ਜਲੰਧਰ (ਸੁਧੀਰ)—ਅੰਮ੍ਰਿਤਸਰ ਤੋਂ ਸ਼੍ਰੀਨਗਰ ਲਈ ਜਾਣ ਵਾਲੀ ਇੰਡੀਗੋ ਫਲਾਈਟ 'ਚ ਦੇਰੀ ਹੋਣ ਕਾਰਨ ਲੋਕਾਂ ਵਲੋਂ ਹੰਗਾਮਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਅੰਮ੍ਰਿਤਸਰ ਤੋਂ ਅੱਜ ਯਾਨੀ ਸ਼ੁੱਕਰਵਾਰ ਨੂੰ ਇੰਡੀਗੋ ਫਲਾਈਟ ਨੰਬਰ 6ਈ477 ਸ਼੍ਰੀਨਗਰ 1.20 'ਤੇ ਜਾਣੀ ਸੀ। ਇਸ ਫਲਾਈਟ 'ਚ ਸਾਰੇ ਅਮਰਨਾਥ ਯਾਤਰੀ ਸਨ ਅਤੇ ਇਹ ਫਲਾਈਟ 1.20 'ਤੇ ਸ੍ਰੀਨਗਰ ਟੇਕ ਆਫ ਹੋਣੀ ਸੀ ਪਰ ਅਮਰਨਾਥ ਯਾਤਰੀਆਂ ਨੂੰ ਢਾਈ ਘੰਟੇ ਫਲਾਈਟ 'ਚ ਬਿਠਾ ਕੇ ਰੱਖਿਆ ਗਿਆ। ਦੱਸ ਦੇਈਏ ਕਿ ਇਸ ਫਲਾਈਟ 'ਚ ਦੁਬਈ ਦੇ ਯਾਤਰੀ ਵੀ ਸ਼੍ਰੀਨਗਰ ਅਮਰਨਾਥ ਯਾਤਰਾ ਲਈ ਜਾ ਰਹੇ ਸਨ।
ਦੱਸਣਯੋਗ ਹੈ ਕਿ 3 ਘੰਟੇ ਦੀ ਦੇਰੀ ਤੋਂ ਬਾਅਦ ਫਲਾਈਟ ਨੇ ਉਡਾਣ ਭਰੀ। 3 ਘੰਟੇ ਦੇਰੀ ਹੋਣ ਦੇ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ, ਕਿਉਂਕਿ ਕੁਝ ਯਾਤਰੀਆਂ ਨੇ ਹੋਟਲਾਂ 'ਚ ਕਮਰੇ ਬੁੱਕ ਕਰਵਾਏ ਹੋਏ ਸਨ ਅਤੇ ਕੁੱਝ ਯਾਤਰੀਆਂ ਨੇ ਬਾਲਟਾਲ ਤੋਂ ਚੜ੍ਹਾਈ ਸ਼ੁਰੂ ਕਰਨੀ ਸੀ ਪਰ ਅਜਿਹਾ ਨਹੀਂ ਹੋਵੇਗਾ, ਕਿਉਂਕਿ ਅਮਰਨਾਥ ਯਾਤਰਾ 'ਤੇ 4 ਵਜੇ ਤੋਂ ਬਾਅਦ ਜਾਣ ਨਹੀਂ ਦਿੱਤਾ ਜਾਂਦਾ। ਇਸ ਕਾਰਨ ਹੁਣ ਸਾਰੇ ਯਾਤਰੀਆਂ ਨੂੰ ਸ਼੍ਰੀ ਨਗਰ ਹੀ ਰੁਕਣਾ ਪਵੇਗਾ।
ਹਾਈਵੇਅ 'ਤੇ 2 ਔਰਤਾਂ ਨੇ ਫਿਲਮੀ ਸਟਾਈਲ 'ਚ ਕਾਰ ਸਵਾਰ ਲੁੱਟਿਆ
NEXT STORY