ਚੰਡੀਗੜ੍ਹ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਇਰਾਕ ਵਿਚ ਲਾਪਤਾ 39 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਇਨ੍ਹਾਂ 39 ਭਾਰਤੀਆਂ ਵਿਚ ਮਰਨ ਵਾਲੇ ਜ਼ਿਆਦਾਤਰ ਪੰਜਾਬੀ ਹਨ। ਕੈਪਟਨ ਨੇ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਇਸ ਦੀ ਪੁਸ਼ਟੀ ਕਰਨ ਤੋਂ ਬਾਅਦ ਪੀੜਤ ਪਰਿਵਾਰਾ ਸੁੰਨ ਹੋ ਗਏ ਹਨ। ਸੁਸ਼ਮਾ ਸਵਰਾਜ ਨੇ ਸੰਸਦ ਵਿਚ ਦੱਸਿਆ ਕਿ ਸਭ ਤੋਂ ਪਹਿਲਾਂ ਸੰਦੀਪ ਨਾਮਕ ਨੌਜਵਾਨ ਦਾ ਡੀ. ਐੱਨ. ਏ. ਦੀ ਜਾਂਚ ਕੀਤੀ ਗਈ, ਜੋ ਮੇਲ ਖਾ ਗਿਆ। ਜਿਸ ਤੋਂ ਬਾਅਦ 38 ਭਾਰਤੀਆਂ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਜੋ ਸਹੀ ਪਾਏ ਗਏ।
ਦੱਸਣਯੋਗ ਹੈ ਕਿ ਇਰਾਕ ਵਿਚ ਕਤਲ ਕੀਤੇ ਗਏ 39 ਭਾਰਤੀਆਂ ਵਿਚ 31 ਪੰਜਾਬੀ, 4 ਹਿਮਾਚਲੀ ਅਤੇ ਪੱਛਮੀ ਬੰਗਾਲ ਅਤੇ ਬਿਹਾਰ ਦੇ ਦੋ-ਦੋ ਲੋਕ ਸ਼ਾਮਲ ਹਨ। ਬੀਤੇ ਸਾਲ ਅਕਤੂਬਰ ਵਿਚ ਸਰਕਾਰ ਨੇ ਸੰਬੰਧਤ ਪੰਜਾਬੀਆਂ ਦੇ ਪਰਿਵਾਰਾਂ ਦੇ ਡੀ. ਐੱਨ. ਏ. ਨਮੂਨੇ ਲਏ ਸਨ। ਉਸ ਸਮੇਂ ਹੀ ਪਰਿਵਾਰਾਂ ਨੇ ਸਮਝ ਲਿਆ ਸੀ ਕਿ ਇਹ ਸਭ ਉਨ੍ਹਾਂ ਦੇ ਪੁੱਤਰਾਂ ਦੀ ਮੌਤ ਦੀ ਪੁਸ਼ਟੀ ਲਈ ਹੀ ਕੀਤਾ ਜਾ ਰਿਹਾ ਹੈ।
ਇਰਾਕ ਹੱਤਿਆ ਕਾਂਡ ਮਾਮਲੇ 'ਚ ਸੁਸ਼ਮਾ ਸਵਰਾਜ ਅਸਤੀਫਾ ਦੇਵੇ : ਕਾਂਗਰਸ
NEXT STORY