ਲੁਧਿਆਣਾ (ਵਿੱਕੀ) : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਲਈ ਮਨੋਵਿਗਿਆਨਿਕ ਪਰਾਮਰਸ਼ ਪੱਧਤੀ ਦੀ ਸ਼ੁਰੂਆਤ ਕਰ ਦਿੱਤੀ ਹੈ। ਇਸ ਸੈਸ਼ਨ 'ਚ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰੀਖਿਆ ਦੇ ਤਣਾਅ ਨਾਲ ਨਜਿੱਠਣ ਲਈ ਵੱਖ-ਵੱਖ ਉਪਕਰਨਾਂ ਅਤੇ ਤਕਨੀਕਾਂ ਨਾਲ ਲੈਸ ਕਰਨ ਦੇ ਮਕਸਦ ਨਾਲ ਮਨੋਵਿਗਿਆਨਿਕ ਪਰਾਪਰਸ ਪ੍ਰਦਾਨ ਕੀਤਾ ਜਾਵੇਗਾ। ਸੀ. ਬੀ. ਐੱਸ. ਈ. ਇਸ ਸੈਸ਼ਨ 'ਚ ਆਈ. ਵੀ. ਆਰ. ਐੱਸ., ਪਾਡਕਾਸਟ ਅਤੇ ਟੈਲੀ ਕਾਊਂਸਲਿੰਗ ਸੁਵਿਧਾਵਾਂ ਵੀ ਮੁਹੱਈਆ ਕਰਵਾਏਗਾ, ਜਿਸ ਨਾਲ ਵਿਦਿਆਰਥੀ ਪ੍ਰੀਖਿਆ ’ਚ ਬਿਹਤਰ ਪ੍ਰਦਰਸ਼ਨ ਕਰ ਸਕਣਗੇ।
ਇਹ ਵੀ ਪੜ੍ਹੋ : ਪੰਜਾਬ 'ਚ ਕੜਾਕੇ ਦੀ ਠੰਡ ਦੌਰਾਨ ਵਿਅਕਤੀ ਦੀ ਮੌਤ, 'ਮੌਸਮ' ਨੂੰ ਲੈ ਕੇ ਜਾਰੀ ਹੋਈ ਵੱਡੀ ਚਿਤਾਵਨੀ
ਸੀ. ਬੀ. ਐੱਸ. ਈ. ਵੱਲੋਂ ਜਾਰੀ ਸੂਚਨਾ ਮੁਤਾਬਕ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਕੁੱਲ 65 ਪ੍ਰਿੰਸੀਪਲ, ਸਿਖਲਾਈ ਪ੍ਰਾਪਤ ਸਲਾਹ, ਵਿਸ਼ੇਸ਼ ਅਧਿਆਪਕ ਅਤੇ ਮਨੋਵਿਗਿਆਨਕ ਵਿਦਿਆਰਥੀਆਂ ਅਤੇ ਮਾਪਿਆਂ ਦੇ ਪ੍ਰੀਖਿਆ ਨਾਲ ਸਬੰਧਿਤ ਤਣਾਅ ਨੂੰ ਦੂਰ ਕਰਨ ਵਿਚ ਮਦਦ ਕਰਨਗੇ। ਇਨ੍ਹਾਂ ’ਚੋਂ 52 ਵਿਅਕਤੀਆਂ ਦਾ ਸਬੰਧ ਭਾਰਤ ਨਾਲ ਹੈ, ਜਦੋਂ ਕਿ 13 ਕੌਂਸਲਰ ਕੁਵੈਤ, ਨੇਪਾਲ, ਜਾਪਾਨ, ਦੋਹਾ ਕਤਰ, ਓਮਾਨ ਅਤੇ ਸੰਯੁਕਤ ਅਰਬ ਅਮੀਰਾ (ਦੁਬਈ, ਸ਼ਾਰਜਾਹ, ਰਾਸ ਅਲ ਖੈਮਾ) ਨਾਲ ਹੈ। ਸੀ. ਬੀ. ਐੱਸ. ਈ. ਨੇ ਇਸ ਪੱਧਰ ਲਈ ਮਨੋਵਿਗਿਆਨਕ ਸਲਾਹ ਸੇਵਾਵਾਂ ਨੂੰ ਬੋਰਡ ਦੇ ਆਊਟਰੀਚ ਪ੍ਰੋਰਗਾਮ ਦਾ ਹਿੱਸਾ ਬਣਾਇਆ ਹੈ, ਜੋ ਵੱਖ-ਵੱਖ ਵਿਦਿਆਰਥੀਆਂ ਅਤੇ ਸਕੂਲਾਂ ਦੇ ਵਿਸ਼ਾਲ ਭੂਗੋਲਿਕ ਨੈੱਟਵਰਕ ਨੂੰ ਪੂਰਾ ਕਰਦਾ ਹੈ, ਇਸ ਦਾ ਮਕਸਦ ਵਿਦਿਆਰਥੀਆਂ ਨੂੰ ਪ੍ਰੀਖਿਆ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨ ’ਚ ਮਦਦ ਕਰਨਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਮੁੱਕਣ ਲੱਗਾ ਪੈਟਰੋਲ-ਡੀਜ਼ਲ! ਟੈਂਕੀਆਂ ਫੁੱਲ ਕਰਾ ਰਹੇ ਲੋਕ, ਵਿਗੜ ਸਕਦੇ ਨੇ ਹਾਲਾਤ (ਵੀਡੀਓ)
ਸੀ. ਬੀ. ਐੱਸ. ਈ ਨੇ ਇਕ ਟੋਲ ਫਰੀ ਨੰਬਰ 1800118004 ’ਤੇ ਆਈ. ਵੀ. ਆਰ. ਐੱਸ. ਸੁਵਿਧਾ ਵੀ ਸ਼ੁਰੂ ਕੀਤੀ ਹੈ, ਜਿਸ ਨਾਲ ਵਿਦਿਆਰਥੀ/ਮਾਪਿਆਂ। ਹਿੱਤਧਾਰਕ ਪਹਿਲਾਂ ਤੋਂ ਦਰਜ ੳਪਯੋਗੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ’ਚ ਲਾਈਵ ਟੈਲੀਕਾਊਂਸਲਿੰਗ ਸੇਵਾਵਾਂ ਸ਼ਾਮਲ ਹਨ, ਜੋ ਵਿਦਿਆਰਥੀਆਂ ਨੂੰ ਪ੍ਰਸ਼ਨਾਂ ਲਈ ਬਿਹਤਰ ਤਿਆਰੀ, ਸਮੇਂ ਅਤੇ ਤਣਾਅ ਪ੍ਰਬੰਧਨ ਦੇ ਟਿਪਸ ਦੇ ਨਾਲ ਮਦਦ ਕਰੇਗੀ। ਬੱਚਿਆਂ ਨੂੰ ਬਿਹਤਰ ਜਾਨਣਾ ਟਾਈਟਲ ਤਹਿਤ ਇਕ ਵਿਆਪਕ ਆਡੀਓ-ਵਿਜ਼ੂਅਲ ਪੇਸ਼ਕਾਰੀ ਤਿਆਰ ਕੀਤੀ ਗਈ ਹੈ। ਜੋ ਸੀ. ਬੀ. ਐੱਸ. ਈ. ਦੀ ਵੈੱਬਸਾਈਟ ’ਤੇ ਮੁਹੱਈਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੜ੍ਹਦੇ ਸਾਲ ਘਰ 'ਚ ਵਿਛੇ ਸਥਰ, ਦੇਰ ਰਾਤ ਨੌਜਵਾਨ ਦੀ ਦਰਦਨਾਕ ਹਾਦਸੇ 'ਚ ਹੋਈ ਮੌਤ
NEXT STORY