ਨਵਾਂਸ਼ਹਿਰ (ਤ੍ਰਿਪਾਠੀ)- ਦਾਜ ਲਈ ਤੰਗ ਪ੍ਰੇਸ਼ਾਨ ਕਰਨ ਅਤੇ ਧੱਕੇ ਨਾਲ ਤਲਾਕ ਦੇਣ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਪੁਲਸ ਨੇ ਪਤੀ ਅਤੇ ਜੇਠਾਣੀ ਸਣੇ ਸਹੁਰਾ ਪਰਿਵਾਰ ਦੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।
ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਵੀਨ ਪੁੱਤਰੀ ਚਮਨ ਲਾਲ ਵਾਸੀ ਕਰਿਆਮ ਨੇ ਦੱਸਿਆ ਕਿ ਉਸ ਦਾ ਵਿਆਹ 22 ਅਕਤੂਬਰ,2016 ਨੂੰ ਲਖਵੀਰ ਚੰਦ ਪੁੱਤਰ ਲੇਟ ਗਰੀਬ ਦਾਸ ਵਾਸੀ ਸਾਧੋਵਾਲ ਤਹਿ. ਗਡ਼੍ਹਸ਼ੰਕਰ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਵਿਆਹ ਵਿਚ ਉਸ ਦੇ ਪਰਿਵਾਰ ਵੱਲੋਂ ਅਾਪਣੀ ਸਮਰੱਥਾ ਅਨੁਸਾਰ ਦਾਜ ਦਿੱਤਾ ਸੀ ਪਰ ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਉਸ ਨੂੰ ਹੋਰ ਦਾਜ ਲਿਆਉਣ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਲੱਗਾ। ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਦੇ ਪਤੀ ਨੇ ਵੀ ਕੋਈ ਸਾਥ ਨਹੀਂ ਦਿੱਤਾ। ਉਸ ਨੇ ਕਿਹਾ ਕਿ ਘਰ ਦੇ ਕਲੇਸ਼ ਕਾਰਨ ਹੀ ਉਸ ਨੇ ਮ੍ਰਿਤਕ ਲਡ਼ਕੇ ਨੂੰ ਜਨਮ ਦਿੱਤਾ। ਸਹੁਰਾ ਪਰਿਵਾਰ ਉਸ ਤੋਂ ਜ਼ਬਰਦਸਤੀ ਤਲਾਕ ਲੈਣਾ ਚਾਹੁੰਦਾ ਹੈ ਜਿਸ ਕਰ ਕੇ ਉਹ 1 ਸਾਲ ਤੋਂ ਅਾਪਣੇ ਪੇਕੇ ਘਰ ਵਿਚ ਰਹਿਣ ਲਈ ਮਜਬੂਰ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਸ ਦਾ ਪੇਕਾ ਪਰਿਵਾਰ ਕਾਫੀ ਗਰੀਬ ਹੈ ਅਤੇ ਉਸ ਦੀ ਦਹੇਜ ਦੀ ਮੰਗ ਨੂੰ ਪੂਰਾ ਨਹੀਂ ਕਰ ਸਕਦਾ, ਜਿਸ ਕਰ ਕੇ ਉਸ ਨੂੰ ਇਨਸਾਫ ਦਿੱਤਾ ਜਾਵੇ।
ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ.(ਜਾਂਚ) ਵੱਲੋਂ ਕੀਤੇ ਜਾਣ ’ਤੇ ਦਿੱਤੀ ਗਈ ਜਾਂਚ ਰਿਪੋਰਟ ਦੇ ਆਧਾਰ ’ਤੇ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਸ ਨੇ ਪਤੀ ਲਖਵੀਰ ਚੰਦ ਪੁੱਤਰ ਗਰੀਬ ਦਾਸ, ਰਾਜ ਕੁਮਾਰ ਉਰਫ ਰਾਣੀ ਪਤਨੀ ਜਾਗੀਰਾਮ ਜੇਠਾਣੀ ਵਾਸੀ ਸਾਧੋਵਾਲ, ਸੁਰਿੰਦਰ ਕੌਰ ਪਤਨੀ ਹਰਮੇਸ਼ ਲਾਲ ਨਨਾਣ ਅਤੇ ਪਾਖਰ ਸਿੰਘ ਨਣਦੋਈਆ ਵਾਸੀ ਧਰਮਕੋਟ ਦੇ ਖਿਲਾਫ ਦਾਜ ਐਕਟ ਤਹਿਤ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੁੂ ਕਰ ਦਿੱਤੀ ਹੈ।
ਤੇਜ਼ ਰਫਤਾਰ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ 2 ਦੀ ਮੌਤ
NEXT STORY