ਫਿਰੋਜ਼ਪੁਰ (ਕੁਮਾਰ, ਮਨਦੀਪ) : ਫਿਰੋਜ਼ਪੁਰ ਭਾਰਤ-ਪਾਕਿ ਸਰਹੱਦ ਨੇੜੇ ਪਿੰਡ ਹਜ਼ਾਰ ਸਿੰਘ ਵਾਲਾ 'ਚ ਕੁਝ ਸ਼ੱਕੀ ਵਿਅਕਤੀ ਇਨੋਵਾ ਗੱਡੀ 'ਚ ਦੇਖੇ ਗਏ ਹਨ। ਇਸ ਦੌਰਾਨ ਪੁਲਸ ਵਲੋਂ ਪਿੱਛਾ ਕੀਤਾ ਤਾਂ ਉਕਤ ਸ਼ੱਕੀ ਇਨੋਵਾ ਗੱਡੀ ਨੂੰ ਪਿੰਡ ਹਜ਼ਾਰਾ ਸਿੰਘ ਵਾਲਾ 'ਚ ਛੱਡ ਕੇ ਫਰਾਰ ਹੋ ਗਏ। ਸ਼ੱਕੀਆਂ ਦੀ ਭਾਲ ਲਈ ਪੁਲਸ ਵਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਇਥੇ ਹੀ 8, 9, 10 ਅਕਤੂਬਰ ਨੂੰ ਤਿੰਨ ਦਿਨ ਲਗਾਤਾਰ ਪਾਕਿਸਤਾਨੀ ਡ੍ਰੋਨਾਂ ਦੀ ਹਿਲਜੁੱਲ ਦੇਖੀ ਗਈ ਸੀ।
ਬੀਤੀ ਰਾਤ ਦੋਬਾਰਾ ਹੁਸੈਨੀਵਾਲਾ ਭਾਰਤ-ਪਾਕਿ ਸਰਹੱਦ 'ਤੇ ਰਾਤ ਲਗਭਗ ਸਾਢੇ 10 ਵਜੇ ਪਾਕਿਸਤਾਨੀ ਡ੍ਰੋਨ ਦੀ ਹਿਲਜੁੱਲ ਦੇਖਣ ਨੂੰ ਮਿਲੀ, ਜਿਸ ਤੋਂ ਬਾਅਦ ਬੀ. ਐੱਸ. ਐੱਫ. ਨੇ ਡ੍ਰੋਨ 'ਤੇ ਫਾਇਰਿੰਗ ਕੀਤੀ। ਇਸ ਦਰਮਿਆਨ ਭਾਰਤੀ ਰੇਂਜਰਾਂ ਵਲੋਂ ਪਾਕਿਸਤਾਨੀ ਰੇਂਜਰਾਂ ਨਾਲ ਫਲੈਗ ਮੀਟਿੰਗ ਵੀ ਕੀਤੀ ਗਈ ਅਤੇ ਦੇਰ ਰਾਤ ਦੋ ਪਾਕਿਸਤਾਨੀ ਘੁਸਪੈਠੀਏ ਵੀ ਬੀ. ਐੱਸ. ਐੱਫ. ਵਲੋਂ ਕਾਬੂ ਕੀਤੇ ਗਏ ਹਨ।
ਖਹਿਰਾ ਦੇ ਅਸਤੀਫੇ 'ਤੇ ਬੈਂਸ ਦਾ ਵੱਡਾ ਬਿਆਨ, ਸੁਖਬੀਰ-ਕੈਪਟਨ 'ਤੇ ਲਾਏ ਰਗੜੇ
NEXT STORY