ਜਲੰਧਰ (ਸੇਤੀਆ) - ਆਜ਼ਾਦੀ ਦਿਹਾੜੇ ਮੌਕੇ ਸੂਬੇ ਭਰ 'ਚ ਹੋਣ ਵਾਲੇ ਪ੍ਰੋਗਰਾਮਾਂ ਦੀ ਪੰਜਾਬ ਸਰਕਾਰ ਵਲੋਂ ਲਿਸਟ ਜਾਰੀ ਕਰ ਦਿੱਤੀ ਗਈ ਹੈ, ਜਿਸ 'ਚ ਸੂਬੇ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ ਵਲੋਂ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨ ਦੇ ਪ੍ਰੋਗਰਾਮਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਰਕਾਰ ਵਲੋਂ ਜਾਰੀ ਕੀਤੀ ਗਈ ਲਿਸਟ ਮੁਤਾਬਕ ਜਲੰਧਰ 'ਚ ਰਾਜ ਪੱਧਰੀ ਸਮਾਗਮ ਹੋਣ ਜਾ ਰਿਹਾ ਹੈ, ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਝੰਡਾ ਚੜ੍ਹਾਉਣ ਦੀ ਰਸਮ ਅਦਾ ਕਰਨਗੇ। ਆਜ਼ਾਦੀ ਦਿਹਾੜੇ ਮੌਕੇ ਜਲੰਧਰ ਦੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਣ ਵਾਲੇ ਸਮਾਗਮ 'ਚ ਪਹੁੰਚ ਰਹੇ ਕੈਪਟਨ ਅਮਰਿੰਦਰ ਸਿੰਘ ਦੀ ਸੁਰੱਖਿਆ ਲਈ ਸਿਵਲ ਅਤੇ ਪੁਲਸ ਦੇ 2000 ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਉਕਤ ਤਿਆਰੀਆਂ ਦਾ ਜਾਇਜ਼ਾ ਲੈਣ ਪੁੱਜੇ ਡੀ.ਸੀ. ਵਰਿੰਦਰ ਸਿੰਘ ਸ਼ਰਮਾ, ਏ.ਡੀ.ਸੀ. ਕੁਲਵੰਤ ਸਿੰਘ ਨੇ ਅਧਿਕਾਰੀਆਂ ਕੋਲੋਂ ਪ੍ਰੋਗਰਾਮ ਸਬੰਧੀ ਜਾਣਕਾਰੀਆਂ ਲੈਂਦੇ ਹੋਏ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।
| ਲੜੀ ਨੰ: |
ਸਖਸ਼ੀਅਤ ਦਾ ਨਾਂ |
ਅਲਾਟ ਜ਼ਿਲਾ |
| 1 |
ਕੈਪਟਨ ਅਮਰਿੰਦਰ ਸਿੰਘ |
ਜਲੰਧਰ |
| 2 |
ਮਨਪ੍ਰੀਤ ਸਿੰਘ ਬਾਦਲ |
ਮੋਗਾ |
| 3 |
ਸਾਧੂ ਸਿੰਘ ਧਰਮਸੋਤ |
ਫਤਿਹਗੜ੍ਹ ਸਾਹਿਬ |
| 4 |
ਤ੍ਰਿਪਤ ਰਜਿੰਦਰ ਸਿੰਘ ਬਾਜਵਾ |
ਮਾਨਸਾ |
| 5 |
ਸੁਖਬਿੰਦਰ ਸਿੰਘ ਸਰਕਾਰੀਆਂ |
ਪਠਾਨਕੋਟ |
| 6 |
ਕੈਬਨਿਟ ਮੰਤਰੀ ਰਾਣਾ ਕੇ.ਪੀ. ਸਿੰਘ |
ਐੱਸ.ਏ.ਐੱਸ. ਨਗਰ |
| 7 |
ਬ੍ਰਹਮ ਮਹਿੰਦਰਾ |
ਸੰਗਰੂਰ |
| 8 |
ਓ.ਪੀ.ਸੋਨੀ |
ਬਠਿੰਡਾ |
| 9 |
ਰਾਣਾ ਗੁਰਮੀਤ ਸਿੰਘ ਸੋਢੀ |
ਪਟਿਆਲਾ |
| 10 |
ਚਰਨਜੀਤ ਸਿੰਘ ਚੰਨੀ |
ਕਪੂਰਥਲਾ |
| 11 |
ਸ੍ਰੀ ਮਤੀ ਅਰੁਣਾ ਚੋਧਰੀ |
ਗੁਰਦਾਸਪੁਰ |
| 12 |
ਸ਼੍ਰੀ ਮਤੀ ਰਜੀਆ ਸੁਲਤਾਨਾ |
ਰੋਪੜ |
| 13 |
ਸੁਖਜਿੰਦਰ ਸਿੰਘ ਰੰਧਾਵਾ |
ਅੰਮ੍ਰਿਤਸਰ |
| 14 |
ਗੁਰਪ੍ਰੀਤ ਸਿੰਘ ਕਾਂਗੜ |
ਫਿਰੋਜ਼ਪੁਰ |
| 15 |
ਬਲਬੀਰ ਸਿੰਘ ਸਿੱਧੂ |
ਹੁਸ਼ਿਆਰਪੁਰ |
| 16 |
ਸ਼੍ਰੀ ਵਿਜੇ ਇੰਦਰ ਸਿੰਗਲਾ |
ਲੁਧਿਆਣਾ |
| 17 |
ਸੁੰਦਰ ਸ਼ਾਮ ਅਰੋੜਾ |
ਐੱਸ.ਬੀ.ਐੱਸ. ਨਗਰ |
| 18 |
ਡਿਪਟੀ ਕਮਿਸ਼ਨਰ |
ਸ੍ਰੀ ਮੁਕਤਸਰ ਸਾਹਿਬ |
| 19 |
ਡਿਪਟੀ ਕਮਿਸ਼ਨਰ |
ਫਾਜ਼ਿਲਕਾ |
ਜਾਖੜ ਦਿੱਲੀ 'ਚ, ਮਿਲਣਗੇ ਸੋਨੀਆ ਨੂੰ
NEXT STORY