ਗੁਰਦਾਸਪੁਰ, (ਵਿਨੋਦ)- ਦਾਜ ਕਾਰਨ ਮਾਰਕੁੱਟ ਕਰ ਕੇ ਘਰੋਂ ਕੱਢੀ ਇਕ ਔਰਤ ਦੇ ਦੋ ਸਾਲਾ ਲੜਕੇ ਨੂੰ ਜਬਰੀ ਅਗਵਾ ਕਰਨ, ਮਾਰਕੁੱਟ ਕਰਨ ਅਤੇ ਘਰ ਵਿਚ ਤੋੜ-ਭੰਨ ਕਰਨ ਦੇ ਦੋਸ਼ 'ਚ ਔਰਤ ਦੀ ਸ਼ਿਕਾਇਤ ਤੇ ਉਸ ਦੇ ਪਤੀ, ਸਹੁਰੇ, ਸੱਸ ਤੇ ਇਕ ਹੋਰ ਔਰਤ ਵਿਰੁੱਧ ਕਲਾਨੌਰ ਪੁਲਸ ਨੇ ਕੇਸ ਦਰਜ ਕੀਤਾ ਹੈ ਪਰ ਸਾਰੇ ਦੋਸ਼ੀ ਫਰਾਰ ਦੱਸੇ ਜਾਂਦੇ ਹਨ।
ਪੁਲਸ ਸੂਤਰਾਂ ਦੇ ਅਨੁਸਾਰ ਇਕ ਔਰਤ ਗੁਰਪ੍ਰੀਤ ਕੌਰ ਪੁੱਤਰ ਅਜੀਤ ਸਿੰਘ ਨਿਵਾਸੀ ਹਕੀਮਪੁਰ ਰੋਡ, ਕਲਾਨੌਰ ਨੇ 13 ਮਾਰਚ 2018 ਨੂੰ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਵਿਆਹ ਭੁਪਿੰਦਰ ਸਿੰਘ ਪੁੱਤਰ ਸੁਮੰਦ ਸਿੰਘ ਨਿਵਾਸੀ ਪਿੰਡ ਕਿਲਾ ਲਾਲ ਸਿੰਘ ਦੇ ਨਾਲ ਸਾਲ 2011 ਵਿਚ ਹੋਇਆ ਸੀ। ਵਿਆਹ ਦੇ ਸਮੇਂ ਪੇਕੇ ਪੱਖ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਵੀ ਦਿੱਤਾ ਸੀ ਪਰ ਉਸ ਦਾ ਪਤੀ ਭੁਪਿੰਦਰ ਸਿੰਘ, ਸੱਸ ਅਮਰਜੀਤ ਕੌਰ ਅਤੇ ਸਹੁਰਾ ਸੁਮੰਦ ਸਿੰਘ ਦਾਜ ਦੇ ਕਾਰਨ ਉਸ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਸੀ। ਇਸ ਕਾਰਨ 26 ਫਰਵਰੀ 2018 ਨੂੰ ਸਹੁਰੇ ਪੱਖ ਨੇ ਕੁੱਟ-ਮਾਰ ਕਰ ਕੇ ਉਸ ਨੂੰ ਘਰੋਂ ਕੱਢ ਦਿੱਤਾ, ਜਿਸ ਕਾਰਨ ਉਹ ਆਪਣੇ ਦੋ ਸਾਲਾ ਲੜਕੇ ਸ਼ਿਵਜੀਤ ਸਿੰਘ ਦੇ ਨਾਲ ਆਪਣੇ ਪੇਕੇ ਘਰ ਵਿਚ ਰਹਿੰਦੀ ਹੈ।
ਪੀੜਤਾ ਨੇ ਸ਼ਿਕਾਇਤ ਵਿਚ ਲਿਖਿਆ ਸੀ ਕਿ 13 ਜਨਵਰੀ ਨੂੰ ਉਸ ਦੇ ਪਤੀ ਭੁਪਿੰਦਰ ਸਿੰਘ, ਸੱਸ ਅਮਰਜੀਤ ਕੌਰ, ਸਹੁਰਾ ਸੁਮੰਦ ਸਿੰਘ ਅਤੇ ਇਕ ਹੋਰ ਰਿਸ਼ਤੇਦਾਰ ਜੋਗਿੰਦਰ ਕੌਰ ਸਾਰੇ ਨਿਵਾਸੀ ਪਿੰਡ ਕਿਲਾ ਲਾਲ ਸਿੰਘ ਉਸ ਦੇ ਪੇਕੇ ਘਰ ਆਏ ਅਤੇ ਮੇਰੇ ਲੜਕੇ ਸ਼ਿਵਜੀਤ ਸਿੰਘ ਨੂੰ ਜਬਰਦਸਤੀ ਅਗਵਾ ਕਰ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਪੀੜਤਾ ਨੇ ਕਿਹਾ ਕਿ ਮੇਰੀ ਮਾਂ ਚਰਨਜੀਤ ਕੌਰ ਵਲੋਂ ਵਿਰੋਧ ਕਰਨ 'ਤੇ ਉਸ ਦੀ ਮਾਰਕੁੱਟ ਕੀਤੀ ਗਈ ਅਤੇ ਸਾਡੇ ਸਾਰਿਆਂ ਵਲੋਂ ਰੌਲਾ ਪਾਉਣ 'ਤੇ ਦੋਸ਼ੀ ਭੱਜਣ ਵਿਚ ਸਫ਼ਲ ਹੋ ਗਏ।
ਇਸ ਸ਼ਿਕਾਇਤ ਦੀ ਜਾਂਚ ਦਾ ਕੰਮ ਡੀ.ਐੱਸ.ਪੀ. ਸਪੈਸ਼ਲ ਬ੍ਰਾਂਚ ਗੁਰਦਾਸਪੁਰ ਨੂੰ ਸੌਂਪਿਆ ਗਿਆ। ਉਕਤ ਅਧਿਕਾਰੀ ਦੀ ਜਾਂਚ ਰਿਪੋਰਟ ਦੇ ਆਧਾਰ 'ਤੇ ਕਲਾਨੌਰ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੇ ਪਤੀ ਭੁਪਿੰਦਰ ਸਿੰਘ, ਸੱਸ ਅਮਰਜੀਤ ਕੌਰ, ਸਹੁਰਾ ਸੁਮੰਦ ਸਿੰਘ ਅਤੇ ਇਕ ਹੋਰ ਰਿਸ਼ਤੇਦਾਰ ਜੋਗਿੰਦਰ ਕੌਰ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਪਰ ਦੋਸ਼ੀ ਫਰਾਰ ਦੱਸੇ ਜਾਂਦੇ ਹਨ।
ਜਬਰ-ਜ਼ਨਾਹੀਆਂ ਨੂੰ ਫਾਂਸੀ ਦੇਣ ਦੇ ਮਾਮਲੇ 'ਚ ਵੱਖ-ਵੱਖ ਪਾਰਟੀਆਂ ਦੇ ਲੀਡਰ ਵੀ ਇਕਮਤ
NEXT STORY