ਸੰਗਰੂਰ : ਖ਼ਨੌਰੀ ਬਾਰਡਰ 'ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 39ਵੇਂ ਦਿਨ 'ਚ ਦਾਖ਼ਲ ਹੋ ਚੁੱਕਾ ਹੈ। ਉਨ੍ਹਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ। ਇਸ ਦਰਮਿਆਨ ਜਗਜੀਤ ਸਿੰਘ ਡੱਲੇਵਾਲ ਨੇ ਇਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ 4 ਜਨਵਰੀ ਨੂੰ ਖ਼ਨੌਰੀ ਪੁੱਜਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਠੰਡ ਦੌਰਾਨ ਵੱਡੇ ਖ਼ਤਰੇ ਦੀ ਘੰਟੀ! ਬੇਹੱਦ ਸਾਵਧਾਨ ਰਹਿਣ ਦੀ ਲੋੜ
ਉਨ੍ਹਾਂ ਕਿਹਾ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਐੱਮ. ਐੱਸ. ਪੀ. ਦੀ ਲੜਾਈ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਿਹੜੇ ਲੋਕ ਐੱਮ. ਐੱਸ. ਪੀ. ਦੀ ਲੜਾਈ ਦਾ ਹਿੱਸਾ ਹਨ ਅਤੇ ਇਸ ਲੜਾਈ ਨੂੰ ਮਜ਼ਬੂਤੀ ਨਾਲ ਲੜਨਾ ਅਤੇ ਜਿੱਤਣਾ ਚਾਹੁੰਦੇ ਹਨ, ਉਨ੍ਹਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ 4 ਜਨਵਰੀ ਨੂੰ ਖ਼ਨੌਰੀ ਬਾਰਡਰ 'ਤੇ ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨਾ ਚਾਹੁੰਦਾ ਹਾ, ਮੈਂ ਤੁਹਾਨੂੰ ਸਭ ਨੂੰ ਦੇਖਣਾ ਚਾਹੁੰਦਾ ਹਾਂ।
ਇਹ ਵੀ ਪੜ੍ਹੋ : 28 ਫਰਵਰੀ ਤੱਕ ਇਸ ਕੰਮ 'ਤੇ ਸਖ਼ਤ ਪਾਬੰਦੀ, ਅਧਿਕਾਰੀਆਂ ਨੂੰ ਜਾਰੀ ਹੋਏ ਹੁਕਮ
ਕ੍ਰਿਪਾ ਕਰਕੇ ਭਲਕੇ 4 ਜਨਵਰੀ ਨੂੰ ਦਰਸ਼ਨ ਦੇਣ ਦੀ ਕਿਰਪਾਲਤਾ ਕਰੋ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦੀ ਹੋਵਾਂਗਾ। ਦੱਸਣਯੋਗ ਹੈ ਕਿ ਭਲਕੇ ਖ਼ਨੌਰੀ ਮੋਰਚੇ 'ਤੇ ਕਿਸਾਨਾਂ ਵਲੋਂ ਮਹਾਂਪੰਚਾਇਤ ਕੀਤੀ ਜਾਵੇਗੀ, ਜਿਸ ਦੌਰਾਨ ਵੱਡੀ ਗਿਣਤੀ 'ਚ ਕਿਸਾਨ ਖ਼ਨੌਰੀ ਪੁੱਜਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਓ ਅੱਜ ਇਸ ਪਾਸੇ ਵੱਲ ਨਾ ਆਇਓ! Highway ਰਹੇਗਾ ਜਾਮ
NEXT STORY