ 'ਚ ਰਹਿੰਦੇ ਹੋਏ ਲਗਾਤਾਰ ਨਾਜਾਇਜ਼ ਮਾਈਨਿੰਗ ਦੇ ਖਿਲਾਫ ਖੰਡਿਆਂ 'ਚ ਜਾ ਕੇ ਮਾਈਨਿੰਗ ਮਾਫੀਆ ਨਾਲ ਸਿੱਧੇ ਟੱਕਰ ਲੈਂਦੇ ਸੀ। ਇਨ੍ਹਾਂ 'ਤੇ ਕਈ ਵਾਰ ਜਾਨਲੇਵਾ ਹਮਲੇ ਵੀ ਹੋ ਚੁੱਕੇ ਹਨ, ਪਰ ਹੁਣ ਜ਼ਿਲੇ 'ਚ ਚੱਲ ਰਹੀ ਨਾਜਾਇਜ਼ ਮਾਈਨਿੰਗ ਦੇ ਪ੍ਰਤੀ ਉਨ੍ਹਾਂ ਨਾਲ ਸਵਾਲ ਕੀਤਾ ਤਾਂ ਐੱਮ.ਐੱਲ.ਏ. ਸਾਹਿਬ ਸਪੱਸ਼ਟ ਜਵਾਬ ਨਹੀਂ ਦੇ ਸਕੇ ਅਤੇ ਪੁਲਸ ਪ੍ਰਸ਼ਾਸਨ 'ਤੇ ਪੱਲਾ ਝਾੜਦੇ ਨਜ਼ਰ ਆਏ।
ਪਠਾਨਕੋਟ : ਪੁਲਸ ਨੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ
NEXT STORY