ਜਲੰਧਰ (ਚੋਪੜਾ) - ਭਾਜਪਾ ਵੱਲੋਂ ਸੈਂਟਰਲ ਵਿਧਾਨ ਸਭਾ ਹਲਕੇ ਦੇ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਦੀ ਪ੍ਰਧਾਨਗੀ 'ਚ ਵਾਰਡ ਨੰ. 17 ਅਧੀਨ ਆਉਂਦੇ ਬਸ਼ੀਰਪੁਰਾ ਇਲਾਕੇ 'ਚ 'ਖੇਡੋ ਭਾਰਤ' ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਰਾਜਿੰਦਰ ਬੇਰੀ ਨੇ ਸਾਬਕਾ ਵਿਧਾਇਕ ਮਨੋਰੰਜਨ ਕਾਲੀਆ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਨੇ ਪਿਛਲੇ 10 ਸਾਲਾਂ 'ਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਥਾਂ ਨੌਜਵਾਨਾਂ ਲਈ ਬਣੇ ਬਰਲਟਨ ਪਾਰਕ ਦੇ ਵਿਕਾਸ ਨੂੰ ਗੰਦੀ ਰਾਜਨੀਤੀ ਕਾਰਨ ਬਣਨ ਨਹੀਂ ਦਿੱਤਾ। ਜਦੋਂ ਕਿ ਕਾਲੀਆ ਉਸ ਸਮੇਂ ਲੋਕਲ ਬਾਡੀਜ਼ ਵਿਭਾਗ ਦੇ ਕੈਬਨਿਟ ਮੰਤਰੀ ਸਨ। ਇਕ ਬਿਆਨ ਜਾਰੀ ਕਰਦਿਆਂ ਵਿਧਾਇਕ ਬੇਰੀ ਨੇ ਕਿਹਾ ਕਿ ਮਜਬੂਰ ਬੇਰੋਜ਼ਗਾਰ, ਗਰੀਬ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਬਜਾਏ ਨਸ਼ੇ 'ਚ ਧੱਕ ਕੇ ਉਨ੍ਹਾਂ ਦੀ ਜਵਾਨੀ ਨਾਲ ਖੇਡਣ ਵਾਲੇ ਕਾਲੀਆ ਨੂੰ ਹੁਣ ਖੇਡਾਂ ਰਾਹੀਂ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਦੀ ਸਿੱਖਿਆ ਦੇਣੀ ਕਿਵੇਂ ਯਾਦ ਆ ਗਈ। ਉਹ ਕਿਸ ਮੂੰਹ ਨਾਲ ਖੇਡੋ ਭਾਰਤ ਦਾ ਸੰਦੇਸ਼ ਦੇ ਰਹੇ ਹਨ।
ਵਿਧਾਇਕ ਬੇਰੀ ਨੇ ਕਾਲੀਆ ਨੂੰ ਸਵਾਲਾਂ ਦੇ ਕਟਹਿਰੇ 'ਚ ਖੜ੍ਹਾ ਕਰਦਿਆਂ ਕਿਹਾ ਕਿ ਉਹ ਜਨਤਾ ਨੂੰ ਦੱਸਣ ਕਿ ਜਦੋਂ ਉਨ੍ਹਾਂ ਦੀ ਛਤਰ ਛਾਇਆ ਵਿਚ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਸਨ ਤਾਂ ਉਹ ਕੁੰਭਕਰਨੀ ਨੀਂਦ ਕਿਉਂ ਸੁੱਤੇ ਹੋਏ ਸਨ। ਸੱਤਾ ਹੱਥੋਂ ਨਿੱਕਲ ਜਾਣ ਤੋਂ ਬਾਅਦ ਹੁਣ ਭਾਜਪਾ ਨੂੰ ਪਛਤਾਵਾ ਹੋ ਰਿਹਾ ਹੈ ਕਿ ਆਖਿਰ ਕਿਉਂ ਉਨ੍ਹਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਥਾਂ ਉਨ੍ਹਾਂ ਦੀਆਂ ਭਾਵਨਾਵਾਂ ਤੇ ਬੇਰੋਜ਼ਗਾਰੀ 'ਤੇ ਆਪਣੀ ਗੰਦੀ ਰਾਜਨੀਤੀ ਕੀਤੀ। ਆਪਣੇ ਪਾਪਾਂ ਨੂੰ ਧੋਣ ਲਈ ਅਜਿਹੇ ਪ੍ਰੋਗਰਾਮ ਕਰਵਾ ਰਹੇ ਹਨ। ਵਿਧਾਇਕ ਬੇਰੀ ਨੇ ਕਿਹਾ ਕਿ ਅਕਾਲੀ-ਭਾਜਪਾ ਦੇ ਕਾਰਜਕਾਲ 'ਚ ਕਾਲੀਆ ਦੇ ਕਾਰਨ ਹਲਕੇ ਦੀ ਗਲੀ 'ਚ ਨਸ਼ਾ ਵਿਕਿਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸੱਤਾ ਸੰਭਾਲਦਿਆਂ ਪੁਲਸ ਅਧਿਕਾਰੀਆਂ ਨੂੰ ਸਮੁੱਚੇ ਅਧਿਕਾਰ ਸੌਂਪ ਦਿੱਤੇ ਸਨ ਕਿ ਸੂਬੇ ਭਰ 'ਚ ਨਸ਼ਾ ਸਮੱਗਲਰਾਂ, ਗੁੰਡਾਗਰਦੀ ਕਰਨ ਵਾਲਿਆਂ 'ਤੇ ਸਖਤ ਕਾਨੂੰਨੀ ਕਾਰਵਾਈ ਕਰਨ।
ਭੇਤਭਰੇ ਹਾਲਾਤ 'ਚ ਵਿਅਕਤੀ ਦੀ ਮੌਤ
NEXT STORY