ਚੰਡੀਗੜ੍ਹ (ਪਾਲ) : ਪੰਜਾਬ ਅਤੇ ਚੰਡੀਗੜ੍ਹ 'ਚ ਕਈ ਦਿਨਾਂ ਤੋਂ ਤਾਪਮਾਨ ਲਗਾਤਾਰ ਹੇਠਾਂ ਜਾ ਰਿਹਾ ਹੈ। ਧੁੰਦ ਪੈਣ ਤੇ ਧੁੱਪ ਨਾ ਨਿਕਲਣ ਕਾਰਨ ਠੰਡ ਦਾ ਅਹਿਸਾਸ ਜ਼ਿਆਦਾ ਹੋ ਰਿਹਾ ਹੈ। ਜਿਵੇਂ-ਜਿਵੇਂ ਠੰਡ ਵੱਧਦੀ ਹੈ, ਸਰੀਰਕ ਗਤੀਵਿਧੀ ਵੀ ਘੱਟ ਜਾਂਦੀ ਹੈ। ਅਜਿਹੀ ਸਥਿਤੀ ’ਚ ਠੰਡ ਨਾਲ ਹਾਈਪੋਥਰਮੀਆ ਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਖ਼ਦਸ਼ਾ ਵੱਧ ਸਕਦਾ ਹੈ। ਇਸ ਕਾਰਨ ਜਾਨ ਵੀ ਜਾ ਸਕਦੀ ਹੈ। ਠੰਡ ’ਚ ਦਿਲ ਦਾ ਦੌਰਾ ਪੈਣ ਦੇ ਮਾਮਲੇ ਵੱਧ ਜਾਂਦੇ ਹਨ। ਖ਼ਾਸ ਤੌਰ ’ਤੇ ਉਨ੍ਹਾਂ ਮਰੀਜ਼ਾਂ ’ਚ ਜਿਨ੍ਹਾਂ ਨੂੰ ਪਹਿਲਾਂ ਹੀ ਸ਼ੂਗਰ ਅਤੇ ਦਿਲ ਨਾਲ ਸਬੰਧਿਤ ਬਿਮਾਰੀਆਂ ਹਨ। ਡਾਕਟਰਾਂ ਦੀ ਮੰਨੀਏ ਤਾਂ ਇਨ੍ਹਾਂ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ।
ਸੇਵਰ-ਸ਼ਾਮ ਦੀ ਬਜਾਏ ਦਿਨ ’ਚ ਰੋਜ਼ਾਨਾ ਕਰੋ ਸੈਰ ਜਾਂ ਕਸਰਤ
ਪੀ. ਜੀ. ਆਈ. ਐਡਵਾਂਸਡ ਕਾਰਡਿਅਕ ਸੈਂਟਰ ਦੇ ਪ੍ਰੋਫ਼ੈਸਰ ਡਾ. ਵਿਜੇ ਵਰਗੀਆ ਅਨੁਸਾਰ ਸਰਦੀਆਂ ਦਾ ਮੌਸਮ ਆਉਂਦੇ ਹੀ ਰੋਜ਼ਾਨਾ ਦੀ ਰੂਟੀਨ ’ਚ ਆਪਣੇ ਆਪ ਬਦਲਾਅ ਆ ਜਾਂਦਾ ਹੈ। ਸਰੀਰਕ ਗਤੀਵਿਧੀ ਅਤੇ ਬਾਹਰ ਜਾਣਾ ਘੱਟ ਜਾਂਦਾ ਹੈ। ਅਜਿਹੀ ਸਥਿਤੀ ’ਚ ਭਾਰ ਵੱਧਣਾ, ਹਵਾ ਪ੍ਰਦੂਸ਼ਣ, ਇਨਡੋਰ ਸਮੋਕਿੰਗ ਆਦਿ ਦਾ ਦਿਲ ’ਤੇ ਅਸਰ ਪੈਂਦਾ ਹੈ। ਹਾਈ ਬਲੱਡ ਪ੍ਰੈਸ਼ਰ ਸਰਦੀ ਦੇ ਮੌਸਮ ਦਾ ਵੱਡਾ ਪ੍ਰਭਾਵ ਹੈ। ਬਹੁਤ ਘੱਟ ਤਾਪਮਾਨ ਦੇ ਸੰਪਰਕ ’ਚ ਆਉਣ ਨਾਲ ਸਰੀਰ ’ਚ ਕਈ ਅੰਦਰੂਨੀ ਤਬਦੀਲੀਆਂ ਆਉਂਦੀਆਂ ਹਨ। ਜਿਵੇਂ ਧਮਨੀਆਂ ਦਾ ਸੁੰਗੜਨਾ, ਐਡਰੇਨਾਲੀਨ ਸਤਰਾਵ ’ਚ ਇਜਾਫ਼ਾ, ਪਲੇਟਲੇਟ ਦਾ ਇਕੱਠਾ ਹੋਣਾ, ਥੱਕੇ ਬਣਨੇ ਸ਼ੁਰੂ ਹੋ ਜਾਂਦੇ ਹਨ। ਕੋਰੋਨਰੀ ਹਾਰਟ ਡਿਜ਼ੀਜ ਕਾਰਨ ਐਨਜਾਈਨਾ ਜਾਂ ਛਾਤੀ ’ਚ ਹੋਣ ਵਾਲਾ ਦਰਦ ਵੀ ਵੱਧ ਸਕਦਾ ਹੈ। ਖ਼ਾਸ ਤੌਰ ’ਤੇ ਉਦੋਂ ਜਦੋਂ ਕੋਰੋਨਰੀ ਆਰਟਰੀਜ਼ ਠੰਡ ’ਚ ਸੁੰਗੜ ਜਾਂਦੀਆਂ ਹਨ। ਇਸ ਮੌਸਮ ’ਚ ਦਿਲ ਸਰੀਰ ਦਾ ਤਾਪਮਾਨ ਬਰਕਰਾਰ ਰੱਖਣ ਲਈ ਜ਼ਿਆਦਾ ਮਿਹਨਤ ਕਰਦਾ ਹੈ। ਸਰਦੀਆਂ ਦੀ ਹਵਾ ਯਾਨੀ ਸੀਤ ਲਹਿਰ ਇਸ ਕੰਮ ਨੂੰ ਹੋਰ ਮੁਸ਼ਕਲ ਬਣਾ ਸਕਦੀ ਹੈ। ਇਸ ਨਾਲ ਦਿਲ ਦਾ ਦੌਰਾ ਪੈ ਸਕਦਾ ਹੈ। ਅਜਿਹੀ ਸਥਿਤੀ ’ਚ ਖ਼ੁਦ ਨੂੰ ਸਿਹਤਮੰਦ ਰੱਖਣ ਲਈ ਸਵੇਰੇ ਜਲਦੀ ਜਾਂ ਦੇਰ ਸ਼ਾਮ ਦੀ ਬਜਾਏ ਦਿਨ ’ਚ ਰੋਜ਼ਾਨਾ ਸੈਰ ਕਰੋ ਜਾਂ ਕਸਰਤ ਕਰੋ।
ਇਹ ਵੀ ਪੜ੍ਹੋ : ਪਤੰਗ ਉਡਾਉਣ ਤੇ ਚਾਈਨਾ ਡੋਰ ਵੇਚਣ ਵਾਲੇ ਸਾਵਧਾਨ! ਵੱਡੀ ਕਾਰਵਾਈ ਦੀ ਤਿਆਰੀ
ਬਜ਼ੁਰਗਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ
ਡਾ. ਵਰਗੀਆ ਮੁਤਾਬਕ ਬਜ਼ੁਰਗਾਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਢੁੱਕਵੇਂ ਗਰਮ ਕੱਪੜੇ ਪਾਓ, ਦਿਨ ਦੇ ਸਮੇਂ ਸਰੀਰਕ ਗਤੀਵਿਧੀ ਜਾਰੀ ਰੱਖੋ, ਕੈਲੋਰੀ ਦੀ ਮਾਤਰਾ ਤੇ ਭਾਰ ਵੱਧਣ ’ਤੇ ਕਰੜੀ ਨਜ਼ਰ ਰੱਖੋ, ਬਲੱਡ ਪ੍ਰੈਸ਼ਰ ਤੇ ਭਾਰ ਦੀ ਰੋਜ਼ਾਨਾ ਨਿਗਰਾਨੀ ਕਰੋ, ਆਪਣੇ ਡਾਕਟਰ ਦੀ ਸਲਾਹ ਮੁਤਾਬਕ ਦਿਲ ਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈਂਦੇ ਰਹੋ। ਬਲੱਡ ਸ਼ੂਗਰ ਤੇ ਕੋਲੈਸਟਰੋਲ ਵਰਗੇ ਕੁੱਝ ਖ਼ੂਨ ਦੇ ਟੈਸਟ ਇਹ ਦੇਖਣ ਲਈ ਕਰਵਾਏ ਜਾ ਸਕਦੇ ਹਨ ਕਿ ਕੀ ਉਨ੍ਹਾਂ ’ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਤਾਂ ਨਹੀਂ ਆ ਰਿਹਾ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ 'ਚ ਲੋਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋ ਜਾਓ ਸਾਵਧਾਨ
ਇੰਝ ਕਰੋ ਠੰਡ ਤੋਂ ਬਚਾਅ
ਗਰਮ ਕੱਪੜੇ ਪਾਓ, ਖ਼ਾਸ ਤੌਰ ’ਤੇ ਸਵੈਟਰ, ਟੋਪੀਆਂ, ਦਸਤਾਨੇ ਤੇ ਜੁਰਾਬਾਂ।
ਸ਼ਰਾਬ ਦੇ ਜ਼ਿਆਦਾ ਸੇਵਨ ਤੋਂ ਪਰਹੇਜ਼ ਕਰੋ। ਜੇਕਰ ਤੁਸੀਂ ਠੰਡ ’ਚ ਬਾਹਰ ਜਾਂਦੇ ਹੋ, ਸ਼ਰਾਬ ਦੇ ਸੇਵਨ ਤੋਂ ਬਾਅਦ ਮਹਿਸੂਸ ਹੋਣ ਵਾਲੀ ਗਰਮੀ ਹਾਨੀਕਾਰਕ ਸਾਬਤ ਹੋ ਸਕਦੀ ਹੈ।
ਜੇਕਰ ਤੁਹਾਨੂੰ ਦਿਲ ਦੀ ਬਿਮਾਰੀ ਦੇ ਕੋਈ ਲੱਛਣ ਨਜ਼ਰ ਆਉਂਦੇ ਹਨ ਤਾਂ ਤੁਰੰਤ ਡਾਕਟਰ ਦੀ ਮਦਦ ਲਓ।
ਜੇਕਰ ਜ਼ਰੂਰੀ ਨਹੀਂ ਤਾਂ ਘਰ ਤੋਂ ਬਾਹਰ ਨਾ ਨਿਕਲੋ।
ਦਿਨ ਵੇਲੇ ਹੀ ਸੈਰ ਕਰੋ।
ਇਹ ਹਨ ਦਿਲ ਦਾ ਦੌਰਾ ਪੈਣ ਦੇ ਲੱਛਣ
ਡਾਕਟਰਾਂ ਮੁਤਾਬਕ ਦਿਲ ਦਾ ਦੌਰਾ ਪੈਣ ਦੇ ਲੱਛਣਾਂ ਨੂੰ ਬਿਲਕੁਲ ਨਜ਼ਰ-ਅੰਦਾਜ਼ ਨਾ ਕਰੋ। ਜੇਕਰ ਸਮੇਂ ਸਿਰ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਤਾਂ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਰੋਕਿਆ ਜਾ ਸਕਦਾ ਹੈ। ਦਿਲ ਦੇ ਦੌਰੇ ਦੇ ਮੁੱਖ ਲੱਛਣਾਂ ਨੂੰ ਪਛਾਣੋ ਜਿਵੇਂ ਛਾਤੀ ’ਚ ਜਕੜਨ ਤੇ ਬੇਚੈਨੀ, ਤੇਜ਼ ਸਾਹ ਚੱਲਣਾ, ਚੱਕਰ ਆਉਣ ਦੇ ਨਾਲ ਪਸੀਨਾ ਆਉਣਾ, ਨਬਜ਼ ਕਮਜ਼ੋਰ ਪੈਣਾ ਅਤੇ ਬੇਚੈਨੀ ਹੋਣਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਫਿਰ ਲਗਾਤਾਰ 2 ਛੁੱਟੀਆਂ, ਠੰਡ 'ਚ ਲੱਗ ਗਈਆਂ ਮੌਜਾਂ
NEXT STORY