ਚੰਡੀਗੜ੍ਹ (ਅਸ਼ਵਨੀ) : ਭਾਰਤੀ ਖ਼ੁਫੀਆ ਏਜੰਸੀ ਵਲੋਂ ਹਿਰਾਸਤ ਵਿਚ ਲਏ ਵਿਦੇਸ਼ੀ ਪੰਛੀ ਹੁਣ ਪੰਜਾਬ ਦੀ ਸ਼ਾਨ ਬਣਨਗੇ। ਸਮੱਗਲਿੰਗ ਦੇ ਇਕ ਸ਼ੱਕੀ ਮਾਮਲੇ ਵਿਚ ਫੜੇ ਗਏ ਕਰੀਬ 30 ਵਿਦੇਸ਼ੀ ਪੰਛੀਆਂ ਨੂੰ ਪੰਜਾਬ ਵਣਜੀਵ ਵਿਭਾਗ ਨੇ ਛਤਬੀੜ ਚਿੜੀਆਘਰ ਵਿਚ ਰਿਲੀਜ਼ ਕਰਨ ਦੀ ਤਿਆਰੀ ਕਰ ਲਈ ਹੈ। ਫਿਲਹਾਲ ਇਹ ਪੰਛੀ ਕੁਆਰੰਟਾਈਨ ਸੈਂਟਰ ਵਿਚ ਹਨ, ਜਿਨ੍ਹਾਂ ਨੂੰ ਇਕ-ਦੋ ਹਫ਼ਤਿਆਂ 'ਚ ਨਵੇਂ ਪਿੰਜਰਿਆਂ ਵਿਚ ਸ਼ਿਫਟ ਕੀਤਾ ਜਾਵੇਗਾ। ਜ਼ਿਆਦਤਰ ਪੰਛੀ ਮੂਲ ਤੌਰ 'ਤੇ ਆਸਟ੍ਰੇਲੀਆ ਦੇ ਹਨ।
ਇਹ ਵੀ ਪੜ੍ਹੋ : ਸ਼ੌਂਕ ਅੱਗੇ ਫਿੱਕੇ ਪਏ ਮੁੱਲ, 8 ਲੱਖ 'ਚ ਵਿਕਿਆ 0001 ਨੰਬਰ
ਪੰਜਾਬ ਦੇ ਚੀਫ ਵਾਈਲਡ ਲਾਈਫ ਵਾਰਡਨ ਆਰ. ਕੇ. ਮਿਸ਼ਰਾ ਮੁਤਾਬਕ ਕੁਆਰੰਟਾਈਨ ਸੈਂਟਰ ਵਿਚ ਵਿਦੇਸ਼ੀ ਪੰਛੀਆਂ ਦੀ ਕਾਫ਼ੀ ਸਮੇਂ ਤਕ ਮਾਨੀਟਰਿੰਗ ਕੀਤੀ ਗਈ ਹੈ। ਆਮ ਤੌਰ 'ਤੇ ਵਿਦੇਸ਼ੀ ਪੰਛੀ ਸਥਾਨਕ ਹਾਲਾਤ ਵਿਚ ਢਲਣ ਲਈ ਕਾਫ਼ੀ ਸਮਾਂ ਲੈਂਦੇ ਹਨ। ਉਤੋਂ ਇਹ ਵਿਦੇਸ਼ੀ ਪੰਛੀ ਕਿਸੇ ਚਿੜੀਆਘਰ ਤੋਂ ਟਰਾਂਸਫਰ ਨਹੀਂ ਕੀਤੇ ਗਏ ਹਨ, ਸਗੋਂ ਕਿਸੇ ਨਿੱਜੀ ਥਾਂ ਤੋਂ ਇਨ੍ਹਾਂ ਨੂੰ ਫੜਿਆ ਗਿਆ ਸੀ। ਇਸ ਲਈ ਮੈਡੀਕਲ ਜਾਂਚ ਪ੍ਰਕਿਰਿਆ ਵੀ ਪੂਰੀ ਕਰਨੀ ਹੁੰਦੀ ਹੈ। ਹੁਣ ਇਹ ਪੰਛੀ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਚਿੜੀਆਘਰ ਵਿਚ ਰਿਲੀਜ਼ ਕਰਨ ਯੋਗ ਹੋ ਗਏ ਹਨ।
ਇਹ ਵੀ ਪੜ੍ਹੋ : ਬਾਦਲ ਪਰਿਵਾਰ 'ਤੇ ਬ੍ਰਹਮਪੁਰਾ ਦਾ ਵੱਡਾ ਹਮਲਾ, ਫਿਰ ਚੁੱਕਿਆ ਸੌਦਾ ਸਾਧ ਦਾ ਮੁੱਦਾ
ਅਮੇਜਨ ਮਕਊ ਤੋਂ ਲੈ ਕੇ ਗੁਲਾਬੀ-ਗ੍ਰੇ ਕਾਕਟੂ ਤਕ
ਖੁਫੀਆ ਏਜੰਸੀ ਵਲੋਂ ਫੜੇ ਗਏ ਪੰਛੀਆਂ ਵਿਚ ਅਮੇਜਨ ਮਕਊ ਤੋਂ ਲੈ ਕੇ ਗੁਲਾਬੀ-ਗ੍ਰੇ ਕਾਕਟੂ ਤਕ ਸ਼ਾਮਲ ਹਨ। ਛਤਬੀੜ ਚਿੜੀਆਘਰ ਦੇ ਡਾਇਰੈਕਟਰ ਐੱਮ. ਸੁਧਾਕਰ ਮੁਤਾਬਕ ਏਜੰਸੀ ਨੇ 6 ਮਕਊ ਫੜੇ ਸਨ, ਜਿਨ੍ਹਾਂ ਵਿਚ ਅਮੇਜਨ ਮਕਊ ਨੂੰ ਪਹਿਲੇ ਪੜਾਅ ਵਿਚ ਰਿਲੀਜ਼ ਕੀਤਾ ਜਾਵੇਗਾ। ਇਸ ਕੜੀ ਵਿਚ ਗੁਲਾਬੀ ਗ੍ਰੇ ਕਾਕਟੂ, ਅਫਰੀਕਨ ਗ੍ਰੇ ਪੈਰੇਟ, ਕਾਕਟੀਲ, ਇੰਡੋਨੇਸ਼ੀਆ ਵਿਚ ਪਾਏ ਜਾਣ ਵਾਲੇ ਸਫੇਦ ਕਾਕਤੂਆ, ਉੱਤਰ ਪੂਰਵੀ ਆਸਟ੍ਰੇਲੀਆ ਦੇ ਐਕਲੇਕਟਸ ਪੈਰੇਟ ਵੀ ਮੁੱਖ ਖਿੱਚ ਦਾ ਕੇਂਦਰ ਰਹਿਣਗੇ। ਛਤਬੀੜ ਚਿੜੀਆਘਰ ਦੇ ਡਾਇਰੈਕਟਰ ਮੁਤਾਬਕ ਫਿਲਹਾਲ ਦੋ ਪਿੰਜਰੇ ਤਿਆਰ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਇਨ੍ਹਾਂ ਪੰਛੀਆਂ ਨੂੰ ਸਿਲਸਿਲੇਵਾਰ ਤਰੀਕੇ ਨਾਲ ਰਿਲੀਜ਼ ਕੀਤਾ ਜਾਣਾ ਹੈ। ਚਿੜੀਆਘਰ ਦੇ ਕੁਝ ਪਿੰਜਰਿਆਂ ਵਿਚ ਕਾਕਟੀਲਸ ਅਤੇ ਜੈਬਰਾ ਫਿੰਚੀਸ ਵੀ ਹਨ ਤਾਂ ਕੁਝ ਪੰਛੀਆਂ ਨੂੰ ਪੜਾਅਵਾਰ ਤਰੀਕੇ ਨਾਲ ਗਰੁੱਪ ਵਿਚ ਛੱਡਿਆ ਜਾ ਸਕਦਾ ਹੈ। ਕੁਲ ਮਿਲਾ ਕੇ ਯੋਜਨਾ ਇਹੀ ਹੈ ਕਿ ਤਿਆਰ ਕੀਤੇ ਗਏ ਹਾਊਸ ਵਿਚ ਇਕ ਜੋੜਾ ਮਕਊ ਸਭ ਤੋਂ ਪਹਿਲਾਂ ਰਿਲੀਜ਼ ਕੀਤਾ ਜਾਵੇ। ਪਿੰਜਰੇ ਵਿਚ ਇਨ੍ਹਾਂ ਮਕਊ ਦੇ ਸੁਭਾਅ ਦਾ ਅਧਿਐਨ ਕੀਤਾ ਜਾਵੇਗਾ, ਉਸ ਤੋਂ ਬਾਅਦ ਦੂਜੇ ਜੋੜੇ ਨੂੰ ਛੱਡਿਆ ਜਾਵੇਗਾ। ਹਾਲਾਂਕਿ ਕੜਾਕੇ ਦੀ ਠੰਡ ਵਾਲੇ ਦਿਨਾਂ ਵਿਚ ਇਨ੍ਹਾਂ ਨੂੰ ਰਿਲੀਜ਼ ਨਹੀਂ ਕੀਤਾ ਜਾਵੇਗਾ ਪਰ ਫਰਵਰੀ ਦੇ ਪਹਿਲੇ ਹਫ਼ਤੇ ਤਕ ਸਾਰਿਆਂ ਨੂੰ ਰਿਲੀਜ਼ ਕਰਨ ਦੀ ਯੋਜਨਾ ਹੈ।
ਇਹ ਵੀ ਪੜ੍ਹੋ : ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਪੰਜਾਬ ਸਰਕਾਰ ਦੀਆਂ ਜਨਤਾ ਨੂੰ ਜ਼ਰੂਰੀ ਹਿਦਾਇਤਾਂ
ਇੰਦੌਰ ਤੋਂ ਲਿਆ ਸੀ ਹਿਰਾਸਤ ਵਿਚ, ਫਿਰ ਪਹੁੰਚੇ ਪੰਜਾਬ
ਇਨ੍ਹਾਂ ਪੰਛੀਆਂ ਨੇ ਇੰਦੌਰ ਤੋਂ ਪੰਜਾਬ ਤਕ ਦਾ ਸਫਰ ਤੈਅ ਕੀਤਾ ਹੈ। ਦਰਅਸਲ, ਇੰਦੌਰ ਵਿਚ ਖ਼ੁਫੀਆ ਡਾਇਰੈਕਟੋਰੇਟ ਨੇ ਇਕ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਸੀ, ਜਿੱਥੇ ਕਰੁਣਾ ਸਾਗਰ ਨਾਂ ਦੀ ਸੰਸਥਾ ਨਿੱਜੀ ਤੌਰ 'ਤੇ ਚਿੜੀਆਘਰ ਚਲਾ ਰਹੀ ਸੀ। ਖੁਫੀਆ ਡਾਇਰੈਕਟੋਰੇਟ ਨੇ ਜਦੋਂ ਜਾਂਚ-ਪੜਤਾਲ ਕੀਤੀ ਤਾਂ ਨਿੱਜੀ ਚਿੜੀਆਘਰ ਸੰਚਾਲਕ ਪੰਛੀਆਂ ਨਾਲ ਜੁੜੇ ਦਸਤਾਵੇਜ ਪੇਸ਼ ਨਹੀਂ ਕਰ ਸਕੇ। ਨਤੀਜਾ, ਏਜੰਸੀ ਨੇ ਸਾਰੇ ਪੰਛੀਆਂ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਅਤੇ ਮਾਮਲਾ ਕੋਰਟ ਤਕ ਪਹੁੰਚ ਗਿਆ।
ਇਹ ਵੀ ਪੜ੍ਹੋ : ਪਿੰਡ ਢਿੱਲਵਾਂ 'ਚ ਅੰਮ੍ਰਿਤ ਵੇਲੇ ਵੱਡੀ ਵਾਰਦਾਤ, ਨਿਹੰਗਾਂ ਦੇ ਬਾਣੇ 'ਚ ਆਏ ਵਿਅਕਤੀ ਕਰ ਗਏ ਕਾਂਡ
ਮੱਧ ਪ੍ਰਦੇਸ਼ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਖੁਫੀਆ ਏਜੰਸੀ ਦੀਆਂ ਦਲੀਲਾਂ ਨੂੰ ਸੁਣਿਆ। ਏਜੰਸੀ ਨੇ ਦੱਸਿਆ ਕਿ ਕਨਵੈਂਸ਼ਨ ਆਨ ਇੰਟਰਨੈਸ਼ਨਲ ਟ੍ਰੇਡ ਇਨ ਇਨਡੇਂਜ਼ਰਡ ਸਪੀਸੀਜ ਆਫ ਵਾਈਲਡਲਾਈਫ 'ਫੋਨਾ' ਐਂਡ 'ਫਲੋਰਾ' ਤਹਿਤ ਵਿਦੇਸ਼ੀ ਪੰਛੀਆਂ ਦੇ ਦਰਾਮਦ 'ਤੇ ਪੂਰੀ ਤਰ੍ਹਾਂ ਰੋਕ ਹੈ। ਕਿਸੇ ਨੇ ਆਯਾਤ ਕਰਣਾ ਹੈ ਤਾਂ ਕਾਨੂੰਨ ਦੀਆਂ ਵੱਖ-ਵੱਖ ਵਿਵਸਥਾਵਾਂ ਤਹਿਤ ਭਾਰਤ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਏਜੰਸੀ ਦੇ ਵਕੀਲ ਨੇ ਦਲੀਲ ਦਿੱਤੀ ਕਿ ਏਜੰਸੀ ਨੇ ਜੋ ਜੰਗਲੀ ਜੀਵ ਫੜੇ ਹਨ, ਉਨ੍ਹਾਂ ਦੇ ਆਯਾਤ ਦਾ ਕੋਈ ਠੋਸ ਦਸਤਾਵੇਜ਼ ਨਹੀਂ ਹੈ, ਜਿਸ ਦੇ ਨਾਲ ਸਮੱਗਲਿੰਗ ਦੀ ਸੰਭਾਵਨਾ ਨੂੰ ਬਲ ਮਿਲਦਾ ਹੈ। ਕੋਰਟ ਨੇ ਇਨ੍ਹਾਂ ਦਲੀਲਾਂ ਦੇ ਆਧਾਰ 'ਤੇ ਮੱਧ ਪ੍ਰਦੇਸ਼ ਦੇ ਚੀਫ ਵਾਈਲਡ ਲਾਈਫ ਵਾਰਡਨ ਨੂੰ ਸਾਰੇ ਵਣਜੀਵਾਂ ਨੂੰ ਹਿਰਾਸਤ ਵਿਚ ਲੈਣ ਦੇ ਹੁਕਮ ਸੁਣਾਏ ਤਾਂ ਕਿ ਦੇਸ਼ ਦੇ ਰੈਸਕਿਊ ਸੈਂਟਰ ਵਿਚ ਇਨ੍ਹਾਂ ਨੂੰ ਟਰਾਂਸਫਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੁੱਲ੍ਹਣ ਦੀ ਉਡੀਕ 'ਚ ਕੈਪਟਨ
ਪੰਜਾਬ ਵਣਜੀਵ ਵਿਭਾਗ ਦੇ ਅਧਿਕਾਰੀਆਂ ਦੀ ਮੰਨੀਏ ਤਾਂ ਜਾਣਕਾਰੀ ਮਿਲਣ 'ਤੇ ਮੱਧ ਪ੍ਰਦੇਸ਼ ਅਤੇ ਪੰਜਾਬ ਦੇ ਵਣਜੀਵ ਵਿਭਾਗ ਦੇ ਅਧਿਕਾਰੀਆਂ ਦੀ ਆਪਸ ਵਿਚ ਗੱਲ ਹੋਈ ਅਤੇ ਮੱਧ ਪ੍ਰਦੇਸ਼ ਨੇ ਕਰੀਬ 30 ਪੰਛੀਆਂ ਨੂੰ ਪੰਜਾਬ ਸ਼ਿਫਟ ਕਰਨ ਦੀ ਆਗਿਆ ਦੇ ਦਿੱਤੀ। ਪੰਜਾਬ ਦਾ ਛਤਬੀੜ ਚਿੜੀਆਘਰ ਦੇਸ਼ ਦਾ ਵੱਡਾ ਚਿੜੀਆਘਰ ਹੈ, ਇਸ ਲਈ ਇੱਥੇ ਸਾਰੀਆਂ ਸਹੂਲਤਾਂ ਹਨ। ਇਸ ਨੂੰ ਵੇਖਦੇ ਹੋਏ ਪੰਛੀਆਂ ਨੂੰ ਇੱਥੇ ਲਿਆਉਣ ਵਿਚ ਕੋਈ ਅੜਚਨ ਨਹੀਂ ਲੱਗੀ।
ਕਰਤਾਰਪੁਰ ਸਾਹਿਬ ਪਹਿਲੀ ਵਰ੍ਹੇਗੰਢ : ਕਾਫ਼ਲਾ ਮੁਹੱਬਤ ਦਾ, ਜੋ ਰੂਹਾਨੀਅਤ ਸੰਗ ਆਬਾਦ ਹੋਇਆ
NEXT STORY