ਪਠਾਨਕੋਟ, (ਸ਼ਾਰਦਾ) ਖੱਬੇ ਪੱਖੀਆਂ ਦੇ ਗੜ੍ਹ ਮੰਨੇ ਜਾਣ ਵਾਲੇ ਤ੍ਰਿਪੁਰਾ ਸੂਬੇ 'ਚ ਮੂਰਤੀਆਂ ਦੀ ਭੰਨ-ਤੋੜ ਦੀਆਂ ਘਟਨਾਵਾਂ ਦੇ ਵਿਰੋਧ ਵਿਚ ਅੱਜ ਸੀ. ਪੀ. ਆਈ. ਅਤੇ ਸੀ. ਪੀ. ਆਈ. (ਐੱਮ.) ਵੱਲੋਂ ਰੋਸ ਮਾਰਚ ਕੱਢ ਕੇ ਸੰਪਰਦਾਇਕ ਤਾਕਤਾਂ ਦਾ ਪੁਤਲਾ ਫੂਕਿਆ ਗਿਆ।
ਰੋਸ ਰੈਲੀ ਦੀ ਅਗਵਾਈ ਕਰਦਿਆਂ ਕਾ. ਅਮਰੀਕ ਸਿੰਘ, ਕੇਵਲ ਕਾਲੀਆ, ਰਮੇਸ਼ ਠਾਕੁਰ, ਇਕਬਾਲ ਸਿੰਘ, ਧਿਆਨ ਸਿੰਘ, ਕੁਲਦੀਪ ਸਿੰਘ, ਵਿਕਰਮਜੀਤ, ਕਿਰਪਾਲ ਸਿੰਘ, ਬਲਬੀਰ ਸਿੰਘ, ਓਮ ਪ੍ਰਕਾਸ਼, ਰੋਹਿਤ ਸੈਣੀ, ਸੁਰੇਸ਼ ਸਹਿਗਲ, ਸੰਤੋਸ਼ ਕੁਮਾਰ ਅਤੇ ਰਣਬੀਰ ਵਿਰਕ ਨੇ ਕਿਹਾ ਕਿ ਤ੍ਰਿਪੁਰਾ ਵਿਚ ਹਾਲ ਹੀ ਵਿਚ ਵਾਪਰੀਆਂ ਘਟਨਾਵਾਂ ਵਿਚ ਲੈਫ਼ਟ ਵਰਕਰਾਂ ਨਾਲ ਸਬੰਧਤ 1539 ਘਰਾਂ ਨੂੰ ਲਿਆਂਦਾ ਗਿਆ ਹੈ, ਉਥੇ ਹੀ 500 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ ਪਾਰਟੀ ਦੇ ਦਫ਼ਤਰਾਂ ਨੂੰ ਭੰਨ-ਤੋੜ ਕਰ ਕੇ ਕਬਜ਼ੇ ਕੀਤੇ ਗਏ ਹਨ। ਉਥੇ ਹੀ ਰੂਸੀ ਕ੍ਰਾਂਤੀ ਦੇ ਮਹਾਨਾਇਕ ਲੈਨਿਨ ਦੀਆਂ ਮੂਰਤੀਆਂ ਨੂੰ ਵੀ ਇਨ੍ਹਾਂ ਅਨਸਰਾਂ ਨੇ ਤੋੜ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਤ੍ਰਿਪੁਰਾ ਦੀਆਂ ਘਟਨਾਵਾਂ ਸੰਪਰਦਾਇਕਤਾ ਦਾ ਨੰਗਾ ਨਾਚ ਹੈ, ਜਿਸ ਦੀ ਲੋਕਤੰਤਰ ਵਿਚ ਕੋਈ ਜਗ੍ਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਫਾਸ਼ੀਵਾਦ ਜ਼ਿਆਦਾ ਲੰਬੇ ਸਮੇਂ ਤੱਕ ਕਾਮਯਾਬ ਨਹੀਂ ਰਿਹਾ। ਭਾਰਤ ਵਿਚ ਵੀ ਫਾਸ਼ੀਵਾਦ ਕਿਸੇ ਸੂਰਤ 'ਚ ਕਾਮਯਾਬ ਨਹੀਂ ਹੋ ਸਕੇਗਾ। ਤ੍ਰਿਪੁਰਾ ਦੀ ਜਨਤਾ ਜ਼ੁਲਮ ਅੱਗੇ ਝੁਕੇਗੀ ਨਹੀਂ।
ਰੋਸ ਰੈਲੀ ਉਪਰੰਤ ਲੇਬਰਸ਼ੈੱਡ ਤੋਂ ਵਾਲਮੀਕ ਚੌਕ, ਗਾਂਧੀ ਚੌਕ, ਡਾਕਖਾਨਾ ਚੌਕ, ਗਾੜੀ ਅਹਾਤਾ ਚੌਕ ਅਤੇ ਲਾਈਟਾਂ ਵਾਲੇ ਚੌਕ ਤੱਕ ਖੱਬੇ ਪੱਖੀ ਪਾਰਟੀਆਂ ਨੇ ਰੋਸ ਮਾਰਚ ਕਰਦੇ ਹੋਏ ਪੁਤਲਾ ਫੂਕਿਆ।
ਕਰੋੜਾਂ ਰੁਪਏ ਦੀ ਲਾਗਤ ਨਾਲ ਬਣਾਏ ਨਵੇਂ ਹਸਪਤਾਲ 'ਚ ਲਾਈਆਂ ਲਿਫਟਾਂ ਬਣੀਆਂ ਸਫੈਦ ਹਾਥੀ
NEXT STORY