ਰੂਪਨਗਰ (ਵਿਜੇ)-ਪਾਵਰ ਕਾਲੋਨੀ ਰੂਪਨਗਰ ਵਿਖੇ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੇ ਸ਼ੱਕੀ ਹਾਲਾਤ ’ਚ ਹੋਏ ਕਤਲ ਕਾਰਨ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਪਰ ਹਾਲੇ ਤੱਕ ਇਨ੍ਹਾਂ ਕਤਲਾਂ ਦੀ ਗੁੱਥੀ ਪੂਰੀ ਤਰ੍ਹਾਂ ਸੁਲਝਾਈ ਨਹੀਂ ਜਾ ਸਕੀ। ਬੁੱਧਵਾਰ ਤਿੰਨਾਂ ਲਾਸ਼ਾਂ ਦਾ ਪੋਸਟਮਾਰਟਮ ਕਰ ਦਿੱਤਾ ਗਿਆ ਪਰ ਪਰਿਵਾਰਕ ਕਾਰਨਾਂ ਕਾਰਨ ਅੰਤਿਮ ਸੰਸਕਾਰ ਨਹੀਂ ਹੋ ਸਕਿਆ। ਚੇਤੇ ਰਹੇ ਕਿ ਮੰਗਲਵਾਰ ਸ਼ਾਮੀ ਪਾਵਰ ਕਾਲੋਨੀ ਦੇ ਮਕਾਨ ਨੰ. 62 ਟਾਈਪ 4 ’ਚ ਪੁਲਸ ਨੇ ਤਿੰਨ ਲਾਸ਼ਾਂ ਸ਼ੱਕੀ ਹਾਲਾਤ ’ਚ ਬਰਾਮਦ ਕੀਤੀਆਂ ਸੀ, ਜਿਸ ’ਚ ਇਕ ਲਾਸ਼ ਪੁਰਸ਼ ਹਰਚਰਨ ਸਿੰਘ, ਦੂਜੀ ਲਾਸ਼ ਔਰਤ ਪਰਮਜੀਤ ਕੌਰ ਅਤੇ ਤੀਜੀ ਲਾਸ਼ ਕੁੜੀ ਚਰਨਪ੍ਰੀਤ ਕੌਰ ਦੀ ਬਰਾਮਦ ਹੋਈ ਸੀ, ਜਿਸ ਮਗਰੋਂ ਪੁਲਸ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੁਲਸ ਨੇ ਇਸ ਮਾਮਲੇ ’ਚ ਅਣਪਛਾਤੇ ਵਿਅਕਤੀਆਂ ਵਿਰੁੱਧ ਧਾਰਾ 302 ਅਧੀਨ ਮਾਮਲਾ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ: ਕੱਪੜਾ ਵਪਾਰੀ ਨੇ ਪਹਿਲਾਂ ਪਿਆਰ ਦੇ ਜਾਲ 'ਚ ਫਸਾ ਕੁੜੀ ਦੀ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤਾ ਇਹ ਕਾਰਾ
ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਕਾਰਾ ਘਰ ਦੇ ਹੀ ਇਕ ਵਿਅਕਤੀ ਵੱਲੋਂ ਕੀਤਾ ਗਿਆ ਹੈ, ਜਿਸ ਨੇ ਬੀਤੇ ਸ਼ਨੀਵਾਰ ਨੂੰ ਪਹਿਲਾਂ ਪਤੀ, ਪਤਨੀ ਦਾ ਕਤਲ ਕੀਤਾ ਅਤੇ ਐਤਵਾਰ ਸਵੇਰ ਕੁੜੀ ਦਾ ਕਤਲ ਕੀਤਾ ਜੋ ਕਿ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਤੌਰ ਐੱਮ. ਬੀ. ਬੀ. ਐੱਸ. ਡਾਕਟਰ ਤਾਇਨਾਤ ਸੀ। ਸੂਤਰਾਂ ਦਾ ਕਹਿਣਾ ਹੈ ਕਿ ਕਤਲ ਤੋਂ ਇਕ ਦਿਨ ਪਹਿਲਾਂ ਪਰਿਵਾਰਕ ਮੈਂਬਰ ਨੇ ਪਿਤਾ ਦੇ ਫੋਨ ’ਤੋਂ ਦੋਧੀ ਨੂੰ ਸੂਚਨਾ ਦਿੱਤੀ ਕਿ ਤਿੰਨ-ਚਾਰ ਦਿਨ ਅਸੀਂ ਬਾਹਰ ਜਾਣਾ ਹੈ, ਇਸ ਲਈ ਦੁੱਧ ਪਾਉਣ ਨਾ ਆਇਓ। ਇਹ ਕਤਲ ਬੜੀ ਸੋਚੀ ਸਮਝੀ ਸਾਜ਼ਿਸ਼ ਅਧੀਨ ਕੀਤੇ ਗਏ ਹਨ ਪਰ ਇਸ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਚੱਲਿਆ। ਪਰਿਵਾਰ ਦਾ ਇਕ ਮੁੰਡਾ ਲਾਪਤਾ ਦੱਸਿਆ ਜਾ ਰਿਹਾ ਹੈ ਅਤੇ ਉਸ ਦਾ ਫ਼ੋਨ ਵੀ ਬੰਦ ਆ ਰਿਹਾ ਹੈ।
ਇਹ ਵੀ ਪੜ੍ਹੋ: ਵਿਸਾਖੀ ਮੌਕੇ ਸਜਿਆ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸੰਗਤ ਹੋ ਰਹੀ ਨਤਮਸਤਕ, ਵੇਖੋ ਅਲੌਕਿਕ ਨਜ਼ਾਰਾ
ਸੂਤਰਾਂ ਦਾ ਕਹਿਣਾ ਹੈ ਕਿ ਕਾਤਲ ਨੇ ਦਸਤਾਨੇ ਪਾ ਕੇ ਚਾਕੂ ਨਾਲ ਬੜੀ ਹਸ਼ਿਆਰੀ ਨਾਲ ਕਤਲ ਕੀਤਾ ਜਾਪਦਾ ਹੈ ਜੋਕਿ ਵਾਰਦਾਤ ਵਾਲੀ ਥਾਂ ’ਤੇ ਕਾਤਲ ਦੇ ਫਿੰਗਰ ਪ੍ਰਿੰਟ ਪ੍ਰਾਪਤ ਨਹੀਂ ਹੋਏ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕਾਂ ਦਾ ਸੰਸਕਾਰ ਬਰਨਾਲਾ ਸ਼ਹਿਰ ਵਿਖੇ ਕੀਤਾ ਜਾਵੇਗਾ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਬਰਨਾਲੇ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਜ਼ਿਲ੍ਹਾ ਪੁਲਸ ਮੁਖੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਵੱਖ-ਵੱਖ ਪੁਲਸ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਉਨਾਂ ਦੱਸਿਆ ਕਿ ਤੀਹਰੇ ਕਤਲ ਦੀ ਗੁੱਥੀ ਜਲਦ ਤੋਂ ਜਲਦ ਸੁਲਝਾ ਲਈ ਜਾਵੇਗੀ।
ਇਹ ਵੀ ਪੜ੍ਹੋ: ਠੱਗੀ ਦਾ ਇਕ ਤਰੀਕਾ ਅਜਿਹਾ ਵੀ, ਮਾਮੇ ਦਾ ਮੁੰਡਾ ਦੱਸ ਕੇ ਕੈਨੇਡਾ ਤੋਂ ਅਨੋਖੇ ਢੰਗ ਨਾਲ ਮਾਰੀ ਲੱਖਾਂ ਦੀ ਠੱਗੀ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਕਲਯੁੱਗੀ ਪੁੱਤ ਦਾ ਕਾਰਾ, ਪਿਤਾ ਦੀ ਮੌਤ ਤੋਂ ਬਾਅਦ ਆਪਣੇ ਨਾਂ ਕਰਵਾਈ ਝੂਠੀ ਵਸੀਅਤ, ਮਾਂ ਨੂੰ ਦਿੰਦਾ ਸੀ ਤਸੀਹੇ
NEXT STORY