ਜਲੰਧਰ(ਗੁਲਸ਼ਨ)— ਅੰਮ੍ਰਿਤਸਰ ਰੇਲਵੇ ਬੋਰਡ ਦੇ ਯਾਰਡ 'ਚ ਰੋਡ ਓਵਰਬ੍ਰਿਜ ਦੇ ਨਿਰਮਾਣ ਕੰਮ ਦੇ ਕਾਰਨ 21 ਦਿਨਾਂ ਤੱਕ ਟ੍ਰੈਫਿਕ ਬਲਾਕ ਲਏ ਗਏ ਹਨ, ਜਿਸ ਦੇ ਕਾਰਨ ਅੰਮ੍ਰਿਤਸਰ ਤੋਂ ਵਾਇਆਂ ਜਲੰਧਰ ਚੱਲਣ ਵਾਲੀਆਂ 4 ਟਰੇਨਾਂ 11 ਨਵੰਬਰ ਤੱਕ ਪ੍ਰਭਾਵਿਤ ਹੋਣਗੀਆਂ। ਇਨ੍ਹਾਂ 'ਚੋਂ 2 ਟਰੇਨਾਂ ਨੂੰ ਮਾਰਗ ਬਦਲ ਕੇ ਅਤੇ 2 ਟਰੇਨਾਂ ਨੂੰ ਕੁਝ ਸਮੇਂ ਲਈ ਰੋਕ ਕੇ ਚਲਾਇਆ ਜਾਵੇਗਾ। ਟ੍ਰੈਫਿਕ ਬਲਾਕ ਦੇ ਸ਼ੈਡਿਊਲ ਮੁਤਾਬਕ ਟਰੇਨ ਸੰਖਿਆ (19225/19226) ਬਠਿੰਡਾ-ਜੰਮੂਤਵੀ-ਬਠਿੰਡਾ ਐਕਸਪ੍ਰੈੱਸ 22 ਅਕਤੂਬਰ ਤੋਂ 11 ਨਵੰਬਰ ਤੱਕ 24 ਅਕਤੂਬਰ ਨੂੰ ਛੱਡ ਕੇ ਬਾਕੀ ਸਾਰੇ ਦਿਨਾਂ 'ਚ ਵਾਇਆਂ ਪਠਾਨਕੋਟ-ਮੁਕੇਰੀਆਂ-ਜਲੰਧਰ ਸਿਟੀ ਹੁੰਦੇ ਹੋਏ ਚੱਲੇਗੀ।
ਇਸ ਤੋਂ ਇਲਾਵਾ ਟਰੇਨ ਸੰਖਿਆ (14673) ਜਯਨਗਰ-ਅੰਮ੍ਰਿਤਸਰ ਸ਼ਹੀਦ ਐਕਸਪ੍ਰੈੱਸ 23,25,26 ਅਤੇ 29 ਅਕਤੂਬਰ ਨੂੰ ਵਾਇਆਂ ਬਿਆਸ ਤਰਨਤਾਰਨ ਹੁੰਦੇ ਹੋਏ ਜਾਵੇਗੀ। ਉਥੇ ਹੀ 26 ਅਤੇ 27 ਅਕਤੂਬਰ ਨੂੰ ਛੱਡ ਕੇ 10 ਨਵੰਬਰ ਤੱਕ ਦਰੰਭਗਾ-ਅੰਮ੍ਰਿਤਸਰ ਜਨਨਾਇਕ ਐਕਸਪ੍ਰੈੱਸ (15211) ਟਰੇਨ ਨੂੰ 120 ਮਿੰਟ ਰੋਕ ਕੇ ਚਲਾਇਆ ਜਾਵੇਗਾ। ਇਸੇ ਤਰ੍ਹਾਂ ਸਹਿਰਸਾ-ਅੰਮ੍ਰਿਤਸਰ ਜਨਸਾਧਾਰਣ ਐਕਸਪ੍ਰੈੱਸ (14603) ਨੂੰ ਵੀ 3 ਅਤੇ 10 ਨਵੰਬਰ ਨੂੰ 60 ਮਿੰਟ ਰੋਕ ਕੇ ਚਲਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਰੋਡ ਓਵਰਬ੍ਰਿਜ ਦੇ ਨਿਰਮਾਣ ਕੰਮ ਲਈ 21 ਦਿਨਾਂ ਤੱਕ 4-4 ਘੰਟੇ ਦੇ ਬਲਾਕ ਲਏ ਗਏ ਹਨ।
ਪੀ. ਜੀ. ਆਈ. 'ਚ ਹੋਇਆ ਇਸ ਸਾਲ ਦਾ 37ਵਾਂ ਆਰਗਨ ਟਰਾਂਸਪਲਾਂਟ, 5 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ
NEXT STORY