ਚੰਡੀਗੜ੍ਹ : ਇੰਸ਼ੋਰੈਂਸ ਕੰਪਨੀ ਨੇ ਕਸਟਮਰ ਦਾ ਡੇਢ ਲੱਖ ਰੁਪਏ ਦਾ ਮੈਡੀਕਲ ਕਲੇਮ ਸਿਰਫ ਇਸ ਲਈ ਰਿਜੈਕਟ ਕਰ ਦਿੱਤਾ ਕਿ ਉਸ ਨੇ ਹਸਪਤਾਲ 'ਚ ਭਰਤੀ ਹੋਣ ਤੋਂ ਇਕ ਦਿਨ ਪਹਿਲਾਂ ਸ਼ਰਾਬ ਪੀ ਲਈ ਸੀ। ਅਜਿਹਾ ਕਰਨ 'ਤੇ ਕੰਜ਼ਿਊਮਰ ਫੋਰਮ ਨੇ ਉਸ ਕੰਪਨੀ ਨੂੰ ਨਾ ਸਿਰਫ 1 ਲੱਖ, 58 ਹਜ਼ਾਰ, 25 ਰੁਪਏ ਵਾਪਸ ਕਰਨ, ਸਗੋਂ 25 ਹਜ਼ਾਰ ਰੁਪਏ ਹਰਜ਼ਾਨਾ ਅਤੇ 10 ਹਜ਼ਾਰ ਰੁਪਏ ਮੁਕੱਦਮਾ ਖਰਚਾ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ।
ਜੱਜ ਨੇ ਆਪਣੀ ਜੱਜਮੈਂਟ 'ਚ ਲਿਖਿਆ, ''ਅਲਕੋਹਲ ਕੋਈ ਜ਼ਹਿਰ ਨਹੀਂ ਹੈ, ਜੇਕਰ ਇਸ ਨੂੰ ਘੱਟ ਮਾਤਰਾ 'ਚ ਲਿਆ ਜਾਵੇ ਕਿਉਂਕਿ ਸ਼ਰਾਬ 'ਚ ਪਾਣੀ ਅਤੇ ਸ਼ੂਗਰ ਵਰਗੇ ਕੰਟੈਂਟ ਵੀ ਹੁੰਦੇ ਹਨ।'' ਜਾਣਕਾਰੀ ਮੁਤਾਬਕ ਮੈਡੀਕਲ ਕਲੇਮ ਪਾਲਿਸੀ ਲੈਣ ਵਾਲੇ ਮੋਹਾਲੀ ਦੇ ਸਰਬਜੀਤ ਸਿੰਘ ਕਾਹਲੋ ਨੇ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਪਿਛਲੇ ਸਾਲ 20 ਜੂਨ ਨੂੰ ਪੇਟ 'ਚ ਤਕਲੀਫ ਹੋਣ 'ਤੇ ਉਸ ਨੂੰ ਕਲੀਨਿਕ 'ਚ ਭਰਤੀ ਕਰਾਇਆ ਗਿਆ। ਉੱਥੋਂ ਉਸ ਨੂੰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਸ ਦੇ ਬੇਟੇ ਨੇ ਇਸ ਬਾਰੇ ਇੰਸ਼ੋਰੈਂਸ ਕੰਪਨੀ ਨੂੰ ਜਾਣਕਾਰੀ ਦਿੱਤੀ। ਹਸਪਤਾਲ ਨੇ ਇਕ ਲੱਖ, 58 ਹਜ਼ਾਰ, 025 ਰੁਪਏ ਦੀ ਪੇਮੈਂਟ ਲੈਣ ਤੋਂ ਬਾਅਦ ਉਸ ਨੂੰ ਡਿਸਚਾਰਜ ਕਰ ਦਿੱਤਾ। ਛੁੱਟੀ ਮਿਲਣ ਤੋਂ ਬਾਅਦ ਇੰਸ਼ੋਰੈਂਸ ਕੰਪਨੀ ਨੇ ਉਨ੍ਹਾਂ ਦਾ ਕਲੇਮ ਰਿਜੈਕਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਫੋਰਮ ਨੇ ਹੁਣ ਇਹ ਰਕਮ ਹਰਜ਼ਾਨੇ ਸਮੇਤ ਕੰਪਨੀ ਨੂੰ ਵਾਪਸ ਕਰਨ ਦੇ ਹੁਕਮ ਦਿੱਤੇ ਹਨ।
ਨਾਜਾਇਜ਼ ਏਜੰਟਾਂ ਦੀ ਹੁਣ ਖੈਰ ਨਹੀਂ
NEXT STORY