ਚੰਡੀਗੜ੍ਹ, (ਸੰਦੀਪ)- ਵਿਅਕਤੀ ਨਾਲ ਬਦਫੈਲੀ ਕਰਕੇ ਉਸਦੀ ਹੱਤਿਆ ਕਰਨ ਦੇ ਮਾਮਲੇ 'ਚ ਜ਼ਿਲਾ ਅਦਾਲਤ ਨੇ ਸੈਕਟਰ-25 ਵਾਸੀ ਅੰਕਿਤ ਤੇ ਸਤੀਸ਼ ਨੂੰ ਦੋਸ਼ੀ ਕਰਾਰ ਦਿੱਤਾ ਹੈ। ਦੋਵਾਂ ਦੋਸ਼ੀਆਂ ਨੂੰ 24 ਨਵੰਬਰ ਨੂੰ ਸਜ਼ਾ ਸੁਣਾਈ ਜਾਏਗੀ।
ਸੈਕਟਰ-49 ਥਾਣਾ ਪੁਲਸ ਨੇ ਪਿਛਲੇ ਸਾਲ ਦੋਸ਼ੀਆਂ ਖਿਲਾਫ ਹੱਤਿਆ ਤੇ ਬਦਫੈਲੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਥਾਣਾ ਪੁਲਸ ਵਲੋਂ ਦਰਜ ਮਾਮਲੇ ਤਹਿਤ ਪਿਛਲੇ ਸਾਲ 27 ਜਨਵਰੀ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-50 ਦੀ ਸਲਿੱਪ ਰੋਡ 'ਤੇ ਇਕ ਵਿਅਕਤੀ ਪਿਆ ਹੋਇਆ ਹੈ। ਪੁਲਸ ਉਸ ਦੀ ਲਾਸ਼ ਲੈ ਕੇ ਸੈਕਟਰ-32 ਹਸਪਤਾਲ ਗਈ ਤਾਂ ਉਥੇ ਡਾਕਟਰਾਂ ਨੇ ਜਾਂਚ ਮਗਰੋਂ ਪੁਲਸ ਨੂੰ ਦੱਸਿਆ ਕਿ ਮ੍ਰਿਤਕ ਦੇ ਗੁਪਤ ਅੰਗ 'ਚੋਂ ਖੂਨ ਨਿਕਲ ਰਿਹਾ ਹੈ ਤੇ ਸ਼ਾਇਦ ਉਸਦੀ ਮੌਤ ਦਾ ਕਾਰਨ ਇਹੋ ਹੋਵੇ। ਪੁਲਸ ਨੇ ਜਾਂਚ-ਪੜਤਾਲ ਕੀਤੀ ਤਾਂ ਮ੍ਰਿਤਕ ਦੀ ਪਛਾਣ ਸੈਕਟਰ-25 ਵਾਸੀ ਸੰਦੀਪ ਦੇ ਰੂਪ 'ਚ ਹੋਈ। ਪੁਲਸ ਨੇ ਮਾਮਲੇ 'ਚ ਸੂਚਨਾਵਾਂ ਇਕੱਠੀਆਂ ਕਰਕੇ ਸੈਕਟਰ-25 ਵਾਸੀ ਸਤੀਸ਼ ਤੇ ਅੰਕਿਤ ਨੂੰ ਗ੍ਰਿਫਤਾਰ ਕੀਤਾ ਸੀ। ਦੋਵਾਂ ਨੇ ਪੁਲਸ ਦੇ ਸਾਹਮਣੇ ਆਪਣਾ ਜੁਰਮ ਕਬੂਲਦੇ ਹੋਏ ਦੱਸਿਆ ਸੀ ਕਿ ਦੋਵਾਂ ਨੇ ਉਸ ਵਿਅਕਤੀ ਦੇ ਨਾਲ ਬਦਫੈਲੀ ਕੀਤੀ ਸੀ। ਵਾਰਦਾਤ ਤੋਂ ਬਾਅਦ ਦੋਵੇਂ ਉਥੋਂ ਫਰਾਰ ਹੋ ਗਏ ਸਨ।
ਵੱਡੀਆਂ ਸਮੱਸਿਆਵਾਂ ਨਾਲ ਜੂਝ ਰਹੇ ਜ਼ਿਲਾ ਵਾਸੀ
NEXT STORY