ਗੁਰਦਾਸਪੁਰ, ਬਟਾਲਾ, (ਹਰਮਨ, ਵਿਨੋਦ, ਬੇਰੀ)- ਜ਼ਿਲਾ ਗੁਰਦਾਸਪੁਰ 'ਚ ਕੋਰੋਨਾ ਵਾਇਰਸ ਤੋਂ ਪੀੜ੍ਹਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਬੀਤੇ ਕੱਲ੍ਹ ਪਾਜ਼ੇਟਿਵ ਪਾਈ ਔਰਤ ਦੀ ਨੂੰਹ ਅਤੇ ਬਟਾਲਾ ਦੇ ਇਕ ਪਾਜ਼ੇਟਿਵ ਮਰੀਜ਼ ਦੀ ਪਤਨੀ ਅਤੇ ਪੁੱਤਰੀ ਸਮੇਤ 3 ਨਵੇਂ ਮਰੀਜ਼ ਨੂੰ ਵੀ ਕੋਰੋਨਾ ਤੋਂ ਪੀੜ੍ਹਤ ਹੋਣ ਦੀ ਪੁਸ਼ਟੀ ਹੋ ਗਈ ਹੈ।
ਜਾਣਕਾਰੀ ਅਨੁਸਾਰ ਅੱਜ ਜਿਹੜੇ ਤਿੰਨ ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ, ਉਨ੍ਹਾਂ ਇਕ ਔਰਤ ਪਿੰਡ ਕੰਮੋਨੰਗਲ (ਬਟਾਲਾ) ਦੀ ਪੀੜ੍ਹਤ ਔਰਤ ਦੀ ਨੂੰਹ ਹੈ। ਉਕਤ ਔਰਤ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ ਹੈ। ਇਸੇ ਤਰ੍ਹਾਂ ਬਾਕੀ ਦੇ 2 ਨਵੇਂ ਮਰੀਜ਼ ਬਟਾਲਾ ਵਿਖੇ ਪਾਜ਼ੇਟਿਵ ਪਾਏ ਗਏ ਮਰੀਜ਼ ਨਾਲ ਸਬੰਧਤ ਹਨ ਜਿਨਾਂ 'ਚੋਂ ਇਕ 40 ਸਾਲਾਂ ਦੀ ਔਰਤ ਉਕਤ ਮਰੀਜ਼ ਦੀ ਪਤਨੀ ਹੈ ਜਦੋਂ ਕਿ ਇਕ 18 ਸਾਲਾਂ ਦੀ ਪੁੱਤਰੀ ਹੈ। ਸਿਵਲ ਸਰਜਨ ਗੁਰਦਾਸਪੁਰ ਨੇ ਦੱਸਿਆ ਕਿ ਜ਼ਿਲੇ ਅੰਦਰ ਕੋਰੋਨਾ ਵਾਇਰਸ ਦੇ 5093 ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕੀਤੀ ਜਾ ਚੁੱਕੀ ਹੈ, ਜਿਨ੍ਹਾਂ 'ਚੋਂ 4698 ਨੈਗਵੇਟ ਪਾਏ ਗਏ ਹਨ ਜਦੋਂ ਕਿ 247 ਪੈਂਡਿੰਗ ਹਨ। ਹੁਣ ਤੱਕ 152 ਮਰੀਜ਼ਾਂ ਨੂੰ ਕੋਰੋਨਾ ਤੋਂ ਪੀੜ੍ਹਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨਾਂ 'ਚੋਂ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, 133 ਮਰੀਜ਼ਾਂ ਘਰਾਂ ਨੂੰ ਭੇਜੇ ਗਏ ਹਨ ਅਤੇ ਇਸ ਮੌਕੇ 16 ਐਕਟਿਵ ਕੇਸ ਜ਼ਿਲੇ ਅੰਦਰ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸਾਰੇ ਮਰੀਜ਼ ਠੀਕ ਹਨ ਅਤੇ ਉਨਾਂ ਵਿਚੋਂ 6 ਨੂੰ ਬਟਾਲਾ ਵਿਖੇ ਰੱਖਾ ਗਿਆ ਹੈ ਜਦੋਂ ਕਿ ਧਾਰੀਵਾਲ ਵਿਖੇ 06 ਮਰੀਜ਼ਾਂ ਦਾ ਇਲਾਜ ਚਲ ਰਿਹਾ ਹੈ ਅਤੇ 4 ਪੀੜ੍ਹਤ ਅੰਮ੍ਰਿਤਸਰ ਵਿਖੇ ਦਾਖਲ ਹਨ।
ਕੋਵਿਡ-19: ਪੁਲਸ ਮਹਿਕਮੇ ਦੇ 2 ਹੋਰ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ
NEXT STORY