ਚੰਡੀਗੜ੍ਹ (ਸੰਦੀਪ) : ਪੰਜਾਬ ਵੈਟਰਨਰੀ ਵਿਭਾਗ ਦੇ ਇੰਸਪੈਕਟਰ ਕੁਲਦੀਪ ਸਿੰਘ ਨੇ ਸੈਕਟਰ-48 ਸਥਿਤ ਆਪਣੇ ਘਰ 'ਚ ਸ਼ਨੀਵਾਰ ਦੁਪਹਿਰੇ ਸ਼ੱਕੀ ਹਾਲਾਤ 'ਚ ਫਾਹਾ ਲਾ ਲਿਆ। ਇਸੇ ਦੌਰਾਨ ਉਸਦੀ ਪਤਨੀ ਘਰ ਪਹੁੰਚ ਗਈ ਤੇ ਗੁਆਂਢੀਆਂ ਦੀ ਮਦਦ ਨਾਲ ਉਸਨੂੰ ਫਾਹੇ ਤੋਂ ਉਤਾਰ ਕੇ ਇਲਾਜ ਲਈ ਸੈਕਟਰ-32 ਹਸਪਤਾਲ ਭਰਤੀ ਕਰਵਾਇਆ, ਜਿਥੇ ਉਸਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਪਰ ਬਾਅਦ ਵਿਚ ਦੇਰ ਰਾਤ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਮਗਰੋਂ ਹਸਪਤਾਲ ਪਹੁੰਚੀ ਸੈਕਟਰ-49 ਥਾਣਾ ਪੁਲਸ ਨੇ ਮੌਕੇ ਦਾ ਨਿਰੀਖਣ ਕਰਨ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਮੌਕੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।
ਪੁਲਸ ਦੀ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਕਿ ਇੰਸਪੈਕਟਰ ਕੁਲਦੀਪ ਸਿੰਘ ਆਪਣੇ ਪਰਿਵਾਰ ਨਾਲ ਸੈਕਟਰ-48 'ਚ ਰਹਿੰਦਾ ਸੀ ਤੇ ਉਸਦੀ ਡਿਊਟੀ ਰੋਪੜ ਜ਼ਿਲੇ 'ਚ ਹੈ। ਉਸਦੀ ਪਤਨੀ ਕਮਲਵੀਰ ਸੈਕਟਰ-32 'ਚ ਨਰਸ ਹੈ। ਉਨ੍ਹਾਂ ਦਾ ਇਕ ਬੇਟਾ ਤੇ ਇਕ ਬੇਟੀ ਹੈ। ਕੁਲਦੀਪ ਦੀ ਪਤਨੀ ਕਮਲਵੀਰ ਨੇ ਪੁਲਸ ਨੂੰ ਦੱਸਿਆ ਕਿ ਸ਼ਨੀਵਾਰ ਸਵੇਰੇ 8 ਵਜੇ ਉਹ ਬੱਚਿਆਂ ਨੂੰ ਮੋਹਾਲੀ ਸਥਿਤ ਸਕੂਲ ਛੱਡਣ ਗਈ ਸੀ, ਜਿਵੇਂ ਹੀ ਘਰ ਵਾਪਸ ਆਈ ਤਾਂ ਵੇਖਿਆ ਕਿ ਉਸਦੇ ਪਤੀ ਨੇ ਫਾਹਾ ਲਾਇਆ ਹੋਇਆ ਸੀ। ਉਸਨੇ ਗੁਆਂਢੀਆਂ ਦੀ ਮਦਦ ਨਾਲ ਉਸਨੂੰ ਫਾਹੇ ਤੋਂ ਉਤਾਰਿਆ ਤੇ ਸੈਕਟਰ-32 ਹਸਪਤਾਲ 'ਚ ਪਹੁੰਚਾਇਆ। ਸੂਚਨਾ ਮਿਲਣ ਮਗਰੋਂ ਕੁਲਦੀਪ ਦੇ ਲੁਧਿਆਣਾ 'ਚ ਰਹਿਣ ਵਾਲੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚ ਗਏ ਸਨ ਤੇ ਪੁਲਸ ਨੇ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਹੈ।
ਰਾਜਿੰਦਰ ਬੇਰੀ ਨੇ ਮਨੋਰੰਜਨ ਕਾਲੀਆ ਨੂੰ ਲਿਆ ਲੰਮੇਂ ਹੱਥੀ
NEXT STORY