ਲੁਧਿਆਣਾ(ਸੇਠੀ)– ਇਨਕਮ ਵਿਭਾਗ ਦੀ ਇਨਵੈਸਟੀਗੇਸ਼ਨ ਵਿੰਗ (ਅੰਮ੍ਰਿਤਸਰ) ਨੇ ਵੀਰਵਾਰ ਸਵੇਰੇ ਮਹਾਨਗਰ ਦੇ ਇਕ ਨਾਮੀ ਡਰਾਈ ਫਰੂਟ ਹੋਲਸੇਲ ਵਪਾਰੀ ਦੇ ਕਾਰੋਬਾਰੀ ਸਥਾਨ ’ਤੇ ਰੇਡ ਮਾਰੀ।
ਹਾਲੇ ਕੁਝ ਦਿਨ ਪਹਿਲਾਂ ਹੀ ਇਨਕਮ ਟੈਕਸ ਵਿਭਾਗ ਨੇ ਲੁਧਿਆਣਾ ਦੇ ਸਾਈਕਲ ਕਾਰੋਬਾਰੀਆਂ ’ਤੇ ਕਾਰਵਾਈ ਨੂੰ ਅੰਜਾਮ ਦਿੱਤਾ ਸੀ, ਜਿਸ ਕਾਰਨ ਪਹਿਲਾਂ ਦੀ ਸ਼ਹਿਰ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ, ਉਪਰੋਂ ਵਿਭਾਗ ਦੀ ਦੂਜੀ ਵੱਡੀ ਕਾਰਵਾਈ ਨਾਲ ਕਾਰਬਾਰੀ ਤਣਾਅ ਵਿਚ ਹਨ।
ਇਸ ਵਾਰ ਵਿਭਾਗ ਦੇ ਨਿਸ਼ਾਨੇ ’ਤੇ ਆਏ ਕੇਸਰਗੰਜ ਮੰਡੀ ਸਥਿਤ ਇਕ ਡਰਾਈ ਫਰੂਟ ਵਪਾਰੀ, ਜਿਸ ਦੇ ਦਫਤਰ ’ਤੇ ਕਾਰਵਾਈ ਕੀਤੀ ਗਈ, ਉਸ ਦਾ ਹੈੱਡ ਆਫਿਸ ਮਜੀਠ ਮੰਡੀ ਅੰਮ੍ਰਿਤਸਰ ਵਿਚ ਹੈ। ਇਸ ਕਾਰਵਾਈ ਦੌਰਾਨ ਅੰਮ੍ਰਿਤਸਰ ਦੀ ਟੀਮ ਦਾ ਸਾਥ ਲੁਧਿਆਣਾ ਇਨਵੈਸਟੀਗੇਸ਼ਨ ਵਿੰਗ ਦੇ ਅਧਿਕਾਰੀਆਂ ਨੇ ਵੀ ਦਿੱਤਾ, ਜਦਕਿ ਲੋਕਲ ਪੁਲਸ ਬਲ ਵੀ ਸ਼ਾਮਲ ਰਿਹਾ।
ਪੜ੍ਹੋ ਇਹ ਵੀ ਖ਼ਬਰ - ਕੇਜਰੀਵਾਲ ਦਾ ਵੱਡਾ ਦਾਅਵਾ, ‘1 ਅਪ੍ਰੈਲ ਤੋਂ ਬਾਅਦ ਕਿਸੇ ਵੀ ਕਿਸਾਨ ਨੂੰ ਨਹੀਂ ਕਰਨ ਦੇਆਂਗੇ ਖ਼ੁਦਕੁਸ਼ੀ’
ਸੂਤਰਾਂ ਅਨੁਸਾਰ ਛਾਪੇਮਾਰੀ ਭਾਰਤ ਦੇ ਦੋ ਪ੍ਰਮੁੱਖ ਗਰੁੱਪਾਂ ’ਤੇ ਇਨਕਮ ਟੈਕਸ ਵਿਭਾਗ ਦੀ ਮਲਟੀ ਸਟੇਟ ਕਾਰਵਾਈ ਦਾ ਹਿੱਸਾ ਹੈ, ਜਿਸ ’ਚ ਦਿੱਲੀ, ਅੰਮ੍ਰਿਤਸਰ, ਜੰਮੂ ਅਤੇ ਲੁਧਿਆਣਾ ਸ਼ਾਮਲ ਹੈ। ਇਨ੍ਹਾਂ ਦੋਵੇਂ ਗਰੁੱਪਾਂ ਵਿਚ ਇਕ ਸਮਾਨਤਾ ਹੈ ਕਿ ਇਹ ਡਰਾਈ ਫਰੂਟ ਦਾ ਇੰਪੋਰਟ ਅਤੇ ਟਰੇਡਿੰਗ ਦਾ ਵਪਾਰ ਕਰਦੇ ਹਨ, ਜਿਸ ਵਿਚ ਮੁੱਖ ਰੂਪ ’ਚ ਬਦਾਮ, ਅਖਰੋਟ, ਕਾਜੂ, ਕਿਸਮਿਸ, ਪਿਸਤਾ ਵਰਗੇ ਸੁੱਕੇ ਮੇਵਿਆਂ ਦਾ ਭਾਰੀ ਮਾਤਰਾ ਵਿਚ ਕਾਰੋਬਾਰ ਕਰਦੇ ਹਨ।
ਇਕ ਗਰੁੱਪ ਦਾ ਮੁੱਖ ਆਫਿਸ ਅੰਮ੍ਰਿਤਸਰ ਅਤੇ ਦਿੱਲੀ ਵਿਚ ਹਨ, ਜਦਕਿ ਦੂਜੇ ਦਾ ਮੁੱਖ ਜੰਮੂ ਵਿਚ ਹੈ। ਦੋਵੇਂ ਗਰੁੱਪਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਦਫਤਰ ਹਨ। ਦੋਵੇਂ ਗਰੁੱਪ ਡਿਸਟੀਬਿਊਟਰ ਅਤੇ ਡੀਲਰਾਂ ਨੂੰ ਡਰਾਈ ਫਰੂਟ ਵੇਚਣ ਤੋਂ ਇਲਾਵਾ ਆਪਣੇ-ਆਪਣੇ ਬ੍ਰਾਂਡ ਤਹਿਤ ਇਸ ਦਾ ਵੱਡਾ ਆਨਲਾਈਨ ਕਾਰੋਬਾਰ ਵੀ ਕਰਦੇ ਹਨ।
ਉਧਰ ਇਸ ਰੇਡ ’ਤੇ ਕੇਸਰਗੰਜ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਜੁਨੇਜਾ ਅਤੇ ਚੇਅਰਮੈਨ ਹਰਕੇਸ਼ ਮਿੱਤਲ ਨੇ ਕਿਹਾ ਕਿ ਕੋਵਿਡ ਮਹਾਮਾਰੀ ਕਾਰਨ ਪਹਿਲਾਂ ਹੀ ਵਪਾਰ ਲੜਖੜਾ ਕੇ ਚੱਲ ਰਿਹਾ ਹੈ, ਉੱਪਰੋਂ ਇਨਕਮ ਟੈਕਸ ਵਿਭਾਗ ਦੀਅਾਂ ਰੇਡਾਂ ਕਾਰਨ ਤਿਉਹਾਰੀ ਸੀਜ਼ਨ ਵੀ ਲਗਾ ਨਹੀਂ ਕਮਾ ਸਕਣਗੇ। ਉਨ੍ਹਾਂ ਕਿਹਾ ਕਿ ਇਹ ਰੇਡ ਦਾ ਸਹੀ ਸਮਾਂ ਨਹੀਂ।
ਪੜ੍ਹੋ ਇਹ ਵੀ ਖ਼ਬਰ - ਕੈਪਟਨ ਦੇ ਬਿਆਨਾਂ 'ਤੇ ਢੀਂਡਸਾ ਦਾ ਪਲਟਵਾਰ, ਕਿਹਾ- ਮਨਘੜਤ ਕਹਾਣੀਆਂ ਬਣਾ ਕੇ ਲੋਕਾਂ ਦਾ ਕਰ ਰਹੇ ਸਮਾਂ ਬਰਬਾਦ
ਇਨ੍ਹਾਂ ਫਰਮਾਂ ’ਤੇ ਕਿਉਂ ਛਾਪੇਮਾਰੀ ਕੀਤੀ ਗਈ
ਦੋ ਗਰੁੱਪਾਂ ਦੇ ਬੀ. ਐਂਡ ਨਟਸ ਪ੍ਰਾਈਵੇਟ ਲਿਮ. ਤੁਲਸੀ, ਵੀ. ਕੇ. ਸੀ. ਨਟਸ ਪ੍ਰਾਈਵੇਟ ਲਿਮ. ਅਤੇ ਨਟਰਾਜ ’ਤੇ ਮੁੱਖ ਰੂਪ ’ਚ ਕਾਰਵਾਈ ਜਾਰੀ ਹੈ। ਵਿਭਾਗ ਨੂੰ ਇਨਨ੍ਹਾਂ ਗਰੁੱਪ ’ਤੇ ਆਪਣੀ ਅਸਲ ਵਿਕਰੀ ਅਤੇ ਮੁਨਾਫੇ ਨੂੰ ਛੁਪਾ ਕੇ ਚੋਰੀ ਕਰਨ ਦਾ ਸ਼ੱਕ ਹੈ, ਜਿਸ ਦੇ ਅਾਧਾਰ ’ਤੇ ਕਾਰਵਾਈ ਕੀਤੀ ਗਈ। ਉਥੇ ਇਸੇ ਸਬੰਧ ਵਿਚ ਲੁਧਿਆਣਾ ਵਿਚ ਤੁਲਸੀ ਬ੍ਰਾਂਡ ਨਾਲ ਡੀਲ ਕਰਨ ਵਾਲੀ ਫਰਮ ਦੇ ਸਬ-ਆਫਿਸ ਫੇਅਰਵੇਜ਼ ਟਰੇਡਿੰਗ ਕੰਪਨੀ ’ਤੇ ਵੀਰਵਾਰ ਨੂੰ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਵਿਭਾਗੀ ਅਧਿਕਾਰੀਆਂ ਨੇ ਉਪਰੋਕਤ ਕੰਪਲੈਕਸ ’ਤੇ ਜਾਂਚ ਦੌਰਾਨ ਸਟਾਕ ਬੁੱਕਸ, ਅਕਾਊਂਟਿੰਗ ਬੁੱਕਸ, ਡੇਲੀ ਸੇਲ ਪਰਚੇਜ਼, ਕੁਝ ਲੂਜ਼ ਪਰਚੀਆਂ ਅਤੇ ਇਲੈਕਟ੍ਰਾਨਿਕ ਡਿਵਾਈਜ਼ ਕਬਜ਼ੇ ਵਿਚ ਲੈ ਲਏ ਹਨ, ਜਿਨ੍ਹਾਂ ਦਾ ਗੰਭੀਰਤਾ ਨਾਲ ਨਿਰੀਖਣ ਕੀਤਾ ਜਾਵੇਗਾ ਅਤੇ ਤੱਥਾਂ ਦੇ ਅਾਧਾਰ ’ਤੇ ਅੱਗੇ ਮਾਮਲੇ ਦੀ ਕਾਰਵਾੲੀ ਕੀਤੀ ਜਾਵੇਗੀ।
ਕੈਪਟਨ ਮਨਘੜਤ ਕਹਾਣੀਆਂ ਬਣਾ ਕੇ ਲੋਕਾਂ ਦਾ ਕਰ ਰਹੇ ਸਮਾਂ ਬਰਬਾਦ : ਢੀਂਡਸਾ
NEXT STORY