ਚੰਡੀਗੜ੍ਹ- ਤਕਰੀਬਨ ਦੋ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੰਤਰਰਾਸ਼ਟਰੀ ਉਡਾਣ ਸੰਚਾਲਨ ਦੁਬਾਰਾ ਸ਼ੁਰੂ ਹੋ ਗਿਆ ਹੈ। ਅੱਜ ਏਅਰ ਇੰਡੀਆ ਐਕਸਪ੍ਰੈਸ AXB188/187 29 ਯਾਤਰੀਆਂ ਦੇ ਨਾਲ ਸ਼ਾਰਜਾਹ ਤੋਂ 14.55 ਵਜੇ ਪਹੁੰਚੀ ਅਤੇ 131 ਯਾਤਰੀਆਂ ਦੇ ਨਾਲ 18.00 ਵਜੇ ਸ਼ਾਰਜਾਹ ਲਈ ਰਵਾਨਾ ਹੋਈ।
ਇਹ ਵੀ ਪੜ੍ਹੋ- ਝੋਨੇ ਦੇ ਸੀਜ਼ਨ ਵੱਲ ਵਧਿਆ ਪੰਜਾਬ ਪਰ ਸੂਬਾ ਕਰ ਰਿਹੈ ਮੰਤਰੀ ਮੰਡਲ ਦੀ ਉਡੀਕ : ਬਾਦਲ
ਰਵਾਨਗੀ ਦੀ ਉਡਾਣ ਸੰਯੁਕਤ ਅਰਬ ਅਮੀਰਾਤ ਦੁਆਰਾ ਜਾਰੀ ਕੀਤੇ ਗਏ ਨਵੇਂ ਕੋਵਿਡ ਦਿਸ਼ਾ ਨਿਰਦੇਸ਼ਾਂ ਅਨੁਸਾਰ ਚਲਾਈ ਗਈ ਸੀ। ਸਾਰੇ ਰਵਾਨਾ ਹੋਣ ਵਾਲੇ ਯਾਤਰੀਆਂ ਦੇ ਰੈਪਿਡ ਪੀ.ਸੀ.ਆਰ. ਟੈਸਟ ਹਵਾਈ ਅੱਡੇ 'ਤੇ ਹੀ ਕੀਤੇ ਗਏ ਸਨ।ਏਅਰ ਇੰਡੀਆ ਐਕਸਪ੍ਰੈਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਤਰਰਾਸ਼ਟਰੀ ਉਡਾਣ ਹਫਤੇ ਦੇ ਹਰ ਵੀਰਵਾਰ ਅਤੇ ਐਤਵਾਰ ਨੂੰ ਚੱਲੇਗੀ।
ਇਹ ਵੀ ਪੜ੍ਹੋ- ਡਿਪਟੀ ਕਮਿਸ਼ਨਰ ਵਲੋਂ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਆਦੇਸ਼ ਜਾਰੀ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼ਾਰਜਾਹ ਤੋਂ 16 ਜੁਲਾਈ 2021 ਨੂੰ ਆਖਰੀ ਵਾਰ ਫਲਾਈਟ ਇਥੇ ਪਹੁੰਚੀ ਸੀ ਅਤੇ 23 ਅਪ੍ਰੈਲ 2021 ਨੂੰ ਸ਼ਾਰਜਾਹ ਲਈ ਫਲਾਈਟ ਨੇ ਉਡਾਨ ਭਰੀ ਸੀ ਅਤੇ ਇਹ ਦੋਵੇਂ ਉਡਾਨਾਂ ਏਅਰ ਇੰਡੀਆ ਐਕਸਪ੍ਰੈਸ ਦੁਆਰਾ ਸੰਚਾਲਿਤ ਕੀਤੀਆਂ ਗਈਆਂ ਸਨ।
ਡਿਪਟੀ ਕਮਿਸ਼ਨਰ ਵਲੋਂ ਮੀਂਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਆਦੇਸ਼ ਜਾਰੀ
NEXT STORY