ਅੰਮ੍ਰਿਤਸਰ (ਨੀਰਜ)- ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਅਫਗਾਨਿਸਤਾਨ ਵਸਤੂਆਂ ਦਾ ਆਯਾਤ ਬੰਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕਸਟਮ ਵਿਭਾਗ ਨੇ ਅਫਗਾਨੀ ਟਰੱਕਾਂ ਨਾਲ ਆਉਣ ਵਾਲੇ ਦਸਤਾਵੇਜ਼ਾਂ ਵਿਚ ਕੰਟਰੀ ਆਫ ਆਰੀਜਨ (ਐਕਸਪੋਰਟ ਕਰਨ ਵਾਲੇ ਦੇਸ਼ ਦਾ ਨਾਂ) ਸਰਟੀਫਿਕੇਟ ਦੀ ਜਾਂਚ ਕਰਨ ਲਈ ਅਫਗਾਨੀ ਅੰਬੈਸੀ ਵਿਚ ਭੇਜਿਆ ਹੈ। ਇਸ ਤੋਂ ਇਹ ਪਤਾ ਲਗਾਇਆ ਜਾ ਸਕੇ ਕਿ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ਉਸੇ ਦਫ਼ਤਰ ਤੋਂ ਆਈ. ਸੀ. ਪੀ. ’ਤੇ ਭੇਜੀਆਂ ਜਾ ਰਹੀਆਂ ਹਨ, ਜਿੱਥੋਂ ਪਹਿਲਾਂ ਭੇਜੀਆਂ ਜਾਂਦੀਆਂ ਸਨ। ਕਸਟਮ ਵਿਭਾਗ ਨੇ ਆਪਣੇ ਸੈਂਟਰਲ ਹੈੱਡਕੁਆਰਟਰ ਦਿੱਲੀ ਵਿਚ ਰਿਪੋਰਟ ਭੇਜ ਦਿੱਤੀ ਹੈ ਅਤੇ ਸੈਂਟਰਲ ਹੈੱਡਕੁਆਰਟਰ ਤੋਂ ਇਸ ਸਬੰਧ ਵਿਚ ਅਫਗਾਨਿਸਤਾਨ ਦੀ ਅੰਬੈਸੀ ਨੂੰ ਦਸਤਾਵੇਜ਼ ਭੇਜੇ ਗਏ ਹਨ ਪਰ ਇਸ ਮਿਆਦ ਦੌਰਾਨ ਅਫਗਾਨਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ’ਤੇ ਰੋਕ ਲਗਾ ਦਿੱਤੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ
ਤਾਲਿਬਾਨੀ ਕਬਜ਼ੇ ਤੋਂ ਬਾਅਦ ਹੋ ਰਿਹਾ ਸੀ ਅਫਗਾਨਿਸਤਾਨ ਦੇ ਨਾਂ ’ਤੇ ਕੰਮਕਾਜ
ਅਫਗਾਨਿਸਤਾਨ ਨਾਲ ਹੋਣ ਵਾਲੇ ਕੰਮਕਾਜ ਦੀ ਗੱਲ ਕਰੀਏ ਤਾਂ ਤਾਲਿਬਾਨ ਵਲੋਂ ਅਫਗਾਨਿਸਤਾਨ ਦੀ ਸੱਤਾ ’ਤੇ ਕਬਜ਼ੇ ਕੀਤੇ ਜਾਣ ਤੋਂ ਬਾਅਦ ਭਾਰਤ ਨੂੰ ਐਕਸਪੋਰਟ ਦੀਆਂ ਜਾਣ ਵਾਲੀਆਂ ਵਸਤੂਆਂ ਡਰਾਈਫਰੂਟ, ਫਰੈਸ਼ ਫਰੂਟ ਅਤੇ ਹੋਰ ਵਸਤੂਆਂ ਦੇ ਦਸਤਾਵੇਜ਼ਾਂ ਨਾਲ ਕੰਟਰੀ ਆਫ ਆਰੀਜਨ ਸਰਟੀਫਿਕੇਟ ’ਤੇ ਅਫਗਾਨਿਸਤਾਨ ਦਾ ਨਾਂ ਲਿਖਿਆ ਜਾਂਦਾ ਸੀ, ਜਦੋਂ ਕਿ ਇਸ ਸਮੇਂ ਅਫਗਾਨਿਸਤਾਨ ’ਤੇ ਤਾਲਿਬਾਨ ਦਾ ਕਬਜ਼ਾ ਹੋ ਚੁੱਕਿਆ ਹੈ। ਇਸ ਮਾਮਲੇ ਵਿਚ ਕੇਂਦਰ ਦੀ ਮੋਦੀ ਸਰਕਾਰ ਨੇ ਨਰਮ ਰੁਖ਼ ਅਪਣਾਇਆ ਹੋਇਆ ਸੀ ਅਤੇ ਦਸਤਾਵੇਜ਼ਾਂ ਦੀ ਜਾਂਚ ਵਿਚ ਪਹਿਲਾਂ ਵਾਲੇ ਸਰਟੀਫਿਕੇਟ ਨੂੰ ਹੀ ਮਾਨਤਾ ਦਿੱਤੀ ਜਾ ਰਹੀ ਸੀ। ਮਿੱਤਰ ਦੇਸ਼ ਹੋਣ ਦੇ ਕਾਰਨ ਭਾਰਤ ਸਰਕਾਰ ਵਲੋਂ ਅਫਗਾਨਿਸਤਾਨ ਦੇ ਕਾਰੋਬਾਰੀਆਂ ਦੇ ਨਾਲ ਨਰਮ ਵਿਵਹਾਰ ਅਪਣਾਇਆ ਜਾ ਰਿਹਾ ਸੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)
ਇਨ੍ਹਾਂ ਦਿਨਾਂ ਆ ਰਹੀ ਸੀ ਮੂੰਗ ਦੀ ਦਾਲ
ਆਈ. ਸੀ. ਪੀ. ’ਤੇ ਹੋਣ ਵਾਲੇ ਆਯਾਤ ਦੀ ਗੱਲ ਕਰੇ ਤਾਂ ਪਤਾ ਚੱਲਦਾ ਹੈ ਕਿ ਡਰਾਈਫਰੂਟ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਇਸ ਦਿਨਾਂ ਅਫਗਾਨਿਸਤਾਨ ਤੋਂ ਮੂੰਗ ਦੀ ਦਾਲ ਦਾ ਭਾਰੀ ਮਾਤਰਾ ਵਿਚ ਆਯਾਤ ਹੋ ਰਿਹਾ ਸੀ। ਫਿਲਹਾਲ ਇਹ ਆਯਾਤ ਵੀ ਬੰਦ ਹੋ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ ਨੂੰ ਲੈ ਕੇ ਮਜੀਠੀਆ ਦਾ ਵੱਡਾ ਬਿਆਨ, ਕਿਹਾ-ਮਨੀ ਤੇ ਹਨੀ ਫੜੇ ਗਏ, ਹੁਣ ਚੰਨੀ ਦੀ ਵਾਰੀ
ਪਾਕਿਸਤਾਨ ਨਾਲ ਪਹਿਲਾਂ ਹੀ ਆਯਾਤ-ਨਿਰਯਾਤ ਬੰਦ
ਆਈ. ਸੀ. ਪੀ. ਅਟਾਰੀ ਬਾਰਡਰ ਦੀ ਗੱਲ ਕਰੀਏ ਤਾਂ ਮੁੱਖ ਰੂਪ ਨਾਲ ਆਈ. ਸੀ. ਪੀ. ’ਤੇ ਪਾਕਿਸਤਾਨ ਨਾਲ ਆਯਾਤ-ਨਿਰਯਾਤ ਹੁੰਦਾ ਸੀ ਪਰ ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਵਲੋਂ ਆਉਣ ਵਾਲੀਆਂ ਵਸਤੂਆਂ ’ਤੇ ਭਾਰਤ ਸਰਕਾਰ ਦੀ ਤਰਫ 200 ਫ਼ੀਸਦੀ ਕਸਟਮ ਡਿਊਟੀ ਲਗਾ ਦਿੱਤੀ ਗਈ ਸੀ ਅਤੇ ਐਕਸਪੋਰਟ ਨੂੰ ਵੀ ਬੰਦ ਕਰ ਦਿੱਤਾ ਸੀ। ਮੌਜੂਦਾ ਸਮੇਂ ਵਿਚ ਅਫਗਾਨਿਸਤਾਨ ਨਾਲ ਥੋੜ੍ਹਾ ਬਹੁਤ ਆਯਾਤ ਹੋ ਰਿਹਾ ਸੀ ਪਰ ਉਹ ਵੀ ਹੁਣ ਬੰਦ ਹੋ ਗਿਆ ਹੈ। ਅੰਮ੍ਰਿਤਸਰ ਸਮੇਤ ਪੂਰੇ ਉੱਤਰ ਭਾਰਤ ਦੇ ਵਪਾਰੀ ਲਗਾਤਾਰ ਮੰਗ ਕਰ ਰਹੇ ਸਨ ਕਿ ਪਾਕਿ ਦੇ ਆਯਾਤ-ਨਿਰਿਆਤ ਫਿਰ ਤੋਂ ਸ਼ੁਰੂ ਕੀਤਾ ਜਾਵੇ ਪਰ ਪਾਕਿ ਨਾਲ ਕੰਮਕਾਜ ਸ਼ੁਰੂ ਕਰਨਾ ਤਾਂ ਦੂਰ ਹੁਣ ਅਫਗਾਨਿਸਤਾਨ ਨਾਲ ਕੰਮ-ਕਾਜ ’ਤੇ ਬ੍ਰੇਕ ਲੱਗ ਗਈ ਹੈ।
ਪੜ੍ਹੋ ਇਹ ਵੀ ਖ਼ਬਰ - ਨਵਜੋਤ ਸਿੱਧੂ ਦਾ ਵੱਡਾ ਦਾਅਵਾ, ਕਿਹਾ- ਵਾਅਦੇ ਪੂਰੇ ਨਾ ਹੋਏ ਤਾਂ ਸਿਆਸਤ ਛੱਡ ਦੇਵਾਂਗਾ
ਬੇਰੋਜ਼ਗਾਰੀ ਦੇ ਆਲਮ ਵਿਚ ਹਨ ਆਈ. ਸੀ. ਪੀ. ਦੇ 55 ਹਜ਼ਾਰ ਕੁਲੀ ਪਰਿਵਾਰ
ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਲਗਭਗ 55 ਹਜ਼ਾਰ ਤੋਂ ਜ਼ਿਆਦਾ ਕੁੱਲੀ, ਲੇਬਰ, ਟਰਾਂਸਪੋਰਟਰ ਅਤੇ ਹੋਰ ਪਰਿਵਾਰ ਇਸ ਦਿਨਾਂ ਬੇਰੋਜ਼ਗਾਰੀ ਦੇ ਆਲਮ ਵਿਚ ਜ਼ਿੰਦਗੀ ਬਤੀਤ ਕਰ ਰਹੇ ਹਨ, ਕਿਉਂਕਿ ਪਾਕਿਸਤਾਨ ਨਾਲ ਆਯਾਤ-ਨਿਰਯਾਤ ਦੇ ਸਮੇਂ ਦੌਰਾਨ ਰੋਜ਼ਾਨਾ 250 ਦੇ ਕਰੀਬ ਪਾਕਿਸਤਾਨੀ ਟਰੱਕ ਆਉਂਦੇ ਸਨ ਅਤੇ 100 ਤੋਂ 150 ਟਰੱਕ ਪਾਕਿਸਤਾਨ ਨੂੰ ਐਕਸਪੋਰਟ ਕੀਤੇ ਜਾਂਦੇ ਸਨ ਪਰ ਪਾਕਿਸਤਾਨ ਨਾਲ ਕੰਮ-ਕਾਜ ਬੰਦ ਹੋਣ ਤੋਂ ਬਾਅਦ 55 ਹਜ਼ਾਰ ਪਰਿਵਾਰ ਦੋ ਵਕਤ ਦੀ ਰੋਟੀ ਤੋਂ ਵੀ ਮੁਥਾਜ ਹਨ। ਅਫਗਾਨੀ ਟਰੱਕਾਂ ਦੇ ਆਉਣ ਨਾਲ ਉਨ੍ਹਾਂ ਨੂੰ ਜੋ ਥੋੜ੍ਹਾ ਬਹੁਤਾ ਰੋਜ਼ਗਾਰ ਮਿਲ ਰਿਹਾ ਸੀ ਪਰ ਹੁਣ ਉਹ ਵੀ ਬੰਦ ਹੋ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - CM ਚਿਹਰੇ ਦੇ ਐਲਾਨ ਤੋਂ ਪਹਿਲਾਂ ਕਾਂਗਰਸੀ ਆਗੂ ਪ੍ਰਤਾਪ ਬਾਜਵਾ ਦਾ ਵੱਡਾ ਬਿਆਨ
ਮੁੱਖ ਮੰਤਰੀ ਚਿਹਰੇ ਦਾ ਐਲਾਨ ਕਾਂਗਰਸ ਹਾਈਕਮਾਨ ਲਈ ਸਾਬਤ ਹੋ ਸਕਦੀ ਹੈ ਦੋ-ਧਾਰੀ ਤਲਵਾਰ
NEXT STORY