ਜਲੰਧਰ (ਰਾਜੇਸ਼)—ਜਲੰਧਰ ਪੁਲਸ ਨੇ ਸ਼ੁੱਕਰਵਾਰ ਨੂੰ ਬਸੰਤ ਕੁੰਜ ਇਲਾਕੇ 'ਚ ਛਾਪੇਮਾਰੀ ਦੌਰਾਨ 400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ ਹੈ।
ਜਾਣਕਾਰੀ ਮੁਤਾਬਕ ਥਾਣਾ 8 ਦੀ ਮੁਖੀ ਹੀਨਾ ਗੁਪਤਾ ਅਤੇ ਫੋਕਲ ਪੁਆਇੰਟ ਚੌਕੀ ਇੰਚਾਰਜ ਸੰਜੀਵ ਕੁਮਾਰ ਦੀ ਅਗਵਾਈ 'ਚ ਪਠਾਨਕੋਟ ਚੌਕ ਦੇ ਕੋਲ ਨਾਕਾਬੰਦੀ ਕੀਤੀ ਗਈ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ 2 ਲੜਕਿਆਂ ਨੂੰ ਸ਼ੱਕੀ ਹਾਲਾਤ 'ਚ ਦੇਖ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹ ਭੱਜਣ 'ਚ ਸਫਲ ਹੋ ਗਏ ਅਤੇ ਬਸੰਤ ਕੁੰਜ ਇਲਾਕੇ 'ਚ ਚਲੇ ਗਏ।
ਪੁਲਸ ਨੇ ਇੱਥੇ ਛਾਪੇਮਾਰੀ ਦੌਰਾਨ 400 ਪੇਟੀਆਂ ਗੈਰ-ਕਾਨੂੰਨੀ ਸ਼ਰਾਬ ਬਰਾਮਦ ਕੀਤੀ, ਜੋ ਗੌਰਵ ਚੱਡਾ ਨਾਮਕ ਠੇਕੇਦਾਰ ਦੀ ਦੱਸੀ ਜਾ ਰਹੀ ਹੈ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।
ਧਰਨੇ 'ਤੇ ਬੈਠੇ ਸਿੰਘਾਂ ਨੂੰ ਆਈ.ਐੱਸ.ਆਈ. ਦੇ ਏਜੰਟ ਜਾਂ ਅੱਤਵਾਦੀ ਕਹਿਣਾ ਸਰਾਸਰ ਗਲਤ : ਜਥੇ. ਮੰਡ, ਦਾਦੂਵਾਲ
NEXT STORY