ਲੁਧਿਆਣਾ (ਖੁਰਾਣਾ) — ਅੰਤਰਰਾਸ਼ਟਰੀ ਬਾਲ ਮਜ਼ਦੂਰ ਦਿਵਸ ਮੌਕੇ 'ਤੇ ਦਿੱਲੀ ਦੀ ਇਕ ਪ੍ਰਾਈਵੇਟ ਕੰਪਨੀ ਵਲੋਂ ਬਾਲ ਮਜ਼ਦੂਰੀ ਜਿਵੇਂ ਸਖਤ ਨਿਯਮਾਂ ਦੀ ਜੰਮ ਕੇ ਖਿੱਲੀ ਉਡਾਈ ਗਈ।
ਕੰਪਨੀ ਵਲੋਂ ਸਮਾਰਟ ਸਿਟੀ ਲਈ ਚੁਣੇ ਗਏ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦਾ ਸਰਵੇ ਛੋਟੇ-ਛੋਟੇ ਮਾਸੂਮ ਵਿਦਿਆਰਥੀਆਂ ਤੋਂ ਗਿਆ, ਜੋ ਕਿ ਦਿਨ ਭਰ ਫਿਰੋਜ਼ਪੁਰ ਰੋਡ 'ਤੇ ਸਥਿਤ ਆਰਤੀ ਸਿਨੇਮਾ ਚੌਕ ਦੇ ਕੋਲ ਅੱਗ ਵਰਾਉਂਦੀ ਗਰਮੀ 'ਚ ਖੜੇ ਹੋ ਕੇ ਸ਼ਹਿਰ ਦੇ ਵਿਕਾਸ ਦੀ ਯੋਜਨਾ ਤਿਆਰ ਕਰਦੇ ਰਹੇ। ਸਰਵੇ 'ਚ ਸ਼ਾਮਲ ਕੁਝ ਬੱਚਿਆਂ ਦੀ ਉਮਰ ਤਾਂ 14 ਸਾਲ ਤੋਂ ਵੀ ਘੱਟ ਸੀ ਤਾਂ ਅਜਿਹੇ 'ਚ ਸਵਾਲ ਪੈਦਾ ਹੁੰਦਾ ਹੈ ਕਿ ਇੰਨੀ ਘਟ ਉਮਰ ਦਾ ਬੱਚਾ ਕਿਵੇਂ ਸਮਾਰਟ ਸਿਟੀ ਪ੍ਰਾਜੈਕਟ ਜਿਹੀ ਮਹੱਤਵਪੂਰਨ ਯੋਜਨਾ ਦਾ ਅਨੁਮਾਨ ਕਰ ਸਕਦਾ ਹੈ, ਜਿਨ੍ਹਾਂ ਨੂੰ ਸ਼ਾਇਦ ਆਪਣੇ ਚੰਗੇ-ਮਾੜੇ ਦੀ ਪਹਿਚਾਣ ਪੂਰੀ ਤਰ੍ਹਾਂ ਨਹੀਂ ਹੋਵੇਗੀ।
ਬਾਲ ਮਜ਼ਦੂਰੀ ਜਿਹੇ ਅਪਰਾਧਾਂ ਸਬੰਧੀ ਜਾਣਕਾਰੀ ਮਿਲਣ 'ਤੇ ਜਦ ਪੰਜਾਬ ਕੇਸਰੀ ਪੱਤਰਕਾਰ ਵਲੋਂ ਆਰਤੀ ਚੌਕ ਨੇੜੇ ਜਾ ਕੇ ਦੇਖਿਆ ਗਿਆ ਤਾਂ ਉਥੇ 12-12 ਸਾਲ ਦੇ ਕੁਝ ਬੱਚੇ ਹੱਥਾਂ 'ਚ ਸਰਵੇ ਕੰਪਨੀ ਵਲੋਂ ਬਣਾਏ ਗਏ ਪ੍ਰਫੋਰਮੇ 'ਤੇ ਚੌਕ ਤੋਂ ਲੰਘਣ ਵਾਲੀਆਂ ਗੱਡੀਆਂ ਦਾ ਬਿਊਰੋ ਲਿੱਖ ਰਹੇ ਸਨ, ਜਿਸ ਬਾਰੇ ਗੱਲ ਕਰਨ 'ਤੇ ਬੱਚਿਆਂ ਨੇ ਦੱਸਿਆ ਕਿ ਉਹ ਸ਼ਹਿਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੈ ਤੇ ਉਹ ਸਵੇਰ ਤੋਂ ਕੰਪਨੀ ਵਲੋਂ ਕਰਵਾਏ ਜਾ ਰਹੇ ਸਰਵੇ ਦਾ ਹਿੱਸਾ ਬਣੇ ਹੋਏ ਹੈ। ਬੱਚਿਆਂ ਤੋਂ ਜਦ ਪੁੱਛਿਆ ਗਿਆ ਕਿ, ਕੀ ਸਰਵੇ ਕੰਪਨੀ ਦੇ ਕਰਮਚਾਰੀਆਂ ਵਲੋਂ ਉਨ੍ਹਾਂ ਨੂੰ ਦੁਪਹਿਰ ਦਾ ਭੋਜਨ ਕਰਵਾਇਆ ਗਿਆ ਹੈ ਜਾਂ ਨਹੀਂ ਤਾਂ ਅਜਿਹੇ 'ਚ ਜ਼ਿਆਦਾਤਰ ਬੱਚਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸ਼ਾਮ ਨੂੰ ਚਾਹ ਪਿਲਾਈ ਗਈ ਹੈ।
ਪੰਜਾਬ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਜਾਣ : ਸ਼੍ਰੋਮਣੀ ਅਕਾਲੀ ਦਲ
NEXT STORY