ਜਲੰਧਰ— ਬੀਤੇ ਦਿਨੀਂ ਗੋਲਡਨ ਐਵੇਨਿਊ ਵਾਸੀ ਜਸਪਾਲ ਭਾਟੀਆ ਵੱਲੋਂ ਲਿਖਵਾਈ ਗਈ ਲੁੱਟ ਦੀ ਰਿਪੋਰਟ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਅਹਿਮ ਖੁਲਾਸਾ ਕੀਤਾ ਹੈ। ਜਾਂਚ ਦੌਰਾਨ ਪੁਲਸ ਦੇ ਹੱਥ ਜੋ ਸੁਰਾਗ ਲੱਗੇ, ਉਹ ਵਾਕਈ ਹੈਰਾਨ ਕਰ ਦੇਣ ਵਾਲੇ ਹਨ। ਦਰਅਸਲ ਲੁੱਟ ਦੀ ਸਾਰੀ ਵਾਰਦਾਤ ਜਸਪਾਲ ਭਾਟੀਆ ਨੇ ਆਪਣੇ ਬੇਟੇ ਦੇ ਸਾਲੇ ਨੂੰ ਝੂਠੇ ਕੇਸ 'ਚ ਫਸਾਉਣ ਲਈ ਰਚੀ ਸੀ ਤਾਂਕਿ ਉਨ੍ਹਾਂ ਦੀ ਨੂੰਹ ਵੱਲੋਂ ਉਨ੍ਹਾਂ ਖਿਲਾਫ ਕੀਤਾ ਕੇਸ ਕਮਜ਼ੋਰ ਪੈ ਸਕੇ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਜਸਪਾਲ ਭਾਟੀਆ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਸ ਜਸਪਾਲ ਦੇ ਬੇਟੇ ਹਰਨੂਰ ਤੇ ਹੋਰ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ 'ਚ ਜੁਟ ਗਈ ਹੈ।
ਬੋਰੀ 'ਚ ਲੁਕੋ ਕੇ ਸ਼ਰਾਬ ਦੀਆਂ 60 ਬੋਤਲਾਂ ਲਿਜਾ ਰਿਹਾ ਗ੍ਰਿਫਤਾਰ (ਵੀਡੀਓ)
NEXT STORY