ਜਲੰਧਰ (ਧਵਨ) : ਅੱਜਕੱਲ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੀ ਸਥਿਤੀ ਠੀਕ ਵੈਸੀ ਹੀ ਹੈ ਜਿਸ ਤਰ੍ਹਾਂ ਸੱਪ ਅਤੇ ਚਕੁੰਦਰ ਦੀ ਹੁੰਦੀ ਹੈ। ਨਾ ਤਾਂ ਉਸ ਕੋਲੋਂ ਭਾਰਤ ਨਾਲ ਦੋਸਤੀ ਨਿਭਾਈ ਜਾ ਰਹੀ ਹੈ ਅਤੇ ਨਾ ਹੀ ਦੁਸ਼ਮਣੀ। ਦਿੱਲੀ ਦੀ ਜੋਤਿਸ਼ ਆਚਾਰੀਆ ਰੇਖਾ ਕਲਪਦੇਵ ਨੇ ਕਿਹਾ ਕਿ ਪਾਕਿਸਤਾਨ 'ਚ ਸੁੰਨੀ ਕੱਟੜਪੰਥੀ ਦਲ ਮੁਹਿੰਮ ਉਲੇਮਾ-ਏ-ਇਸਲਾਮ ਦੇ ਮੁਖੀ ਮੌਲਾਨਾ ਫਜ਼ਲੁਰ ਰਹਿਮਾਨ ਨੇ ਸਰਕਾਰ ਖਿਲਾਫ 27 ਅਕਤੂਬਰ ਤੋਂ ਇਸਲਾਮਾਬਾਦ 'ਚ ਆਜ਼ਾਦੀ ਮਾਰਚ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਜਿਹੀ ਸਥਿਤੀ 'ਚ ਸਵਾਲ ਉੱਠਦਾ ਹੈ ਕਿ ਕੀ ਇਮਰਾਨ ਖਾਨ ਦੀ ਕੁਰਸੀ ਚਲੀ ਜਾਵੇਗੀ, ਕੀ ਉਨ੍ਹਾਂ ਦੀ ਸਰਕਾਰ ਦਾ ਤਖਤਾ ਪਲਟ ਜਾਵੇਗਾ।
13 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਸੀ ਕ੍ਰਿਕਟ ਖੇਡਣੀ
ਉਨ੍ਹਾਂ ਕਿਹਾ ਕਿ 13 ਸਾਲ ਦੀ ਉਮਰ 'ਚ ਹੀ ਇਮਰਾਨ ਨੇ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ ਅਤੇ ਆਪਣੇ ਦਮ 'ਤੇ 1992 'ਚ ਪਾਕਿਸਤਾਨ ਕ੍ਰਿਕਟ ਵਿਸ਼ਵ ਕੱਪ ਟੀਮ ਦੀ ਕਪਤਾਨੀ ਦੀ ਵਾਗਡੋਰ ਵੀ ਸੰਭਾਲੀ ਸੀ। ਪਾਕਿਸਤਾਨ ਕ੍ਰਿਕਟ ਦੇ ਇਤਿਹਾਸ 'ਚ ਵੀ ਪਾਕਿਸਤਾਨ ਟੀਮ ਦੀ ਪਹਿਲੀ ਜਿੱਤ ਇਸ ਟੂਰਨਾਮੈਂਟ ਵਿਚ ਹੋਈ ਸੀ। ਲਗਭਗ 20 ਸਾਲ ਤੱਕ ਇਮਰਾਨ ਖਾਨ ਨੇ ਕੌਮਾਂਤਰੀ ਕ੍ਰਿਕਟ ਖੇਡੀ।
ਆਚਾਰਿਆ ਰੇਖਾ ਕਲਪਦੇਵ ਨੇ ਕਿਹਾ ਕਿ ਇਮਰਾਨ ਖਾਨ ਦੀ ਕੁੰਡਲੀ ਬ੍ਰਿਸ਼ਚਿਕ ਲਗਨ ਦੀ ਹੈ। ਲਗਨ ਵਿਚ ਸੂਰਜ ਇਨ੍ਹਾਂ ਨੂੰ ਜੀਵਨ ਵਿਚ ਸਨਮਾਨ, ਸੁੱਖ ਅਤੇ ਪ੍ਰਸਿੱਧੀ ਦੇ ਰਿਹਾ ਹੈ। ਪਰਾਕ੍ਰਮ ਭਾਵ ਵਿਚ ਮੰਗਲ ਨੂੰ ਰਾਹੂ ਦਾ ਸਾਥ ਮਿਲਿਆ ਹੋਇਆ ਜੋ ਇਨ੍ਹਾਂ ਨੂੰ ਕ੍ਰਿਕਟ ਦੀ ਖੇਡ ਵਿਚ ਸਫਲਤਾ ਤਾਂ ਦੇ ਹੀ ਰਿਹਾ ਹੈ, ਨਾਲ ਹੀ ਉਨ੍ਹਾਂ ਨੂੰ ਗੈਰ-ਸਾਧਾਰਣ ਊਰਜਾ ਸ਼ਕਤੀ ਵੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਯੋਗ ਇਮਰਾਨ ਨੂੰ ਵਿਦਰੋਹੀ ਵੀ ਬਣਾ ਰਿਹਾ ਹੈ। ਲਗਨੇਸ਼ ਮੰਗਲ ਦਾ ਤੀਜੇ ਭਾਵ ਵਿਚ ਜਾਣਾ ਇਨ੍ਹਾਂ ਨੂੰ ਆਪਣੇ ਪੁਰਸ਼ਾਰਥ ਦੇ ਦਮ 'ਤੇ ਅੱਗੇ ਵਧਣ ਦਾ ਹੌਸਲਾ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਗਨ ਭਾਵ 'ਚ ਸੂਰਜ ਬੁੱਧ ਦੀ ਯੁਤੀ ਬੁੱਧ ਆਦਿੱਤਿਆਯੋਗ ਬਣਾ ਕੇ ਇਨ੍ਹਾਂ ਨੂੰ ਵੱਖਰੀ ਸ਼ਖਸੀਅਤ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਯੋਗ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਦਿੱਤਾ। 5 ਨਵੰਬਰ 2019 ਗੋਚਰ 'ਚ ਸ਼ਨੀ-ਕੇਤੂ ਅਤੇ ਗੁਰੂ ਮਾਰਗ ਭਾਵ 'ਤੇ ਗੋਚਰ ਕਰਨਗੇ। ਦੂਜਾ ਭਾਵ ਮਾਰਗ ਭਾਵ ਹੋਣ ਦੇ ਨਾਲ ਇਕਾਦਸ਼ ਤੋਂ ਚੌਥੇ ਅਤੇ ਦਸਵੇਂ ਤੋਂ ਪੰਚਮ ਹੋਣ ਕਾਰਣ ਸੱਤਾ ਸੁੱਖ ਅਤੇ ਸੱਤਾ ਫਲ ਦਾ ਭਾਵ ਵੀ ਹੈ। ਜਨਵਰੀ 2020 ਵਿਚ ਇਨ੍ਹਾਂ ਦੀ ਸ਼ਨੀ ਸਾੜ੍ਹਸਤੀ ਵੀ ਸ਼ੁਰੂ ਹੋਣ ਵਾਲੀ ਹੈ, ਇਸ ਲਈ ਜਨਵਰੀ ਵਿਚ ਤਣਾਅ ਅਤੇ ਦਬਾਅ ਵਧਣ ਵਾਲਾ ਹੈ। 2020 ਦਾ ਸਾਲ ਇਨ੍ਹਾਂ ਲਈ ਚੰਗਾ ਨਹੀਂ ਰਹੇਗਾ।
ਮਨਪ੍ਰੀਤ ਬਾਦਲ ਪੁੱਜੇ ਲੁਧਿਆਣਾ, ਸਨਅਤਕਾਰਾਂ ਦੀਆਂ ਸੁਣੀਆਂ ਮੁਸ਼ਕਲਾਂ
NEXT STORY