ਖੰਨਾ(ਸੁਨੀਲ)-ਰਾਏਕੋਟ 'ਚ ਤਾਇਨਾਤ ਐੱਸ. ਐੱਚ. ਓ. ਕੁਲਦੀਪ ਸਿੰਘ ਕੰਗ ਅਤੇ ਉਨ੍ਹਾਂ ਦੇ 2 ਹੋਰ ਸਾਥੀਆਂ ਵੱਲੋਂ ਇਕ ਜ਼ਿਮੀਂਦਾਰ ਤੋਂ 30 ਲੱਖ ਰੁਪਏ ਦੀ ਫਿਰੌਤੀ ਲੈਣ ਦਾ ਮਾਮਲਾ ਦਿਨ-ਬ-ਦਿਨ ਗਰਮਾਉਂਦਾ ਜਾ ਰਿਹਾ ਹੈ। ਹੁਣ ਇਸ ਕਾਂਡ ਦੀ ਨਿਰਪੱਖ ਜਾਂਚ ਲੁਧਿਆਣਾ ਰੇਂਜ ਦੇ ਡੀ. ਆਈ. ਜੀ. ਗੁਰਸ਼ਰਨ ਸਿੰਘ ਸੰਧੂ ਨੇ ਖੰਨਾ ਦੇ ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਨੂੰ ਸੌਂਪ ਦਿੱਤੀ ਹੈ। ਉਨ੍ਹਾਂ ਦੇ ਨਿਰਦੇਸ਼ਾਂ 'ਤੇ ਅੱਜ ਡੀ. ਐੱਸ. ਪੀ. (ਆਈ) ਰਣਜੀਤ ਸਿੰਘ ਬਦੇਸ਼ਾ ਨੇ ਆਪਣੀ ਟੀਮ ਨਾਲ ਜਗਰਾਓਂ ਦੀ ਮਾਣਯੋਗ ਜੱਜ ਕਰਨਵੀਰ ਸਿੰਘ ਦੀ ਅਦਾਲਤ 'ਚ ਪੇਸ਼ ਹੁੰਦੇ ਹੋਏ ਮੁੱਖ ਸੂਤਰਾਧਾਰ ਨਰਸ ਇੰਦਰਜੀਤ ਕੌਰ ਤੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਦੀ ਮੰਗ ਕੀਤੀ। ਮਾਣਯੋਗ ਜੱਜ ਨੇ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਇੰਦਰਜੀਤ ਕੌਰ ਨੂੰ ਜੇਲ 'ਚੋਂ ਲਿਜਾਣ ਸਬੰਧੀ ਪ੍ਰੋਡਕਸ਼ਨ ਵਾਰੰਟ ਦੀ ਮਨਜ਼ੂਰੀ ਦੇ ਦਿੱਤੀ ਹੈ। ਹੁਣ 10 ਫਰਵਰੀ ਨੂੰ ਉਸ ਨੂੰ ਪੁੱਛਗਿੱਛ ਲਈ ਪੁਲਸ ਜ਼ਿਲਾ ਖੰਨਾ 'ਚ ਲਿਆਂਦਾ ਜਾਵੇਗਾ। ਡੀ. ਐੱਸ. ਪੀ. (ਆਈ) ਨੇ ਦੱਸਿਆ ਕਿ ਅੱਜ ਉਹ ਉਪਰੋਕਤ ਮਾਣਯੋਗ ਅਦਾਲਤ ਵਿਚ ਪੇਸ਼ ਹੋਏ ਸਨ। ਜੱਜ ਨੇ ਉਨ੍ਹਾਂ ਦੀ ਮੰਗ ਨੂੰ ਸਵੀਕਾਰ ਕਰ ਲਿਆ ਹੈ। ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਦੀ ਅਗਵਾਈ 'ਚ ਪੁੱਛਗਿੱਛ ਕਰਦੇ ਹੋਏ ਛੇਤੀ ਹੀ ਇਕ ਨਿਰਪੱਖ ਜਾਂਚ ਲੋਕਾਂ ਸਾਹਮਣੇ ਰੱਖੀ ਜਾਵੇਗੀ।
ਐੱਨ. ਓ. ਸੀ. ਸਬੰਧੀ ਜਾਰੀ ਹੁਕਮ ਅਧਿਕਾਰੀਆਂ ਲਈ ਬਣੇ ਮੁਸੀਬਤ
NEXT STORY