ਲੁਧਿਆਣਾ (ਖੁਰਾਣਾ) : ਇਸ ਕੰਪਿਊਟਰ ਯੁੱਗ ’ਚ ਪੰਜਾਬ ਰਾਜ ਬਿਜਲੀ ਨਿਗਮ ਦਾ ਸਿਸਟਮ ਵੀ ਅਤਿ-ਆਧੁਨਿਕ ਤਕਨਾਲੋਜੀ ਨਾਲ ਲੈਸ ਹੋ ਗਿਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਭਰ ਦੇ ਖ਼ਪਤਕਾਰਾਂ ਲਈ ਬਿਜਲੀ ਦੇ ਬਿੱਲ ਵਿਭਾਗੀ ਕਰਮਚਾਰੀਆਂ ਵਲੋਂ ਹੱਥੀਂ ਤਿਆਰ ਕਰਨ ਦੀ ਬਜਾਏ ਇਕ ਏ. ਆਈ. ਸਕੈਨਿੰਗ ‘ਐਪ’ ਰਾਹੀਂ ਜਾਰੀ ਕੀਤੇ ਗਏ ਹਨ। ਇਹ ਨੀਤੀ ਪੰਜਾਬ ਸਰਕਾਰ ਅਤੇ ਪੰਜਾਬ ਰਾਜ ਬਿਜਲੀ ਨਿਗਮ ਵਲੋਂ ਭ੍ਰਿਸ਼ਟ ਅਤੇ ਰਿਸ਼ਵਤਖੋਰ ਕਰਮਚਾਰੀਆਂ ਨੂੰ ਰੋਕਣ ਲਈ ਅਪਣਾਈ ਗਈ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਭਾਰੀ ਹੰਗਾਮਾ, ਹਰਪਾਲ ਚੀਮਾ ਤੇ ਬਾਜਵਾ ਵਿਚਾਲੇ ਖੜਕੀ, ਸਦਨ 10 ਮਿੰਟਾਂ ਲਈ ਮੁਲਤਵੀ
ਜੋ ਬਿਜਲੀ ਦੇ ਬਿੱਲ ਤਿਆਰ ਕਰਦੇ ਸਮੇਂ ਯੂਨਿਟਾਂ ਨੂੰ ਵਧਾਉਂਦੇ ਹਨ, ਜਦੋਂਕਿ ਪਾਵਰਕਾਮ ਦੇ ਜ਼ਿਆਦਾਤਰ ਰਿਸ਼ਵਤਖੋਰ ਮੀਟਰ ਰੀਡਰ ਖ਼ਪਤਕਾਰਾਂ ਨਾਲ ਸੌਦੇਬਾਜ਼ੀ ਕਰ ਕੇ ਅਤੇ ਉਨ੍ਹਾਂ ਦੇ ਬਿਜਲੀ ਬਿੱਲਾਂ ’ਚ ਹੇਰਾਫੇਰੀ ਕਰ ਕੇ ਆਪਣੀਆਂ ਜੇਬਾਂ ਭਰ ਰਹੇ ਸਨ, ਇਸ ਪੂਰੇ ਘਪਲੇ ਕਾਰਨ ਪਾਵਰਕਾਮ ਵਿਭਾਗ ਨੂੰ ਕਾਫ਼ੀ ਵਿੱਤੀ ਨੁਕਸਾਨ ਹੁੰਦਾ ਸੀ।
ਇਹ ਵੀ ਪੜ੍ਹੋ : ਵਿਧਾਨ ਸਭਾ 'ਚ ਹੜ੍ਹ ਪੀੜਤਾਂ ਲਈ CM ਮਾਨ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਕਿੰਨਾ ਮਿਲੇਗਾ ਮੁਆਵਜ਼ਾ
ਧਿਆਨ ਦੇਣ ਯੋਗ ਹੈ ਕਿ ਪਹਿਲਾਂ ਜਦੋਂ ਮੀਟਰ ਰੀਡਰ ਖ਼ਪਤਕਾਰਾਂ ਦੀਆਂ ਮੈਨੂਅਲ ਮੀਟਰ ਰੀਡਿੰਗ ਲੈਂਦੇ ਸਨ ਤਾਂ ਬਿੱਲ ਜਾਰੀ ਕਰਨ ’ਚ ਕਰੀਬ 30 ਸਕਿੰਟ ਲੱਗਦੇ ਸਨ, ਜਦੋਂ ਕਿ ਏ. ਆਈ. ਸਕੈਨਿੰਗ ‘ਐਪ’ ਤਕਨਾਲੋਜੀ ਨਾਲ ਬਿੱਲ ਜਾਰੀ ਕਰਨ ’ਚ 3 ਤੋਂ 5 ਮਿੰਟ ਲੱਗਦੇ ਹਨ ਅਤੇ ਖ਼ਪਤਕਾਰਾਂ ਨੂੰ ਉਨ੍ਹਾਂ ਦੇ ਮੀਟਰ ਦੀ ਲਾਈਵ ਸਕੈਨਿੰਗ ਤੋਂ ਬਾਅਦ ਹੀ ਬਿਜਲੀ ਦੇ ਬਿੱਲ ਜਾਰੀ ਕੀਤੇ ਜਾਂਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਛਾਉਣੀ 'ਚ ਬਦਲਿਆ ਪੰਜਾਬ ਦਾ ਇਹ ਇਲਾਕਾ ! ਹਰ ਪਾਸੇ ਦਿਖੀ ਪੁਲਸ ਹੀ ਪੁਲਸ, ਜਾਣੋ ਵਜ੍ਹਾ
NEXT STORY