ਅਬੋਹਰ, (ਸੁਨੀਲ)— ਥਾਣਾ ਬਹਾਲਵਾਲਾ ਪੁਲਸ ਨੇ ਬੀਤੇ ਦਿਨ ਪਿੰਡ ਰਾਮਸਰਾ ਦੇ ਨੇੜੇ ਇਕ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਕਾਰਨ 1 ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੀਤਾ ਰਾਮ ਪੁੱਤਰ ਨਨਕਊ ਰਾਮ ਨਿਵਾਸੀ ਪਿੰਡ ਚੋਣਾਵਾ, ਥਾਣਾ ਅਕੋਨਾ ਉੱਤਰ ਪ੍ਰਦੇਸ਼ ਨੇ ਦੱਸਿਆ ਕਿ ਉਸ ਦਾ ਭਰਾ ਰਵਿੰਦਰ ਕੁਮਾਰ ਪਿੰਡ ਰਾਮਸਰਾ ਨਿਵਾਸੀ ਸੁਭਾਸ਼ ਨਿਊਲ ਦੇ ਖੇਤ ਵਿਚ ਕੰਮ ਕਰਦਾ ਹੈ। ਬੀਤੇ ਦਿਨ ਉਹ ਅਬੋਹਰ-ਹਨੂਮਾਨਗੜ੍ਹ ਰੋਡ 'ਤੇ ਪੈਦਲ ਜਾ ਰਿਹਾ ਸੀ ਤਾਂ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਫਰਾਰ ਹੋ ਗਿਆ, ਜਿਸ ਨਾਲ ਉਸ ਦੇ ਭਰਾ ਰਵਿੰਦਰ ਦੀ ਮੌਤ ਹੋ ਗਈ। ਪੁਲਸ ਨੇ ਸੀਤਾ ਰਾਮ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਔਰਤਾਂ 'ਤੇ ਅੱਤਿਆਚਾਰ ਕਰਨ ਦੇ ਮਾਮਲੇ 'ਚ 24ਵੇਂ ਨੰਬਰ 'ਤੇ ਹੈ ਪੰਜਾਬ, ਤਿੰਨ ਸਾਲਾਂ ਤੋਂ ਘਟ ਰਹੀ ਹੈ ਜਬਰ-ਜ਼ਨਾਹ ਦੀ ਦਰ
NEXT STORY