ਅੰਮ੍ਰਿਤਸਰ (ਦਲਜੀਤ) : ਵਾਤਾਵਰਣ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ। ਵਾਤਾਵਰਣ ਦੇ ਪ੍ਰਦੂਸ਼ਿਤ ਹੋਣ ਨਾਲ ਸਾਹ ਦੀਆਂ ਗੰਭੀਰ ਬੀਮਾਰੀਆਂ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਪ੍ਰਦੂਸ਼ਣ ਜ਼ਿਆਦਾ ਹੋਣ ਕਾਰਣ ਭਾਰਤ ’ਚ ਲਗਭਗ 3 ਕਰੋੜ ਮਰੀਜ਼ ਅਸਥਮਾ ਦੇ ਹਨ ਜੋ ਕਿ ਦੁਨੀਆ ਦਾ 10 ਫੀਸਦੀ ਹੈ। ਹੈਰਾਨੀ ਵਾਲੀ ਗੱਲ ਹੈ ਕਿ ਅਸਥਮਾ ਦੇ ਇਲਾਜ ’ਚ ਲਾਪ੍ਰਵਾਹੀ ਵਰਤਣ ਨਾਲ 250 ’ਚੋਂ ਇਕ ਮਰੀਜ਼ ਦੀ ਮੌਤ ਹੋ ਰਹੀ ਹੈ, 15 ਤੋਂ 18 ਫੀਸਦੀ ਬੱਚੇ ਵੀ ਇਸ ਬੀਮਾਰੀ ਦੀ ਗ੍ਰਿਫਤ ’ਚ ਹਨ ਜਦਕਿ 2 ਤੋਂ 12 ਸਾਲ ਦੀ ਉਮਰ ਦੇ 22 ਫੀਸਦੀ ਬੱਚੇ ਸ਼ਹਿਰੀ ਤੇ 9 ਫੀਸਦੀ ਬੱਚੇ ਪਿੰਡਾਂ ਦੇ ਸ਼ਾਮਲ ਹਨ। ਬਜ਼ੁਰਗਾਂ ’ਚ ਇਹ ਬੀਮਾਰੀ ਵੱਧ ਰਹੀ ਹੈ। ਜਾਣਕਾਰੀ ਅਨੁਸਾਰ ਅਸਥਮਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣਾ ਖਤਰੇ ਦੀ ਘੰਟੀ ਹੈ। ਗਰਮੀ ’ਚ ਗਰਮ ਹਵਾਵਾਂ ਨਾਲ ਆਉਣ ਵਾਲੀ ਧੂੜ ਮਿੱਟੀ, ਸੁੱਕੇ ਪੱਤੇ, ਕਣਕ ਫਸਲ ਦੀ ਨਿਕਾਸੀ ਤੋਂ ਨਿਕਲਣ ਵਾਲੀ ਤੂੜੀ ਅਸਥਮਾ ਮਰੀਜ਼ਾਂ ਦੇ ਸਾਹਾਂ ਦੀ ਰਫਤਾਰ ਘਟਾ ਰਹੇ ਹਨ। ਹਾਲਾਂਕਿ, ਸ਼ਹਿਰ ’ਚ ਅਸਥਮਾ ਮਰੀਜ਼ਾਂ ਦੇ ਵਧਣ ਦੀ ਵਜ੍ਹਾ ਵਾਹਨਾਂ ਅਤੇ ਉਦਯੋਗਿਕ ਇਕਾਈਆਂ ਨਾਲ ਹੋਣ ਵਾਲਾ ਹਵਾ ਪ੍ਰਦੂਸ਼ਣ ਵੀ ਹੈ। ਤੇਜ਼ੀ ਨਾਲ ਵੱਧ ਰਹੇ ਵਾਹਨ ਇੰਡਸਟ੍ਰੀ ਨਾਲ ਨਿਕਲਣ ਵਾਲਾ ਧੂੰਆਂ, ਕੰਕ੍ਰੀਟ ’ਚ ਬਦਲਦੇ ਜੰਗਲ ਅਤੇ ਤੇਜ਼ੀ ਨਾਲ ਕੱਟ ਰਹੇ ਰੁੱਖ ਆਕਸੀਜਨ ਨੂੰ ਪ੍ਰਭਾਵਿਤ ਕਰਨ ਲੱਗੇ ਹਨ। ਉੱਥੇ ਹੀ, ਪੇਂਡੂ ਇਲਾਕਿਆਂ ’ਚ ਕਣਕ ਫਸਲ ਦੀ ਕਟਾਈ ਦੇ ਚਲਦੇ ਹਵਾ ’ਚ ਕਣਕ ਦੀ ਪਰਾਲੀ ਦੇ ਬਾਰੀਕ ਕਣਾਂ ਨਾਲ ਅਤੇ ਪਤਝੜ ਦੌਰਾਨ ਹੇਠਾਂ ਡਿੱਗੇ ਪੱਤਿਆਂ ਦੇ ਕਾਰਨ ਹਨ। ਵਧੀ ਹੋਈ ਗਰਮੀ ਨਾਲ ਅਸਥਮਾ (ਦਮਾ) ਨੇ ਹੁਣ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦਾ ਹੈ। ਅਸਥਮਾ ਫੇਫੜਿਆਂ ਦੀ ਬੀਮਾਰੀ ਹੈ, ਜੋ ਸਾਹ ਦੀਆਂ ਨਲੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਾਹ ਲੈਣ ’ਚ ਪ੍ਰੇਸ਼ਾਨੀ ਹੋਣ ਲੱਗਦੀ ਹੈ। ਅਜਿਹਾ ਆਮ ਤੌਰ ’ਤੇ ਸਾਹ ਦੀ ਨਲੀ ’ਚ ਸੋਜ ਕਾਰਣ ਹੁੰਦਾ ਹੈ, ਸਾਹ ਦੀ ਨਲੀ ਸੁੰਗੜ ਜਾਂਦੀ ਹੈ। ਅਸਥਮਾ ਦੇ ਪ੍ਰਮੁੱਖ ਲੱਛਣਾਂ ’ਚ ਸਾਹ ਲੈਣ ਦੌਰਾਨ ਸੀਟੀ ਵਰਗੀ ਆਵਾਜ਼ ਆਉਣਾ, ਸਾਹ ਫੁੱਲਣਾ, ਸੀਨੇ ’ਚ ਜਕੜਣ ਅਤੇ ਖਾਂਸੀ ਹੋਣਾ ਆਦਿ ਸ਼ਾਮਲ ਹੈ। ਅਜਿਹੇ ਕਈ ਕਾਰਕ ਹਨ, ਜੋ ਅਸਥਮਾ ਦੇ ਲੱਛਣਾਂ ਨੂੰ ਵਧਾ ਦਿੰਦੇ ਹਨ, ਇਨ੍ਹਾਂ ’ਚ ਪ੍ਰਮੁੱਖ ਰੂਪ ਨਾਲ ਧੂੜ, ਮਿੱਟੀ, ਖਾਂਸੀ-ਜੁਕਾਮ ਅਤੇ ਸਾਹ ਦੇ ਰਾਹ ’ਚ ਇਨਫੈਕਸ਼ਨ ਆਦਿ ਸ਼ਾਮਲ ਹੈ। ਅਸਥਮਾ ਦੇ ਦੋ ਵੱਖ-ਵੱਖ ਪ੍ਰਕਾਰ ਹਨ ਜਿਨ੍ਹਾਂ ਨੂੰ ਸਪੈਸਿਫਿਕ ਅਸਥਮਾ ਅਤੇ ਨਾਨ ਸਪੈਸਿਫਿਕ ਅਸਥਮਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ : ਕੰਮ ਤੋਂ ਛੁੱਟੀ ਹੋਣ ਕਾਰਨ ਦਿਨ ਵੇਲੇ ਸ਼ਰਾਬ ਪੀਣ ਚਲੇ ਗਏ ਦੋਸਤ, ਦੇਰ ਰਾਤ 2 ਨਾਲ ਵਾਪਰ ਗਿਆ ਭਾਣਾ
ਅਸਥਮਾ ਦੇ ਸਟੀਕ ਕਾਰਣਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਪਰ ਇਹ ਪਰਿਵਾਰ ’ਚ ਪੀੜ੍ਹੀ-ਦਰ-ਪੀੜ੍ਹੀ ਦੇਖਿਆ ਜਾ ਸਕਦਾ ਹੈ ਅਤੇ ਇਸ ਲਈ ਇਹ ਜੈਨੇਟਿਕ ਬੀਮਾਰੀ ਹੋ ਸਕਦੀ ਹੈ। ਅਸਥਮਾ ਦਾ ਕੋਈ ਸਥਾਈ ਇਲਾਜ ਨਹੀਂ ਹੈ, ਪਰ ਦਵਾਈਆਂ ਤੇ ਹੋਰ ਇਲਾਜਾਂ ਦੀ ਮਦਦ ਨਾਲ ਇਸ ਦੇ ਲੱਛਣਾਂ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ। ਪਿਛਲੇ ਡੇਢ ਦਹਾਕੇ ’ਚ ਅਸਥਮਾ ’ਚ ਬੀਮਾਰੀ ਨੇ 50 ਫੀਸਦੀ ਵਾਧਾ ਹੋਇਆ ਹੈ। ਪੰਜਾਬ ’ਚ ਦਿਹਾਤੀ ਇਲਾਕੇ ’ਚ ਅਸਥਮਾ ਨਾਲ ਪੀੜਤ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ।
ਬਾਹਰੀ ਅਤੇ ਅੰਦਰੂਨੀ ਅਸਥਮਾ ਤੋਂ ਕਰਨਾ ਚਾਹੀਦੈ ਬਚਾਅ
ਸਰਕਾਰੀ ਟੀ. ਬੀ. ਹਸਪਤਾਲ ਦੇ ਮੁਖੀ ਡਾ. ਨਵੀਨ ਪਾਂਧੀ ਨੇ ਦੱਸਿਆ ਕਿ ਅਸਥਮਾ ਦੇ ਕਾਰਣਾਂ ਅਨੁਸਾਰ ਇਸ ਨੂੰ ਪ੍ਰਮੁੱਖ ਰੂਪ ਨਾਲ ਦੋ ਭਾਗਾਂ ’ਚ ਵੰਡਿਆ ਗਿਆ ਹੈ, ਬਾਹਰੀ ਅਸਥਮਾ- ਬਾਹਰੀ ਪਦਾਰਥਾਂ ਨਾਲ ਹੋਣ ਵਾਲੇ ਇਮਿਊਨ ਰਿਸਪਾਂਸ ਨੂੰ ਐਕਟ੍ਰੀਂਸਿਕ ਭਾਵ ਬਾਹਰੀ ਅਸਥਮਾ ਕਿਹਾ ਜਾਂਦਾ ਹੈ। ਇਹ ਆਮਤੌਰ ’ਤੇ ਧੂੜ, ਪਰਾਗ ਅਤੇ ਜਾਨਵਰਾਂ ਦੇ ਵਾਲਾਂ ਤੇ ਰੂਸੀ ਆਦਿ ਨਾਲ ਹੁੰਦਾ ਹੈ। ਅੰਦਰੂਨੀ ਅਸਥਮਾ- ਇਹ ਆਮਤੌਰ ’ਤੇ ਉਦੋਂ ਹੁੰਦਾ ਹੈ ਜਦੋਂ ਕੁਝ ਕੈਮਿਕਲ ਸਰੀਰ ਦੇ ਅੰਦਰ ਚਲੇ ਜਾਣ। ਜਿਵੇਂ ਸਿਗਰੇਟ ਦਾ ਧੂੰਆਂ ਆਦਿ ਸਾਹ ਦੇ ਮਾਧਿਅਮ ਨਾਲ ਸਰੀਰ ਦੇ ਅੰਦਰ ਚਲਾ ਜਾਣਾ। ਕਈ ਵਾਰ ਇਹ ਸੀਨੇ ’ਚ ਇਨਫੈਕਸ਼ਨ ਜਾਂ ਸਟ੍ਰੈਸ ਆਦਿ ਕਾਰਣ ਗੰਭੀਰ ਵੀ ਹੋ ਜਾਂਦਾ ਹੈ। ਡਾਕਟਰ ਨਵੀਨ ਪਾਂਧੀ ਨੇ ਦੱਸਿਆ ਕਿ ਛੋਟੇ ਬੱਚਿਆਂ ’ਚ ਡਰ ਅਤੇ ਸਟ੍ਰੈਸ ਦਾ ਵਧਦਾ ਪੱਧਰ ਉਨ੍ਹਾਂ ਨੂੰ ਅਸਥਮਾ ਦੇ ਮੂੰਹ ’ਚ ਧਕੇਲਦਾ ਹੈ। ਤਣਾਅ ਦੀ ਵਜ੍ਹਾ ਨਾਲ ਹਾਰਮੋਨ ਗੜਬੜਾਉਣ ਦੀ ਵਜ੍ਹਾ ਨਾਲ ਉਨ੍ਹਾਂ ਦੇ ਫੇਫੜੇ ਤੇ ਸਾਹ ਤੰਤਰ ਦੀਆਂ ਨਾੜੀਆਂ ਸੁੰਗੜ ਜਾਂਦੀਆਂ ਹਨ ਜਿਸਦੀ ਵਜ੍ਹਾ ਨਾਲ ਉਨ੍ਹਾਂ ਨੂੰ ਸਾਹ ਲੈਣ ’ਚ ਮੁਸ਼ਕਲ ਹੁੰਦੀ ਹੈ। ਇਕ ਸਰਵੇ ’ਚ ਪੂਰੇ ਦੇਸ਼ ’ਚ 21 ਫੀਸਦੀ ਬੱਚਿਆਂ ਨੂੰ ਮੁਸ਼ਕਲਾਂ ਹੁੰਦੀਆਂ ਹਨ। ਇਕ ਸਰਵੇ ’ਚ ਪੂਰੇ ਦੇਸ਼ ’ਚ 21 ਫੀਸਦੀ ਬੱਚਿਆਂ ਨੂੰ ਖਾਂਸੀ ਦੀ ਸਮੱਸਿਆ ਆਈ ਹੈ ਜਦਕਿ ਪੰਜਾਬ ’ਚ ਇਹ ਦਰ 21 ਫੀਸਦੀ ਦੇ ਲਗਭਗ ਹੈ। ਇਸ ਦਾ ਕਾਰਣ ਹਵਾ ’ਚ ਵਧ ਰਿਹਾ ਪ੍ਰਦੂਸ਼ਣ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਗ੍ਰੀਨ ਮਿਸ਼ਨ ’ਚ ਡੋਨੇਸ਼ਨ ਦੇ ਰਾਹ ਬੰਦ, ਇਨਕਮ ਟੈਕਸ ਛੋਟ ਦਾ ਸੁਪਨਾ ਨਹੀਂ ਹੋਇਆ ਸਾਕਾਰ
ਅਸਥਮਾ ਦੇ ਇਹ ਲੱਛਣ ਆਉਣ ’ਤੇ ਤੁਰੰਤ ਸਰਕਾਰੀ ਹਸਪਤਾਲ ’ਚ ਕਰੋ ਸੰਪਰਕ
ਸਰਕਾਰੀ ਮੈਡੀਕਲ ਕਾਲਜ ਦੇ ਸੀਨੀਅਰ ਡਾਕਟਰ ਸੰਦੀਪ ਮਹਾਜਨ ਨੇ ਦੱਸਿਆ ਕਿ ਅਸਥਮਾ ਦੀ ਬੀਮਾਰੀ ਦਾ ਜੇਕਰ ਸਮੇਂ ’ਤੇ ਇਲਾਜ ਕਰਵਾਇਆ ਜਾਵੇ ਤਾਂ ਇਹ ਬੀਮਾਰੀ ਜਾਨਲੇਵਾ ਸਾਬਤ ਨਹੀਂ ਹੁੰਦੀ। ਸਰਕਾਰੀ ਹਸਪਤਾਲਾਂ ’ਚ ਇਸ ਬੀਮਾਰੀ ਦਾ ਇਲਾਜ ਕੀਤਾ ਜਾਂਦਾ ਹੈ। ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚਲਣ ਵਾਲੇ ਸਰਕਾਰੀ ਟੀ. ਬੀ. ਹਸਪਤਾਲ ’ਚ ਛਾਤੀ ਰੋਗ ਮਾਹਰ ਡਾਕਟਰ ਇਨ੍ਹਾਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦੇ ਹਨ। ਡਾਕਟਰ ਮਹਾਜਨ ਨੇ ਦੱਸਿਆ ਕਿ ਅਸਥਮਾ ਨਾਲ ਗ੍ਰਸਿਤ ਵਧੇਰੇ ਲੋਕਾਂ ਨੂੰ ਕਦੇ-ਕਦੇ ਲੱਛਣ ਮਹਿਸੂਸ ਹੁੰਦੇ ਹਨ ਜਦੋਂਕਿ ਹੋਰ ਲੋਕਾਂ ਨੂੰ ਲਗਾਤਾਰ ਲੱਛਣਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਘਬਰਾਹਟ ਹੋਣ ’ਤੇ ਅਸਥਮਾ ਦਾ ਸਭ ਤੋਂ ਮੁੱਖ ਲੱਛਣ ਮੰਨਿਆ ਜਾਂਦਾ ਹੈ, ਜਿਸ ’ਚ ਸਾਹ ਲੈਣ ਦੌਰਾਨ ਸੀਟੀ ਵੱਜਣ ਅਤੇ ਬੋਲਣ ਦੌਰਾਨ ਚਿੱਲਾਉਣ ਵਰਗੀ ਆਵਾਜ਼ ਆਉਂਦੀ ਹੈ ਹਾਲਾਂਕਿ ਇਸ ਤੋਂ ਇਲਾਵਾ ਅਸਥਮਾ ’ਚ ਕੁਝ ਹੋਰ ਲੱਛਣ ਵੀ ਹੋ ਸਕਦੇ ਹਨ ਰਾਤ ਦੇ ਸਮੇਂ ਖਾਸੀ ਹੋਣਾ, ਹੱਸਣ ਜਾਂ ਕਸਰਤ ਕਰਨ ਦੌਰਾਨ ਖਾਸੀ ਉਠਣਾ, ਸੀਨੇ ’ਚ ਜਕੜਣ ਅਤੇ ਦਰਦ ਸਾਹ ਫੁੱਲਣਾ, ਬੋਲਣ ’ਚ ਦਿੱਕਤ ਹੋਣਾ, ਚਿੰਤਾ ਜਾਂ ਪੈਨਿਕ ਹੋਣਾ, ਥਕਾਵਟ ਰਹਿਣਾ, ਤੇਜ਼ੀ ਨਾਲ ਸਾਹ ਲੈਣਾ, ਵਾਰ-ਵਾਰ ਇਨਫੈਕਸ਼ਨ ਹੋਣਾ, ਭਰਪੂਰ ਨੀਂਦ ਨਾ ਲੈਣ ਪਾਉਣਾ ਹਾਲਾਂਿਕ ਇਸ ਤੋਂ ਇਲਾਵਾ ਤੁਹਾਡੇ ਿਸਹਤ ਅਤੇ ਅਸਥਮਾ ਅਨੁਸਾਰ ਉਸ ਦੇ ਲੱਛਣ ਵੀ ਵੱਖ-ਵੱਖ ਹੋ ਸਕਦੇ ਹਨ।
ਖਰਾਬ ਹੋ ਰਹੀ ਆਬੋਹਵਾ ਕਾਰਨ ਵਧ ਰਹੇ ਹਨ ਮਰੀਜ਼
ਸਰਕਾਰੀ ਟੀ. ਬੀ. ਹਸਪਤਾਲ ਦੇ ਸੀਨੀਅਰ ਡਾਕਟਰ ਵਿਸ਼ਾਲ ਵਰਮਾ ਨੇ ਦੱਸਿਆ ਕਿ ਅਸਥਮਾ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਆਬੋਹਵਾ ਖਰਾਬ ਹੋ ਰਹੀ ਹੈ, ਜਿਸ ਕਾਰਨ ਮੁੱਖ ਮਰੀਜ਼ਾਂ ਨੂੰ ਇਸ ਨਾਲ ਦਿੱਕਤ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਜੈਨੇਟਿਕ ਕਾਰਨ ਜੇਕਰ ਕਿਸੇ ਵਿਅਕਤੀ ਦੇ ਮਾਤਾ-ਪਿਤਾ ਜਾਂ ਸਗੇ ਭੈਣ-ਭਰਾ ਨੂੰ ਅਸਥਮਾ ਹੈ ਤਾਂ ਉਸ ਨੂੰ ਇਹ ਬੀਮਾਰੀ ਹੋਣ ਦਾ ਖਤਰਾ ਵਧ ਜਾਂਦਾ ਹੈ। ਮੋਟਾਪੇ ਨੂੰ ਕਈ ਬੀਮਾਰੀਆਂ ਦੀ ਜੜ੍ਹ ਮੰਨਿਆ ਜਾਂਦਾ ਹੈ ਅਤੇ ਇਨ੍ਹਾਂ ’ਚ ਅਸਥਮਾ ਵੀ ਇਕ ਹੈ। ਮੋਟਾਪੇ ਕਾਰਨ ਸਵਸ਼ਨ ਮਾਰਗ ਸੁੰਘੜਣ ਲੱਗਦੇ ਹਨ ਇਸ ਨਾਲ ਅਸਥਮਾ ਹੋਣ ਦਾ ਖਤਰਾ ਵਧ ਜਾਂਦਾ ਹੈ। ਸਾਹ ਨਲੀ ਦੇ ਰਾਹ ’ਚ ਵਾਰ-ਵਾਰ ਇਨਫੈਕਸ਼ਨ ਹੋਣ ਨਾਲ ਅਸਥਮਾ ਸਣੇ ਹੋਰ ਸਾਹ ਸਬੰਧੀ ਬੀਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ ਜੋ ਵਿਅਕਤੀ ਸਿਗਰਟਨੋਸ਼ੀ ਜਾਂ ਤੰਬਾਕੂ ਦੇ ਕਿਸੇ ਹੋਰ ਪ੍ਰੋਡਕਟ ਦੀ ਵਰਤੋਂ ਕਰਦੇ ਹਨ ਉਨ੍ਹਾਂ ਨੂੰ ਇਹ ਰੋਗ ਹੋਣ ਦਾ ਖਤਰਾ ਵਧ ਸਕਦਾ ਹੈ। ਐਸਪਰੀਨ ਅਤੇ ਸਟੇਰਾਇਡਲ ਐਂਟੀ ਇੰਫਲੇਮੇਰੀ ਵਰਗੀਆਂ ਦਵਾਈਆਂ ਵੀ ਕਈ ਵਾਰ ਅਸਥਮਾ ਦੇ ਲੱਛਣਾਂ ਨੂੰ ਪੈਦਾ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਆਪਣੇ ਸਟੈਂਡ ’ਤੇ ਕਾਇਮ ਰਹੇ ਮੁੱਖ ਮੰਤਰੀ, ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕੀਤਾ ਬਾਈਕਾਟ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
DC ਅਮਿਤ ਤਲਵਾੜ ਨੇ ਦਸਵੀਂ, ਬਾਰਵੀਂ ਜਮਾਤ ਦੇ 47 ਅਵੱਲ ਵਿਦਿਆਰਥੀ ਨੂੰ ਕੀਤਾ ਸਨਮਾਨਤ
NEXT STORY