ਚੰਡੀਗੜ੍ਹ (ਲਲਨ) : ਟ੍ਰਾਈਸਿਟੀ ਦੇ ਲੋਕਾਂ ਨੂੰ ਸਮਰ ਸ਼ਡਿਊਲ ਵਿਚ ਬੰਦ ਫਲਾਈਟਾਂ ਦੁਬਾਰਾ ਮਿਲ ਸਕਦੀਆਂ ਹਨ। ਜਾਣਕਾਰੀ ਅਨੁਸਾਰ ਕੋਵਿਡ-19 ਕਾਰਨ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਦੁਬਈ ਜਾਣ ਵਾਲੀਆਂ ਫਲਾਈਟਾਂ ਬੰਦ ਕਰ ਦਿੱਤੀਆਂ ਗਈਆਂ ਸਨ ਪਰ ਏਅਰਪੋਰਟ ਅਥਾਰਟੀ ਵੱਲੋਂ 27 ਮਾਰਚ ਨੂੰ ਸ਼ਡਿਊਲ ਵਿਚ ਇਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ, ਜਿਸ ਲਈ ਏਅਰਲਾਈਨਜ਼ ਕੰਪਨੀਆਂ ਨੇ ਸਲਾਟ ਦੀ ਮੰਗ ਕੀਤੀ ਹੈ। ਇਹੀ ਨਹੀਂ, ਏਅਰ ਇੰਡੀਆ ਏਅਰਲਾਈਨਜ਼ ਦੇ ਟਾਟਾ ਦੇ ਹੱਥਾਂ ਵਿਚ ਚਲੇ ਜਾਣ ਤੋਂ ਬਾਅਦ ਬੈਕਾਂਕ ਦੀਆਂ ਫਲਾਈਟਾਂ ਦੁਬਾਰਾ ਸ਼ੁਰੂ ਹੋ ਸਕਦੀਆਂ ਹਨ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੰਦ ਕੀਤੀਆਂ ਗਈਆਂ ਫਲਾਈਟਾਂ ਦੁਬਾਰਾ ਸ਼ੁਰੂ ਕੀਤੀਆਂ ਜਾਣਗੀਆਂ। ਅਜਿਹੇ ਵਿਚ 3 ਸਾਲ ਪਹਿਲਾਂ ਬੰਦ ਬੈਂਕਾਕ ਦੀ ਫਲਾਈਟ ਦੁਬਾਰਾ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ : ਚੰਡੀਗੜ੍ਹ ਸਮੇਤ ਪੰਜਾਬ 'ਚ 'ਭੂਚਾਲ' ਦੇ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ
ਕੋਵਿਡ-19 ਦਾ ਪ੍ਰਭਾਵ ਘੱਟ ਰਿਹਾ ਤਾਂ ਦੁਬਈ ਦੀ ਫਲਾਈਟ ਹੋਵੇਗੀ ਸ਼ੁਰੂ
ਦੇਸ਼ ਅਤੇ ਸ਼ਹਿਰ ਵਿਚ ਕੋਵਿਡ-19 ਦਾ ਪ੍ਰਭਾਵ ਜ਼ਿਆਦਾ ਹੋਣ ਕਾਰਨ ਭਾਰਤ ਸਰਕਾਰ ਅਤੇ ਅਥਾਰਟੀ ਨੇ ਦੁਬਈ ਜਾਣ ਵਾਲੀਆਂ ਫਲਾਈਟਾਂ ਨੂੰ 2020 ਵਿਚ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸਾਰੀਆਂ ਫਲਾਈਟਾਂ ਦੁਬਾਰਾ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਪਰ ਇੰਡੀਗੋ ਏਅਰਲਾਈਨਜ਼ ਦੀ ਦੁਬਈ ਜਾਣ ਵਾਲੀ ਫਲਾਈਟ 1 ਸਾਲ ਤੋਂ ਬੰਦ ਹੈ, ਜਦੋਂ ਕਿ ਅਥਾਰਟੀ ਵੱਲੋਂ ਤਿਆਰ ਕੀਤੇ ਜਾ ਰਹੇ ਸਮਰ ਸ਼ਡਿਊਲ ਵਿਚ ਦੁਬਈ ਦੀ ਫਲਾਈਟ ਨੂੰ ਦੁਬਾਰਾ ਸ਼ਾਮਲ ਕਰ ਲਿਆ ਗਿਆ ਹੈ। ਇਸ ਲਈ ਅੰਦਾਜ਼ਾ ਹੈ ਕਿ 27 ਮਾਰਚ ਤੋਂ ਬਾਅਦ ਚੰਡੀਗੜ੍ਹ ਤੋਂ ਦੂਜੀਆਂ ਇੰਟਰਨੈਸ਼ਨਲ ਫਲਾਈਟਾਂ ਸ਼ੁਰੂ ਹੋ ਜਾਣਗੀਆਂ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ CM ਚਿਹਰਾ ਚਰਨਜੀਤ ਚੰਨੀ ਜਾਂ ਨਵਜੋਤ ਸਿੱਧੂ? ਐਤਵਾਰ ਦੁਪਹਿਰ ਨੂੰ ਮਿਲੇਗਾ ਜਵਾਬ
ਮੁਸਾਫ਼ਰਾਂ ਦਾ ਹਵਾਲਾ ਦੇ ਕੇ ਬੰਦ ਕੀਤੀ ਗਈ ਸੀ ਬੈਕਾਂਕ ਦੀ ਫਲਾਈਟ
ਏਅਰ ਇੰਡੀਆ ਨੇ ਬੈਕਾਂਕ ਲਈ ਫਲਾਈਟ ਸ਼ੁਰੂ ਕੀਤੀ ਸੀ ਪਰ ਏਅਰਲਾਈਨਜ਼ ਸੰਚਾਲਕਾਂ ਨੇ ਮੁਸਾਫ਼ਰਾਂ ਦੀ ਘਾਟ ਦਾ ਹਵਾਲਾ ਦੇ ਕੇ 2019 ਵਿਚ ਇਸ ਨੂੰ ਬੰਦ ਕਰ ਦਿੱਤਾ ਸੀ। ਏਅਰ ਇੰਡੀਆ ਦੇ ਟਾਟਾ ਦੇ ਹੱਥਾਂ ਵਿਚ ਜਾਣ ਤੋਂ ਬਾਅਦ ਹੁਣ ਆਸ ਹੈ ਕਿ ਫਲਾਈਟ ਦੁਬਾਰਾ ਸ਼ੁਰੂ ਹੋ ਜਾਵੇਗੀ। ਸੂਤਰਾਂ ਅਨੁਸਾਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਬੰਦ ਫਲਾਈਟਾਂ ਛੇਤੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਅੰਦਾਜ਼ਾ ਹੈ ਕਿ ਸਮਰ ਸ਼ਡਿਊਲ ਵਿਚ ਬੈਕਾਂਕ ਦੀ ਵੀ ਫਲਾਈਟ ਚੱਲ ਸਕਦੀ ਹੈ। ਨਾਲ ਹੀ ਚੰਡੀਗੜ੍ਹ ਏਅਰਪੋਰਟ ਤੋਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਏਅਰ ਇੰਡੀਆ ਦੀਆਂ ਕਈ ਫਲਾਈਟਾਂ ਬੰਦ ਹਨ, ਜੋ ਦੁਬਾਰਾ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਲੈਂਟਰ ਡਿਗਣ ਕਾਰਨ ਇਕ ਮਜ਼ਦੂਰ ਸਣੇ 11 ਮੱਝਾਂ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ICP ਅਟਾਰੀ ਬਾਰਡਰ: ਕੰਟਰੀ ਆਫ ਆਰੀਜਨ ਸਰਟੀਫਿਕੇਟ ਦੀ ਵੈਰੀਫਿਕੇਸ਼ਨ ਕਰੇਗਾ ਕਸਟਮ ਵਿਭਾਗ
NEXT STORY