ਲੁਧਿਆਣਾ (ਸਹਿਗਲ) : ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਕੋਰੋਨਾ ਦੇ ਕੇਸਾਂ ’ਚ ਸੈਂਪਲਿੰਗ ਕਾਫੀ ਘੱਟ ਹੋ ਰਹੀ ਹੈ, ਜਿਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੀ ਪਾਜ਼ੇਟਿਵਿਟੀ ਦਰ ਕਾਫੀ ਜ਼ਿਆਦਾ ਹੈ। ਸਿਹਤ ਅਧਿਕਾਰੀਆਂ ਮੁਤਾਬਕ ਸੈਂਪਲਿੰਗ ਘੱਟ ਹੋਣ ਕਾਰਨ ਕੋਰੋਨਾ ਦੇ ਕੇਸ ਵਧਦੇ ਜਾ ਰਹੇ ਹਨ ਕਿਉਂਕਿ ਬਹੁਤ ਸਾਰੇ ਪਾਜ਼ੇਟਿਵ ਮਰੀਜ਼ ਘੱਟ ਸੈਂਪਲਿੰਗਕਾਰਨ ਪਕੜ ਵਿਚ ਨਹੀਂ ਆ ਰਹੇ। ਉਦਾਹਰਣ ਵਜੋਂ ਜ਼ਿਲ੍ਹਾ ਲੁਧਿਆਣਾ ਵਿਚ ਬੀਤੇ ਦਿਨੀਂ 991 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ ਪਰ ਪਾਜ਼ੇਟਿਵਿਟੀ ਦਰ 7.53 ਫੀਸਦੀ ਹੈ ਕਿਉਂਕਿ ਸ਼ੱਕੀ ਮਰੀਜ਼ਾਂ ਦੇ 14592 ਸੈਂਪਲ ਲਏ ਗਏ, ਜਦੋਂਕਿ ਬਠਿੰਡਾ ਵਿਚ ਪਾਜ਼ੇਟਿਵ ਮਰੀਜ਼ 754 ਪਰ ਪਾਜ਼ੇਟਿਵਿਟੀ ਦਰ 26.72 ਫੀਸਦੀ। ਹੈ। ਇਸੇ ਤਰ੍ਹਾਂ ਐੱਸ. ਏ. ਐੱਸ. ਨਗਰ ਵਿਚ ਪਾਜ਼ੇਟਿਵ ਮਰੀਜ਼ 717 ਆਏ ਪਰ ਪਾਜ਼ੇਟੀਵਿਟੀ ਦਰ 24 ਫੀਸਦੀ, ਜਲੰਧਰ ਵਿਚ ਅੱਜ 663 ਪਾਜ਼ੇਟਿਵ ਪਰ ਘੱਟ ਮਰੀਜ਼ਾਂ ਦੇ ਬਾਵਜੂਦ ਪਾਜ਼ੀਟਿਵਿਟੀ ਦਰ 15.24 ਫੀਸਦੀ ਹੈ।
ਇਹ ਵੀ ਪੜ੍ਹੋ : ਪੰਜਾਬ ’ਚ ਲਗਭਗ ਹਰ 42ਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਦੀ ਹੋ ਰਹੀ ਮੌਤ
ਪਟਿਆਲਾ ਵਿਚ 513 ਮਰੀਜ਼ ਰਿਪੋਰਟ ਹੋਏ, ਪਰ ਪਾਜ਼ੀਟੇਵਿਟੀ ਦਰ 13.14 ਫੀਸਦੀ, ਮੁਕਤਸਰ ਵਿਚ 461 ਪਾਜ਼ੇਟਿਵਿਟੀ ਮਰੀਜ਼ਾਂ ਦੇ ਨਾਲ ਪਾਜ਼ੇਟਿਵਿਟੀ ਦਰ 13.32, ਫਾਜ਼ਿਲਕਾ ਵਿਚ 398 ਪਾਜ਼ੇਟਿਵ ਮਰੀਜ਼ਾਂ ਦੇ ਨਾਲ ਪਾਜ਼ੇਟਿਵਿਟੀ ਦਰ 12.59 , ਪਠਾਨਕੋਟ ਵਿਚ 340 ਮਰੀਜ਼ਾਂ ਦੇ ਸਾਹਮਣੇ ਆਉਣ ‘ਤੇ ਪਾਜ਼ੇਟਿਵਿਟੀ ਦਰ 14.16 ਫੀਸਦੀ , ਜਦੋਂਕਿ ਕਪੂਰਥਲਾ ਵਿਚ 302 ਪਾਜ਼ੇਟਿਵ ਆਉਣ ਦੇ ਬਾਵਜੂਦ ਪਾਜ਼ੇਟਿਵਿਟੀ ਦਰ 13.95 ਫੀਸਦੀ ਅਤੇ ਫਿਰੋਜ਼ਪੁਰ ਵਿਚ 242 ਪਾਜ਼ੇਟਿਵ ਪਰ ਪਾਜ਼ੇਟਿਵਿਟੀ ਦਰ 35.12 ਫੀਸਦੀ ਹੈ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਜ਼ਿਲਿਆਂ ’ਚ ਸੈਂਪਲਿੰਗ ਵਧਾਉਣ ਦੀ ਲੋੜ ਹੈ ਤਾਂ ਕਿ ਸਮੇਂ ਸਿਰ ਪਾਜ਼ੇਟਿਵ ਮਰੀਜ਼ਾਂ ਦਾ ਪਤਾ ਲਗਾਇਆ ਜਾ ਸਕੇ। ਸਥਿਤੀ ਵਿਸਫੋਟਕ ਹੋਣ ’ਤੇ ਸਰਕਾਰ ਨੂੰ ਸੈਂਪਲਿੰਗ ਵਧਾਉਣੀ ਪਵੇਗੀ। ਬਿਹਤਰ ਹੈ ਕਿ ਪਹਿਲਾਂ ਹੀ ਜ਼ਿਆਦਾ ਸੈਂਪਲ ਜਾਂਚ ਲਈ ਭੇਜ ਕੇ ਵਾਇਰਸ ਨੂੰ ਕਮਿਊਨਿਟੀ ਸਪ੍ਰੈਡ ਤੋਂ ਰੋਕਿਆ ਜਾਵੇ।
ਇਹ ਵੀ ਪੜ੍ਹੋ : ਸਿੱਖਿਆ ਮਹਿਕਮੇ ਦੀ ਨਵੇਕਲੀ ਪਹਿਲਕਦਮੀ, ਸਰਕਾਰੀ ਸਕੂਲਾਂ ’ਚ ਪ੍ਰੀਖਿਆਵਾਂ ਦੀ ਮੁਫ਼ਤ ਕੋਚਿੰਗ ਸ਼ੁਰੂ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਕੋਰੋਨਾ ਦੇ ਨਾਂ ’ਤੇ ਮੋਟੀ ਕਮਾਈ ਕਰਨ ਵਾਲੇ ਪ੍ਰਾਈਵੇਟ ਹਸਪਤਾਲਾਂ ਦੀ ਹੁਣ ਖੈਰ ਨਹੀਂ!
NEXT STORY