ਸਮਰਾਲਾ (ਗਰਗ, ਬੰਗੜ) : ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਕੌਮੀ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸੱਦਾ ਦਿੱਤਾ ਹੈ ਕਿ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਹਰ ਪੰਜਾਬੀ ਸ਼ਾਂਤਮਈ ਰਹਿ ਕੇ ਕਿਸਾਨਾਂ ਦੇ ਹੱਕ ਵਿਚ 26 ਨਵੰਬਰ ਨੂੰ ਸੜਕਾਂ 'ਤੇ ਨਿਕਲ ਕੇ ਖੇਤੀ ਬਿੱਲਾਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਏ। ਉਨ੍ਹਾਂ ਦਾਅਵਾ ਕੀਤਾ ਕਿ 'ਦਿੱਲੀ ਚੱਲੋ' ਅੰਦੋਲਨ ਦੁਨੀਆ ਵਿਚ ਨਵਾਂ ਇਤਿਹਾਸ ਰਚੇਗਾ। ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੇ 26 ਅਤੇ 27 ਨਵੰਬਰ ਦੇ 'ਦਿੱਲੀ ਚੱਲੋ' ਪ੍ਰੋਗਰਾਮ ਲਈ ਸਾਰੇ ਪੰਜਾਬ ਵਿਚੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਕਿਸਾਨਾਂ ਵਿਚ ਅਥਾਹ ਜੋਸ਼ ਹੈ ਅਤੇ ਉਹ ਹਰ ਪਿੰਡ ਵਿਚ ਲਗਾਤਾਰ ਚੱਲਣ ਵਾਲੇ ਇਸ ਧਰਨੇ ਲਈ ਰਾਸ਼ਨ, ਲੱਕੜਾਂ ਅਤੇ ਲੰਗਰ ਦਾ ਹੋਰ ਸਾਮਾਨ ਅਤੇ ਰਾਤਾਂ ਠਹਿਰਨ ਲਈ ਤੰਬੂਆਂ ਆਦਿ ਦੇ ਪ੍ਰਬੰਧ ਵਿਚ ਰੁਝੇ ਹੋਏ ਹਨ।
ਇਹ ਵੀ ਪੜ੍ਹੋ : ਦੋ ਵੱਡੇ ਅਕਾਲੀ ਨੇਤਾ ਦਿਨੇ ਤਾਰੇ ਦਿਖਾਉਣ ਦੇ ਚੱਕਰ 'ਚ!
ਰਾਜੇਵਾਲ ਨੇ ਮੋਦੀ ਸਰਕਾਰ ਦੇ ਅੜੀਅਲ ਅਤੇ ਕਿਸਾਨ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਇਕ-ਇਕ ਕਰਕੇ ਦੇਸ਼ ਦੇ ਹਰ ਅਦਾਰੇ ਨੂੰ ਅਮੀਰ ਘਰਣਿਆਂ ਨੂੰ ਵੇਚੀ ਜਾ ਰਹੀ ਹੈ। ਕੁਝ ਵਪਾਰਕ ਘਰਾਣੇ ਮੋਦੀ ਸਰਕਾਰ ਦੀ ਮਿਲੀ ਭੁਗਤ ਨਾਲ ਬੈਂਕਾਂ ਦਾ ਲੱਖਾਂ ਕਰੋੜ ਲੁੱਟ ਕੇ ਰਫੂ ਚੱਕਰ ਹੋ ਗਏ ਹਨ। ਸਾਰੀ ਸਥਿਤੀ ਨੂੰ ਘੋਖਣ ਤੋਂ ਹਰ ਸੂਝਵਾਨ ਸ਼ਹਿਰੀ ਨੂੰ ਇਹ ਚਿੰਤਾ ਹੋ ਰਹੀ ਹੈ ਕਿ ਕਿਤੇ ਮੋਦੀ ਅਤੇ ਉਨ੍ਹਾਂ ਦਾ ਟੋਲਾ ਦੇਸ਼ ਨੂੰ ਕੁਝ ਕਾਰਪੋਰੇਟ ਘਰਾਣਿਆਂ ਦਾ ਗੁਲਾਮ ਨਾ ਬਣਾ ਦੇਵੇ। ਦੇਸ਼ ਵਿਚੋਂ ਲੋਕਰਾਜੀ ਸਿਸਟਮ ਖ਼ਤਮ ਕੀਤਾ ਜਾ ਰਿਹਾ ਹੈ। ਹਕੂਮਤ ਤਾਨਾਸ਼ਾਹ ਹੋ ਗਈ ਹੈ ਅਤੇ ਡਿਫੈਂਸ, ਤੇਲ ਖੇਤਰ, ਕੋਲਾ ਖੇਤਰ, ਰੇਲਵੇ, ਹਵਾਈ ਅੱਡੇ, ਸੰਚਾਰ ਸਾਧਨ ਆਦਿ ਸਭ ਕੁਝ ਅੰਬਾਨੀਆਂ, ਅਡਾਨੀਆਂ ਨੂੰ ਵੇਚ ਦਿੱਤਾ ਗਿਆ ਹੈ। ਦੇਸ਼ ਦੇ ਵਧੀਆ ਚੱਲਣ ਵਾਲੇ ਅਦਾਰੇ ਸਰਕਾਰ ਲੁੱਟ ਕਾਰਨ ਘਾਟੇ ਵਿਚ ਜਾ ਰਹੇ ਹਨ। ਰਾਜੇਵਾਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਹੁਣ ਅਜਿਹੇ ਕਾਨੂੰਨ ਬਣਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਨਾਲ ਬਿਜਲੀ ਖੇਤਰ ਅਤੇ ਆਈ. ਟੀ. ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੇਂਦਰ ਦੇ ਖੇਤੀ ਕਾਨੂੰਨਾਂ 'ਤੇ ਨਵਜੋਤ ਸਿੱਧੂ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਦੇਸ਼ ਦਾ ਸਭ ਤੋਂ ਵੱਡਾ ਖੇਤੀ ਖੇਤਰ ਵੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਯੋਜਨਾ ਨੇਪਰੇ ਚਾੜਨ ਲਈ ਤਿੰਨ ਕਾਲੇ ਕਾਨੂੰਨ ਧੱਕੇਸ਼ਾਹੀ ਨਾਲ ਪਾਰਲੀਮੈਂਟ ਵਿਚੋਂ ਪਾਸ ਕਰਵਾ ਲਏ ਗਏ ਹਨ। ਇਨ੍ਹਾਂ ਦੇ ਵਿਰੋਧ ਵਿਚ ਪਿਛਲੇ ਛੇ ਮਹੀਨੇ ਤੋਂ ਲਾਜਵਾਬ ਸ਼ਾਂਤਮਈ ਅੰਦੋਲਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ 26 ਨਵੰਬਰ ਨੂੰ ਪੰਜਾਬ, ਹਰਿਆਣਾ, ਯੂ. ਪੀ., ਰਾਜਸਥਾਨ ਅਤੇ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਕਿਸਾਨ ਦਿੱਲੀ ਆਪਣੀ ਗੱਲ ਕਹਿਣ ਲਈ ਲੱਖਾਂ ਦੀ ਗਿਣਤੀ ਵਿਚ ਕੂਚ ਕਰਨਗੇ ਕਿਉਂਕਿ ਸਾਰੇ ਦੇਸ਼ ਵਿਚ ਰੇਲਾਂ ਬਹੁਤ ਘੱਟ ਚਲਾਈਆਂ ਜਾ ਰਹੀਆਂ ਹਨ, ਇਸ ਲਈ ਹਰ ਸੂਬੇ ਦੇ ਕਿਸਾਨਾਂ ਨੇ ਆਪੋ ਆਪਣੇ ਸੂਬੇ ਵਿਚ 26 ਅਤੇ 27 ਨਵੰਬਰ ਨੂੰ ਰੋਸ ਦੇ ਪ੍ਰੋਗਰਾਮ ਉਲੀਕ ਲਏ ਹਨ।
ਇਹ ਵੀ ਪੜ੍ਹੋ : ਡੇਰਾ ਪ੍ਰੇਮੀ ਦੇ ਕਤਲ ਤੋਂ ਬਾਅਦ ਐਕਸ਼ਨ 'ਚ ਡੀ. ਜੀ. ਪੀ. ਦਿਨਕਰ ਗੁਪਤਾ
ਪਿਤਾ ਪੁਰਖੀ ਕਿੱਤੇ ਕਿਰਸਾਨੀ ਨੂੰ ਸਮਰਪਿਤ 'ਆਪ' ਵਿਧਾਇਕ ਸੰਦੋਆ, ਮੱਝਾਂ-ਗਾਵਾਂ ਦੀ ਵੀ ਕਰਦੈ ਸੰਭਾਲ
NEXT STORY