ਭੁਨਰਹੇੜੀ/ਪਟਿਆਲਾ(ਨਰਿੰਦਰ, ਪ੍ਰਤਿਭਾ) - ਕਸਬਾ ਭੁਨਰਹੇੜੀ ਵਿਖੇ ਅੱਜ ਇਨਕਮ ਟੈਕਸ ਵਿਭਾਗ ਦੀ ਟੀਮ ਵੱਲੋਂ ਡਾ. ਜਗਤਾਰ ਸਿੰਘ ਪ੍ਰਿੰਸੀਪਲ ਦੀਆਂ ਹਦਾਇਤਾਂ ਅਨੁਸਾਰ ਕਸਬੇ 'ਚ ਸਥਿਤ ਇਕ ਪ੍ਰਾਈਵੇਟ ਨਰਸਿੰਗ ਹੋਮ ਤੇ ਛਾਪੇਮਾਰੀ ਕਰ ਕੇ ਦੇਰ ਸ਼ਾਮ ਤੱਕ ਕਈ ਘੰਟੇ ਪੁੱਛਗਿੱਛ ਕੀਤੀ ਗਈ। ਛਾਪੇਮਾਰੀ 'ਚ ਵਿਭਾਗ ਦੀ ਟੀਮ ਵਿਚ ਕਮਲਜੀਤ ਕੌਰ ਇਨਕਮ ਟੈਕਸ ਅਫਸਰ ਤੇ ਸਿਮਰਨਜੀਤ ਸਿੰਘ ਇੰਸਪੈਕਟਰ ਸ਼ਾਮਲ ਸਨ। ਜਾਂਚ ਕਰ ਰਹੀ ਟੀਮ ਦੀ ਜਾਣਕਾਰੀ ਅਨੁਸਾਰ ਪ੍ਰਾਈਵੇਟ ਨਰਸਿੰਗ ਹੋਮ ਦੇ ਮਾਲਕ ਤੋਂ ਆਮਦਨ ਤੇ ਜਾਇਦਾਦ ਸਬੰਧੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਨੇ ਦੱਸਿਆ ਕਿ ਜੀ. ਐੱਸ. ਟੀ. ਦੇ ਨਵੇਂ ਨਿਯਮਾਂ ਅਨੁਸਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਵਿਭਾਗੀ ਟੀਮ ਦੀ ਇਸ ਜਾਂਚ ਤੋਂ ਕਸਬੇ ਦੇ ਕਈ ਹੋਰ ਕਾਰੋਬਾਰੀਆਂ ਦੇ ਪਸੀਨੇ ਛੁੱਟਣੇ ਸ਼ੁਰੂ ਹੋ ਗਏ ਹਨ। ਜਾਂਚ ਸਬੰਧੀ ਖ਼ਬਰ ਮਿਲਣ 'ਤੇ ਕਸਬੇ ਦੇ ਕਈ ਕਾਰੋਬਾਰੀ ਕਸਬੇ 'ਚੋਂ ਖਿਸਕੇ ਗਏ। ਹੁਣ ਵਿਭਾਗ ਦੀ ਕਾਰਵਾਈ ਹੀ ਦੱਸੇਗੀ ਕਿ ਵਿਭਾਗੀ ਟੀਮ ਦੇ ਜਾਲ ਕਿਹੜੀ 'ਵੱਡੀ ਮੱਛੀ' ਫਸਦੀ ਹੈਂ?
ਸਾਈਂ ਬਾਬਾ ਮੰਦਰ ਵਿਚ ਲੋਕਾਂ ਨੇ ਮੂਰਤੀ ਤੋੜਨ ਦੀ ਕੀਤੀ ਕੋਸ਼ਿਸ਼
NEXT STORY