ਲੁਧਿਆਣਾ (ਵਿਜੇ, ਸੇਠੀ) : ਲੁਧਿਆਣਾ 'ਚ ਕਈ ਥਾਵਾਂ 'ਤੇ ਆਮਦਨ ਟੈਕਸ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਟੀਮ ਵੱਲੋਂ ਜ਼ਿਲ੍ਹੇ ਦੀਆਂ ਮਸ਼ਹੂਰ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਨ੍ਹਾਂ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਉੱਥੇ ਆਸ-ਪਾਸ ਵੀ ਹਫੜਾ-ਦਫੜੀ ਵਾਲਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਣੇ ਹਰਿਆਣਾ ਤੇ ਦਿੱਲੀ 'ਚ 'ਕੋਲਡ ਅਟੈਕ', ਜਾਣੋ ਆਉਣ ਵਾਲੇ ਦਿਨਾਂ 'ਚ ਮੌਸਮ ਦਾ ਹਾਲ
ਆਮਦਨ ਟੈਕਸ ਵਿਭਾਗ ਨੇ ਜ਼ਿਲ੍ਹੇ ਦੇ 3 ਵੱਡੇ ਕਾਰੋਬਾਰੀਆਂ ਸਮੇਤ ਕੁੱਲ 26 ਲੋਕੇਸ਼ਨਾਂ 'ਤੇ ਇਕੱਠੇ ਭਾਰੀ ਪੁਲਸ ਫੋਰਸ ਸਮੇਤ ਛਾਪੇਮਾਰੀ ਕੀਤੀ। ਇਸ 'ਚ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਦੀਆਂ ਟੀਮਾਂ ਸ਼ਾਮਲ ਰਹੀਆਂ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਟੂਰ 'ਤੇ ਲਿਜਾਣ ਸਬੰਧੀ ਜਾਰੀ ਹੋਏ ਨਵੇਂ ਹੁਕਮ
ਟੀਮ ਵੱਲੋਂ ਛਾਪੇਮਾਰੀ ਟੈਕਸ ਚੋਰੀ ਬਾਰੇ ਕੀਤੀ ਗਈ ਹੈ। ਦੂਜੇ ਪਾਸੇ ਇਹ ਵੀ ਸੁਣਨ ਨੂੰ ਆਇਆ ਹੈ ਕਿ ਟੀਮ ਦੀ ਕਾਰਵਾਈ ਦਫ਼ਤਰ ਸਮੇਤਾਂ ਘਰਾਂ 'ਚ ਵੀ ਜਾਰੀ ਰਹੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਵਿਅਕਤੀ 'ਤੇ FIR ਦਰਜ
NEXT STORY