ਚੰਡੀਗੜ੍ਹ : ਚੰਡੀਗੜ੍ਹ 'ਚ 'ਭਾਰਤ ਬੰਦ' ਦਾ ਕੋਈ ਅਸਰ ਦਿਖਾਈ ਨਹੀਂ ਦਿੱਤਾ ਪਰ ਚੰਡੀਗੜ੍ਹ ਆਉਣ ਵਾਲੇ ਯਾਤਰੀਆਂ 'ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਸੀ। ਸੈਕਟਰ-43 ਜਾਂ ਸੈਕਟਰ-17 ਬੱਸ ਅੱਡੇ ਦੀ ਗੱਲ ਕਰੀਏ ਤਾਂ ਜਿੱਥੇ ਰੋਜ਼ਾਨਾ ਦੂਜੇ ਸੂਬਿਆਂ ਤੋਂ ਬੱਸਾਂ ਦਾ ਆਉਣਾ-ਜਾਣਾ ਲੱਗਾ ਰਹਿੰਦਾ ਸੀ ਅਤੇ ਬੱਸ ਅੱਡੇ 'ਤੇ ਕਾਫ਼ੀ ਜ਼ਿਆਦਾ ਜਾਮ ਦੇਖਿਆ ਜਾਂਦਾ ਸੀ।
ਅੱਜ ਅਜਿਹਾ ਬਿਲਕੁਲ ਨਹੀਂ ਸੀ। ਬੱਸਾਂ ਦੀ ਆਵਾਜਾਈ ਬੰਦ ਦੇ ਸੱਦੇ ਕਾਰਨ ਕਾਫੀ ਘੱਟ ਸੀ ਅਤੇ ਆਪਣੀ ਮੰਜ਼ਿਲ 'ਤੇ ਜਾਣ ਵਾਲੇ ਲੋਕ ਕਾਫ਼ੀ ਪਰੇਸ਼ਾਨ ਦਿਖੇ। ਹਾਲਾਂਕਿ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਦੀਆਂ ਬੱਸਾਂ ਨਾ ਦੇ ਬਰਾਬਰ ਪਹੁੰਚ ਰਹੀਆਂ ਸਨ ਅਤੇ ਹਿਮਾਚਲ ਰੋਡਵੇਜ਼ ਦੀਆਂ ਬੱਸਾਂ ਵੀ ਖੜ੍ਹੀਆਂ ਰਹੀਆਂ। ਇਸ ਕਾਰਨ ਸੈਕਟਰ-43 ਬੱਸ ਅੱਡੇ ਤੋਂ ਵੀ ਕਾਫੀ ਘੱਟ ਗਿਣਤੀ 'ਚ ਬੱਸਾਂ ਰਵਾਨਾ ਹੋਈਆਂ ਅਤੇ ਦਿੱਲੀ ਲਈ ਸਿਰਫ 25 ਫ਼ੀਸਦੀ ਬੱਸਾਂ ਹੀ ਜਾ ਰਹੀਆਂ ਸਨ।
ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ
NEXT STORY