ਚੰਡੀਗੜ੍ਹ (ਲਲਨ) : ਸੀ. ਟੀ. ਯੂ. ਨੇ ਚੰਡੀਗੜ੍ਹ ਤੋਂ ਪ੍ਰਯਾਗਰਾਜ ਮਹਾਕੁੰਭ ਬੱਸ ਸੇਵਾ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਸ਼ਰਧਾਲੂਆਂ ਦੀ ਮੰਗ ਨੂੰ ਮੁੱਖ ਰੱਖਦਿਆਂ 27 ਜਨਵਰੀ ਮਤਲਬ ਕਿ ਅੱਜ ਤੋਂ ਦੂਜੀ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਬੱਸ ਦੀਆਂ ਸੀਟਾਂ ਭਰ ਜਾਣ ਕਾਰਨ ਦੂਜੀ ਬੱਸ ਚਲਾਉਣੀ ਪਈ। ਇਹ ਬੱਸ ਆਈ. ਐੱਸ. ਬੀ. ਟੀ.-17 ਤੋਂ ਦੁਪਹਿਰ 12:30 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 8 ਵਜੇ ਪ੍ਰਯਾਗਰਾਜ ਪਹੁੰਚੇਗੀ। ਇਹ ਸ਼ਾਮ 5:30 ਵਜੇ ਪ੍ਰਯਾਗਰਾਜ ਤੋਂ ਚੰਡੀਗੜ੍ਹ ਲਈ ਰਵਾਨਾ ਹੋਵੇਗੀ। ਮੌਜੂਦਾ ਬੱਸ ਸੇਵਾ ਮੁਤਾਬਕ ਕਿਰਾਇਆ 1662 ਰੁਪਏ ਹੋਵੇਗਾ।
ਦੋਵਾਂ ਬੱਸਾਂ ’ਚ 30 ਮਿੰਟ ਦਾ ਅੰਤਰ
ਸੀ. ਟੀ. ਯੂ. ਅਧਿਕਾਰੀਆਂ ਨੇ ਦੱਸਿਆ ਕਿ ਪਹਿਲੀ ਅਤੇ ਦੂਜੀ ਬੱਸ ਵਿਚ 30 ਮਿੰਟ ਦਾ ਅੰਤਰ ਹੋਵੇਗਾ। ਜਾਣਕਾਰੀ ਮੁਤਾਬਕ ਆਈ. ਐੱਸ. ਬੀ. ਟੀ.-17 ਤੋਂ ਇਕ ਬੱਸ ਦੁਪਹਿਰ 12 ਵਜੇ ਅਤੇ ਦੂਜੀ ਦੁਪਹਿਰ 12.30 ਵਜੇ ਰਵਾਨਾ ਹੋਵੇਗੀ। ਸ਼ਰਧਾਲੂ ਵੈੱਬਸਾਈਟ https://ctuonline.chd.gov.in, https://chdctu.gov.in ਅਤੇ ਮੁਸਾਫਿਰ ਮੋਬਾਇਲ ਐਪ ’ਤੇ ਰਿਜ਼ਰਵ/ਬੁੱਕ ਕਰ ਸਕਦੇ ਹਨ।
ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਨੌਜਵਾਨ ਨੇ 6 ਮਹੀਨਿਆਂ ਬਾਅਦ ਤੋੜਿਆ ਦਮ
NEXT STORY