ਜੈਤ(ਜਿੰਦਲ)-ਪੰਜਾਬ 'ਚ ਬਿਨਾਂ ਪਰਮਿਟ, ਗੈਰ-ਕਾਨੂੰਨੀ ਤੇ ਕਾਗਜ਼ਾਤ ਪੱਤਰ ਪੂਰੇ ਨਾ ਹੋਣ ਵਾਲੀਆਂ ਬੱਸਾਂ ਦੀ ਚੈਕਿੰਗ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਹ ਚੈਕਿੰਗ ਦਾ ਸਿਲਸਿਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਹੁਕਮਾਂ ਅਧੀਨ ਕੀਤਾ ਗਿਆ ਹੈ। ਬਠਿੰਡਾ ਰੇਂਜ ਵਿਜੀਲੈਂਸ ਦੇ ਐੱਸ. ਐੱਸ. ਪੀ. ਜਗਜੀਤ ਸਿੰਘ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡੀ. ਐੱਸ. ਪੀ. ਰਵਿੰਦਰ ਸਿੰਘ ਵੱਲੋਂ ਇੰਸ. ਸੰਜੀਵ ਕੁਮਾਰ, ਸਬ-ਇੰਸ. ਪਾਲ ਸਿੰਘ, ਏ. ਐੱਸ. ਆਈ. ਕੁਲਬੀਰ ਸਿੰਘ ਸਮੇਤ ਬਾਜਾਖਾਨਾ ਚੌਕ (ਚੌਕ ਨੰਬਰ 3) ਵਿਖੇ ਸਵੇਰੇ 4 ਵਜੇ ਹੀ ਨਾਕਾ ਲਾਇਆ ਗਿਆ। ਨਾਕੇ ਦੌਰਾਨ ਚਾਰ ਪ੍ਰਾਈਵੇਟ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਇਕ ਬੱਸ ਦਾ ਪਰਮਿਟ ਹੀ ਨਹੀਂ ਸੀ ਤੇ ਤਿੰਨ ਹੋਰਨਾਂ ਪ੍ਰਾਈਵੇਟ ਬੱਸਾਂ ਦੇ ਕਾਗਜ਼ਾਤ ਪੱਤਰ ਪੂਰੇ ਨਾ ਹੋਣ ਕਾਰਨ ਉਨ੍ਹਾਂ ਦੇ ਚਲਾਨ ਕੱਟੇ ਗਏ। ਵਿਜੀਲੈਂਸ ਅਧਿਕਾਰੀਆਂ ਨੇ ਬਿਨਾਂ ਪਰਮਿਟ ਤੋਂ ਬੱਸਾਂ ਚਲਾਉਣ ਵਾਲਿਆਂ ਤੇ ਅਧੂਰੇ ਕਾਗਜ਼ਾਤ ਵਾਲੀਆਂ ਬੱਸਾਂ ਚਲਾਉਣ ਵਾਲਿਆਂ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਵੀ ਹਾਲਤ 'ਚ ਬਖ਼ਸ਼ਿਆ ਨਹੀਂ ਜਾਵੇਗਾ।
ਧੀਆਂ ਵਰਗੀ ਨੂੰਹ 'ਤੇ ਟੁੱਟ ਪੈ ਗਿਆ ਸਹੁਰਾ, ਹੋਈ ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ, ਤਸਵੀਰਾਂ 'ਚ ਦੇਖੋ ਕਿਵੇਂ ਟੱਪੀਆਂ ਹੱਦਾਂ
NEXT STORY