ਚੰਡੀਗੜ੍ਹ (ਪ੍ਰੀਕਸ਼ਿਤ) : ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੇ 2 ਮਾਮਲਿਆਂ ’ਚ ਸਬੰਧਤ ਪੁਲਸ ਨੇ ਮੁਲਜ਼ਮ ਇਮੀਗ੍ਰੇਸ਼ਨ ਕੰਪਨੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਜਾਣਕਾਰੀ ਮੁਤਾਬਕ, ਸੈਕਟਰ-47ਡੀ ਦੇ ਰਜਨੀਸ਼ ਲੂਥਰਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਕੈਨੇਡਾ ਜਾਣਾ ਸੀ। ਇਸ ਲਈ ਸੈਕਟਰ-7 ’ਚ ਰਹਿਣ ਵਾਲੇ ਸੰਦੀਪ ਤੇ ਨਵੀਨ ਨਾਲ ਸੰਪਰਕ ਕੀਤਾ। ਸੋਲਨ ਦੇ ਰਜਤ ਸੂਦ ਨਾਲ ਤਿੰਨਾਂ ਮੁਲਜ਼ਮਾਂ ਨੇ 5.50 ਲੱਖ ਰੁਪਏ ਲੈ ਲਏ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ। ਸੈਕਟਰ-26 ਥਾਣਾ ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਪੁਲਾੜ 'ਚ ਤਾਰਿਆਂ ਨੂੰ ਘੁਮਾ ਰਹੀ ਹੈ ਇੰਟੈਲੀਜੈਂਟ ਏਲੀਅਨ ਸੱਭਿਅਤਾ, ਸਟੱਡੀ 'ਚ ਹੋਇਆ ਦਾਅਵਾ
ਦੂਜਾ ਮਾਮਲਾ ਸੈਕਟਰ-36 ਥਾਣਾ ’ਚ ਦਰਜ ਹੋਇਆ। ਸੋਨੀਪਤ ਦੇ ਸੈਕਟਰ-23 ਦੇ ਨਵਨੀਤ ਨੇ ਸ਼ਿਕਾਇਤ ’ਚ ਦੱਸਿਆ ਕਿ ਵਿਦੇਸ਼ ਜਾਣ ਲਈ ਮੋਹਾਲੀ ਸਥਿਤ ਰੁਦਰਾਕਸ਼ ਗਰੁੱਪ ਓਵਰਸੀਜ਼ ਨਾਲ ਸੰਪਰਕ ਕੀਤਾ। ਕੰਪਨੀ ਦੇ ਕੈਲਾਸ਼ ਸੇਠੀ ਨੇ 16 ਲੱਖ 5 ਹਜ਼ਾਰ ਰੁਪਏ ਲੈ ਲਏ ਪਰ ਨਾ ਤਾਂ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਚੇ ਘਰ ਜਨਮਦਿਨ ਮਨਾਉਣ ਆਈ ਕੁੜੀ, ਸ਼ੱਕੀ ਹਾਲਾਤ ’ਚ ਹੋਈ ਮੌਤ
NEXT STORY