ਫ਼ਰੀਦਕੋਟ (ਰਾਜਨ) : ਇਕ ਵਿਆਹੁਤਾ ਵੱਲੋਂ ਸਹੁਰਿਆਂ ਦੀ ਦਾਜ ਦੀ ਮੰਗ ਤੋਂ ਪ੍ਰੇਸ਼ਾਨ ਹੋ ਕੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਭਰਾ ਜਤਿੰਦਰ ਮਿਸ਼ਰਾ ਜ਼ਿਲ੍ਹਾ ਆਜ਼ਮਗੜ੍ਹ ਦੇ ਬਿਆਨਾਂ ’ਤੇ ਫ਼ਰੀਦਕੋਟ ਨਿਵਾਸੀ ਮ੍ਰਿਤਕ ਵਿਆਹੁਤਾ ਦੇ ਪਤੀ ਸੰਦੀਪ ਪਾਂਡੇ ਸਮੇਤ 6 ਪਰਿਵਾਰਕ ਮੈਂਬਰਾਂ ’ਤੇ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਬਿਆਨ ਕਰਤਾ ਜਤਿੰਦਰ ਪਾਂਡੇ ਨੇ ਦੱਸਿਆ ਕਿ ਉਸਦੀ ਭੈਣ ਸ਼ਮਤਾ ਮਿਸ਼ਰਾ (28) ਦਾ ਵਿਆਹ ਸੰਦੀਪ ਪਾਂਡੇ ਵਾਸੀ ਫ਼ਰੀਦਕੋਟ ਨਾਲ ਹੋਇਆ ਸੀ ਅਤੇ ਵਿਆਹ ਸਮੇਂ ਉਸਦੇ ਪਰਿਵਾਰ ਵੱਲੋਂ ਆਪਣੀ ਪਹੁੰਚ ਤੋਂ ਵੱਧ ਦਾਜ ਦਿੱਤਾ ਸੀ।
ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਉਸਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਉਸਨੂੰ ਹੋਰ ਦਾਜ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਕੇ ਕੁੱਟਮਾਰ ਕੀਤੀ ਜਾਂਦੀ ਸੀ ਜਿਸਦੇ ਚੱਲਦੇ ਉਸਦੀ ਭੈਣ ਨੇ ਤੰਗ ਆ ਕੇ ਨਹਿਰ ਵਿਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਬਿਆਨਕਰਤਾ ਵੱਲੋਂ ਲਗਾਏ ਦੋਸ਼ ਅਨੁਸਾਰ ਮ੍ਰਿਤਕ ਸ਼ਮਤਾ ਮਿਸ਼ਰਾ ਦੇ ਪਤੀ ਸੰਦੀਪ ਪਾਂਡੇ, ਸੱਸ ਕਾਂਤੀ ਦੇਵੀ ਪਤਨੀ ਸਵ: ਬ੍ਰਹਮਦੇਵ ਪਾਂਡੇ, ਮਨਦੀਪ ਪਾਂਡੇ ਪੁੱਤਰ ਅਤੇ ਨੂੰਹ ਰੇਨੂੰ ਪਾਂਡੇ ਵਾਸੀ ਗਲੀ ਨੰਬਰ 1 ਅਜੀਤ ਨਗਰ ਫ਼ਰੀਦਕੋਟ ਅਤੇ ਰਾਜ ਪਾਂਡੇ ਅਤੇ ਇਸਦੀ ਪਤਨੀ ਵੰਦਨਾ ਪਾਂਡੇ ਵਾਸੀ ਗਰੀਨ ਐਵੀਨਿਊ ’ਤੇ ਸਥਾਨਕ ਥਾਣਾ ਸਿਟੀ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਦੂਸ਼ਿਤ ਹੋ ਰਹੇ ਪਾਣੀ ਵੱਲ ਧਿਆਨ ਦੇਵੇ ਪੰਜਾਬ ਸਰਕਾਰ : ਐਡਵੋਕੇਟ ਮਾਹਲ
NEXT STORY