ਚੰਡੀਗੜ੍ਹ : ਇਸ ਵਾਰ ਵੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਰਾਹ 'ਚ ਖਾਣ-ਪੀਣ ਦਾ ਕੋਈ ਫ਼ਿਕਰ ਨਹੀਂ ਹੋਵੇਗਾ ਕਿਉਂਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜ਼ਿਆਦਾਤਰ ਪੰਜਾਬੀਆਂ ਨੇ ਲੰਗਰ ਲਾਉਣ ਸਬੰਧੀ ਰਜਿਸਟ੍ਰੇਸ਼ਨ ਕਰਵਾ ਦਿੱਤੀ ਹੈ। ਇਸ ਵਾਰ ਵੀ ਅਮਰਨਾਥ ਯਾਤਰਾ ਦੇ ਰਸਤੇ 'ਚ ਸਭ ਤੋਂ ਜ਼ਿਆਦਾ ਲੰਗਰ (55 ਲੰਗਰ) ਪੰਜਾਬ ਦੇ ਹੀ ਹੋਣਗੇ। ਪੰਜਾਬੀਆਂ ਦੇ ਲੰਗਰ ਦਾ ਸਵਾਦ ਵੀ ਬਿਲਕੁਲ ਘਰ ਵਾਲਾ ਹੀ ਹੁੰਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ! 'ਆਪਰੇਸ਼ਨ ਸਿੰਦੂਰ' ਦੌਰਾਨ ਕਰਦਾ ਸੀ...(ਵੀਡੀਓ)
ਇਸ ਦੇ ਨਾਲ ਹੀ ਵਰਤ ਰੱਖਣ ਵਾਲਿਆਂ ਅਤੇ ਬੱਚਿਆਂ ਲਈ ਡਰਾਈ ਫਰੂਟ ਅਤੇ ਦੁੱਧ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪਹਿਲਗਾਮ ਅੱਤਵਾਦੀ ਹਮਲੇ ਦਾ ਅਮਰਨਾਥ ਯਾਤਰਾ 'ਤੇ ਕੋਈ ਖ਼ਾਸ ਅਸਰ ਦਿਖਾਈ ਨਹੀਂ ਦੇ ਰਿਹਾ। 3 ਜੁਲਾਈ ਤੋਂ ਸ਼ੁਰੂ ਹੋ ਰਹੀ ਯਾਤਰਾ ਲਈ 14 ਦਿਨਾਂ 'ਚ ਪੰਜਾਬ ਦੇ ਇਕ ਲੱਖ ਤੋਂ ਜ਼ਿਆਦਾ ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਲੰਗਰਾਂ ਲਈ ਸਮਾਨ 15 ਜੂਨ ਤੋਂ ਰਵਾਨਾ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਪੁਰਾਣੇ ਵਾਹਨਾਂ ਨੂੰ ਲੈ ਕੇ ਵੱਡੀ ਖ਼ਬਰ! ਸੂਬਾ ਵਾਸੀਆਂ ਨੂੰ ਮਿਲੀ ਰਾਹਤ
ਇਕ ਅਖ਼ਬਾਰ ਦੀ ਖ਼ਬਰ ਮੁਤਾਬਕ ਸੂਬੇ ਦੀਆਂ ਸੰਸਥਾਵਾਂ ਵਲੋਂ ਅਮਰਨਾਥ ਯਾਤਰਾ ਦੌਰਾਨ ਲੰਗਰਾਂ 'ਤੇ ਔਸਤਨ 30 ਕਰੋੜ ਤੋਂ ਜ਼ਿਆਦਾ ਦਾ ਖ਼ਰਚਾ ਕੀਤਾ ਜਾਂਦਾ ਹੈ। ਇਹ ਸੰਸਥਾਵਾਂ ਕੋਈ 15 ਸਾਲ ਤਾਂ ਕੋਈ 40-45 ਸਾਲਾਂ ਤੋਂ ਲੰਗਰ ਲਾ ਕੇ ਸੇਵਾ ਕਰ ਰਹੀਆਂ ਹਨ। ਇਸ ਬਾਰੇ ਸ੍ਰੀ ਅਮਰਨਾਥ ਸੇਵਾ ਮੰਡਲ ਪ੍ਰਧਾਨ ਸੁਰੇਸ਼ ਸਹਿਗਲ ਅਤੇ ਉਨ੍ਹਾਂ ਦੇ ਸਹਿਯੋਗੀ ਤਿਆਰੀ 'ਚ ਜੁੱਟੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੰਗਰ ਦਾ ਖ਼ਰਚਾ 70 ਲੱਖ ਦੇ ਕਰੀਬ ਆਉਂਦਾ ਹੈ ਅਤੇ ਉਹ 1980 ਤੋਂ ਲੰਗਰ ਲਾ ਰਹੇ ਹਨ। ਰੋਜ਼ਾਨਾ 30 ਹਜ਼ਾਰ ਤੋਂ ਜ਼ਿਆਦਾ ਭਗਤ ਲੰਗਰ ਛਕਦੇ ਹਨ। ਫੂਡ ਸਪਲਾਈ ਅਫ਼ਸਰ ਵਲੋਂ ਸਮਾਨ ਦੀ ਚੈਕਿੰਗ ਕੀਤੀ ਜਾਂਦੀ ਹੈ ਅਤੇ ਬੱਚਿਆਂ ਅਤੇ ਬਜ਼ੁਰਗਾਂ ਲਈ ਸਾਦਾ ਖਾਣਾ ਵੀ ਬਣਾਇਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਤਾਰਿਆ ਮੌਤ ਦੇ ਘਾਟ
NEXT STORY