ਬਟਾਲਾ, (ਗੋਰਾਇਆ)- ਅੱਜ ਅੈਕਸਾਈਜ਼ ਵਿਭਾਗ ਇੰਸਪੈਕਟਰ ਰਮਨ ਸ਼ਰਮਾ ਦੀ ਅਗਵਾਈ ’ਚ ਟੀਮ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ, ਐੱਸ. ਐੱਚ. ਓ. ਕਿਲਾ ਲਾਲ ਸਿੰਘ, ਅਮੋਲਕਦੀਪ ਸਿੰਘ, ਹੌਲਦਾਰ ਹੇਮ ਸਿੰਘ, ਹੌਲਦਾਰ ਸੰਤੋਖ ਸਿੰਘ ਸੋਹਲ, ਬਲਵਿੰਦਰ ਸਿੰਘ, ਮੈਡਮ ਕਸ਼ਮੀਰ ਕੌਰ, ਬਲਜਿੰਦਰ ਕੌਰ ਸਮੇਤ ਸਮੁੱਚੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਸ਼ਾਮਪੁਰਾ ਦੇ Îਛੱਪਡ਼ ’ਚ ਛਾਪੇਮਾਰੀ ਦੌਰਾਨ 70 ਬੋਤਲਾਂ ਅਲਕੋਹਲ ਬਰਾਮਦ ਕਰ ਕੇ ਮੌਕੇ ’ਤੇ ਨਸ਼ਟ ਕਰ ਦਿੱਤੀਅਾਂ। ਐੱਸ. ਐੱਚ. ਓ. ਅਮੋਲਕਦੀਪ ਸਿੰਘ ਨੇ ਸਖਤ ਸ਼ਬਦਾਂ ਵਿਚ ਸ਼ਾਮਪੁਰਾ ਪਿੰਡ ਵਿਚ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਇਨ੍ਹਾਂ ਕੰਮਾਂ ਤੋਂ ਬਾਜ਼ ਆਉਣ।
ਕੈਪਟਨ ਨੇ ਨਸ਼ਿਆਂ ਖਿਲਾਫ ਜੰਗ 'ਚ ਹਰਿਆਣਾ, ਹਿਮਾਚਲ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਦਾ ਸਹਿਯੋਗ ਮੰਗਿਆ
NEXT STORY