ਲੁਧਿਆਣਾ (ਖੁਰਾਣਾ)-ਪੈਟਰੋਲੀਅਮ ਮੰਤਰਾਲਾ ਅਤੇ ਕੰਪਨੀਆਂ ਵਲੋਂ 16 ਜੂਨ ਤੋਂ ਦੇਸ਼ਭਰ ਵਿਚ ਪੈਟਰੋ ਪਦਾਰਥਾਂ ਦੀਆਂ ਕੀਮਤਾਂ ਵਿਚ ਰੋਜ਼ਾਨਾ ਹੋਣ ਵਾਲੇ ਫੇਰਬਦਲ ਸਬੰਧੀ ਬਣਾਈ ਯੋਜਨਾ ਫਿਲਹਾਲ ਕਾਰੋਬਾਰੀਆਂ ਨੂੰ ਰਾਸ ਨਹੀਂ ਆ ਰਹੀ ਹੈ, ਕਿਉਂਕਿ ਮੌਜੂਦਾ ਸਮੇਂ 'ਚ ਅੰਤਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤ 'ਚ ਆ ਰਹੀ ਗਿਰਾਵਟ ਨਾਲ ਪਿਛਲੇ ਕੁਝ ਦਿਨਾਂ ਤੋਂ ਤਕਰੀਬਨ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਡੀਲਰਾਂ ਦਾ ਗੁੱਸਾ ਇਸ ਗੱਲ ਨੂੰ ਲੈ ਕੇ ਵੀ ਸੱਤਵੇਂ ਆਸਮਾਨ ਨੂੰ ਛੂਹਣ ਲੱਗਾ ਹੈ ਕਿ ਪੈਟਰੋ ਪਦਾਰਥਾਂ ਦੀ ਖਰੀਦ ਕਰਦੇ ਸਮੇਂ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਕਲ ਨੂੰ ਵਿਕਣ ਵਾਲੇ ਉਨ੍ਹਾਂ ਦੇ ਮਾਲ 'ਚ ਉਨ੍ਹਾਂ ਨੂੰ ਕਿੰਨਾ ਫਾਇਦਾ ਅਤੇ ਨੁਕਸਾਨ ਝੱਲਣਾ ਪਵੇਗਾ। ਪੈਟਰੋ ਕਾਰੋਬਾਰੀ ਤਾਂ ਇਥੋਂ ਤਕ ਕਹਿਣ ਲੱਗੇ ਹਨ ਕਿ ਤੇਲ ਕੰਪਨੀਆਂ ਨੇ ਤਾਂ ਡੀਲਰਾਂ ਨੂੰ ਜੁਆਰੀਆਂ ਦੇ ਬਰਾਬਰ ਲਿਆ ਖੜ੍ਹਾ ਕੀਤਾ ਹੈ।
ਪੈਟਰੋਲੀਅਮ ਡੀਲਰਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਉਕਤ ਯੋਜਨਾ ਸ਼ੁਰੂ ਹੋਣ ਕਾਰਨ ਬੀਤੇ ਕਰੀਬ 14 ਦਿਨਾਂ 'ਚ 1 ਕਰੋੜ ਤੋਂ ਉਪਰ ਦਾ ਅਨੁਮਾਨਿਤ ਘਾਟਾ ਪਿਆ ਹੈ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਮੌਜੂਦਾ ਸਮੇਂ ਦੌਰਾਨ ਲੁਧਿਆਣਾ ਜ਼ਿਲੇ 'ਚ ਕਰੀਬ 334 ਪੈਟਰੋਲ ਪੰਪ ਹਨ, ਜਿਨ੍ਹਾਂ 'ਚ ਕੁਝ ਵੱਡੇ ਪੈਟਰੋ ਕਾਰੋਬਾਰੀਆਂ ਦੇ ਮੁਤਾਬਕ ਉਨ੍ਹਾਂ ਨੂੰ ਬੀਤੀ 15 ਜੂਨ ਤੋਂ ਲੈ ਕੇ ਲਗਾਤਾਰ ਡਿੱਗ ਰਹੀਆਂ ਕੀਮਤਾਂ ਕਾਰਨ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ।
ਟਰੇਡ ਨਾਲ ਜੁੜੇ ਇਕ ਕਾਰੋਬਾਰੀ ਨੇ ਲਗਾਤਾਰ ਪੈਣ ਵਾਲੇ ਘਾਟੇ ਸਬੰਧੀ ਅੰਦਾਜ਼ਨ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਜ਼ਿਆਦਾਤਰ ਪੈਟਰੋਲੀਅਮ ਡੀਲਰਾਂ ਦੀ ਰੋਜ਼ਾਨਾ ਵਿਕਰੀ ਔਸਤ 6 ਹਜ਼ਾਰ ਪ੍ਰਤੀ ਦਿਨ ਹੈ, ਜਦਕਿ ਨਿਯਮਾਂ ਦੇ ਅਨੁਸਾਰ ਹਰੇਕ ਡੀਲਰ ਨੂੰ 2-3 ਦਿਨਾਂ ਦਾ ਸਟਾਕ ਆਪਣੇ ਕੋਲ ਰੱਖਣਾ ਜ਼ਰੂਰੀ ਹੈ ਮਤਲਬ ਕਰੀਬ 20 ਹਜ਼ਾਰ ਲੀਟਰ। ਉਨ੍ਹਾਂ ਕਿਹਾ ਕਿ 15 ਜੂਨ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ 'ਚ ਕ੍ਰਮਵਾਰ 1.78 ਤੇ 1.62 ਰੁਪਏ ਪ੍ਰਤੀ ਲੀਟਰ ਦੀ ਘਾਟ ਹੋਈ ਸੀ ਅਤੇ ਉਸਦੇ ਬਾਅਦ 30 ਜੂਨ ਤਕ ਲਗਾਤਾਰ 10-20 ਪੈਸੇ ਦੀ ਹੋਣ ਵਾਲੀ ਘਾਟ ਕਾਰਨ ਕੁਲ ਮਿਲਾ ਕੇ ਇਹ ਘਾਟ ਵਧਦੀ ਵਧਦੀ ਕਥਿਤ 4.01 ਤੇ 2.64 ਰੁਪਏ ਪਹੁੰਚ ਜਾਣ ਕਾਰਨ ਡੀਲਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਅਸੀਂ ਇਥੇ ਇਕ ਗੱਲ ਸਾਫ ਕਰ ਦੇਈਏ ਕਿ ਕੀਮਤਾਂ 'ਚ ਹੋਣ ਵਾਲੀ ਗਿਰਾਵਟ ਦਾ ਇਹ ਅੰਕੜਾ ਅਸਥਾਈ ਹੈ ਜੋ ਕਿ ਕਦੇ ਉਪਰ ਕਦੇ ਹੇਠਾਂ ਰਹਿ ਸਕਦਾ ਹੈ।
1 ਮਹੀਨੇ 'ਚ ਇਕ ਵਾਰ ਹੋਵੇ ਕੀਮਤਾਂ 'ਚ ਫੇਰਬਦਲ
ਪੈਟਰੋਲੀਅਮ ਕਾਰੋਬਾਰੀਆਂ ਦੀ ਮੰਗ ਹੈ ਕਿ ਸਰਕਾਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਮਹੀਨੇ 'ਚ ਇਕ ਵਾਰ ਹੀ ਫੇਰਬਦਲ ਕਰੇ ਨਾ ਕਿ ਰੋਜ਼ਾਨਾ, ਕਿਉਂਕਿ ਸਰਕਾਰ ਦੀ ਇਸ ਪਾਲਿਸੀ ਨਾਲ ਡੀਲਰ ਤਬਾਹੀ ਦੀ ਕਗਾਰ 'ਤੇ ਪਹੁੰਚ ਰਹੇ ਹਨ, ਜੋ ਕਿ ਜਲਦ ਹੀ ਚੰਗੇ ਚੰਗੇ ਕਾਰੋਬਾਰੀਆਂ ਨੂੰ ਟਰੇਡ ਤੋਂ ਕਿਨਾਰਾ ਕਰਨ ਦੇ ਲਈ ਮਜਬੂਰ ਕਰ ਦੇਵੇਗੀ।
15 ਤੋਂ ਲੈ ਕੇ 30 ਜੂਨ ਤਕ ਪਿਆ ਘਾਟਾ
ਪੈਟਰੋਲ ਪੰਪਾਂ ਦੇ ਨਾਂ |
ਘਾਟੇ ਦੀ ਰਾਸ਼ੀ |
ਲਕਸ਼ਮੀ ਸਰਵਿਸ ਸਟੇਸ਼ਨ |
237684 |
ਊਰਜਾ ਸੈਂਟਰ |
115137 |
ਰਾਜੀਵ ਆਟੋ ਪਾਵਰ |
70000 |
ਸਾਈ ਹਾਈਟੈੱਕ ਫਿਊਲ |
41163 |
ਆਪਣੇ ਹੀ ਖੇਤ 'ਚ ਜਾਣ ਤੋਂ ਰੋਕਣ ਦਾ ਮਾਮਲਾ ਐੱਸ. ਸੀ. ਕਮਿਸ਼ਨ ਕੋਲ ਪਹੁੰਚਿਆ
NEXT STORY