ਭਵਾਨੀਗੜ੍ਹ, (ਅੱਤਰੀ, ਵਿਕਾਸ)- ਪਿਛਲੇ ਦਿਨੀਂ 'ਜਗ ਬਾਣੀ' 'ਚ ਸਰਵਿਸ ਲੇਨਸ 'ਤੇ ਨਾਜਾਇਜ਼ ਕਬਜ਼ਿਆਂ ਸੰਬੰਧੀ ਛਪੀ ਖਬਰ ਦਾ ਅਸਰ ਅੱਜ ਉਦੋਂ ਦਿਖਾਈ ਦਿੱਤਾ, ਜਦੋਂ ਡੀ. ਐੱਸ. ਪੀ. ਆਰ. ਸੰਗਰੂਰ ਸੰਦੀਪ ਵਢੇਰਾ ਨੇ ਖੁਦ ਪੁਲਸ ਪਾਰਟੀ ਸਮੇਤ ਬਲਿਆਲ ਲਿੰਕ ਰੋਡ ਨੇੜੇ ਤੇ ਸਰਵਿਸ ਲੇਨਸ 'ਤੇ ਖੜ੍ਹੀਆਂ ਰੇਹੜੀਆਂ, ਵਾਹਨਾਂ ਤੇ ਦੁਕਾਨਾਂ ਅੱਗੇ ਪਏ ਸਾਮਾਨ ਨੂੰ ਹਟਾਇਆ।
ਉਨ੍ਹਾਂ ਰੇਹੜੀਆਂ ਵਾਲਿਆਂ ਤੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਕਿ ਜੇਕਰ ਕੋਈ ਰੇਹੜੀ ਜਾਂ ਸਾਮਾਨ ਸਰਵਿਸ ਲੇਨ 'ਤੇ ਮਿਲਿਆ ਤਾਂ ਉਸ ਨੂੰ ਜ਼ਬਤ ਕਰ ਕੇ ਥਾਣੇ ਲਿਜਾਇਆ ਜਾਵੇਗਾ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਡੀ. ਐੱਸ. ਪੀ. ਵਢੇਰਾ ਨੇ ਕਿਹਾ ਕਿ ਇਨ੍ਹਾਂ ਰੇਹੜੀਆਂ ਵਾਲਿਆਂ ਤੇ ਦੁਕਾਨਾਂ ਦੇ ਬਾਹਰ ਪਏ ਸਾਮਾਨ ਕਾਰਨ ਆਵਾਜਾਈ ਵਿਚ ਰੁਕਾਵਟ ਪੈਦਾ ਹੋ ਰਹੀ ਹੈ, ਜਿਸ ਕਾਰਨ ਇਸ ਰਸਤੇ ਨੂੰ ਸਾਫ ਕਰਵਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਸਰਵਿਸ ਲੇਨਸ 'ਤੇ ਖੜ੍ਹੀਆਂ ਰੇਹੜੀਆਂ, ਨਿੱਜੀ ਵਾਹਨਾਂ ਤੇ ਦੁਕਾਨਾਂ ਅੱਗੇ ਪਏ ਸਾਮਾਨ ਕਾਰਨ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। ਇਸ ਮੌਕੇ ਐੱਸ. ਐੱਚ. ਓ. ਭਵਾਨੀਗੜ੍ਹ ਚਰਨਜੀਵ ਲਾਂਬਾ, ਐੱਸ. ਆਈ. ਟ੍ਰੈਫਿਕ ਸ਼ਾਮ ਲਾਲ ਸਮੇਤ ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮ ਹਾਜ਼ਰ ਸਨ।
ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ 3 ਗ੍ਰਿਫਤਾਰ
NEXT STORY