ਬੁਢਲਾਡਾ (ਬਾਂਸਲ) - "ਪੁੱਤ ਦਾ ਚਲੇ ਜਾਣਾ ਬਹੁਤ ਵੱਡਾ ਦੁੱਖ ਹੈ, ਮੈਂ ਮਸਾਂ ਸਾਹ ਲੈ ਰਿਹਾ ਹੈ" ਕੈਨੇਡਾ ਵਿਚ ਗੋਲੀਬਾਰੀ ਵਿਚ ਮਾਰੇ ਗਏ ਪੁੱਤ ਦੇ ਪਿਤਾ ਦੇ ਭਾਵੁਕ ਬੋਲ ਹਨ। ਪਿਓ ਦੇ ਅਥਰੂ ਆਪਣੇ ਪੁੱਤ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਨੂੰ ਲੈ ਕੇ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਨ।
ਇਸ ਮੌਕੇ ਮਾਂ ਦੇ ਅਥਰੂ ਜਿੱਥੇ ਉਸਦੀਆਂ ਅੱਖਾਂ ਉਡੀਕ ਰਹੀਆਂ ਹਨ, ਉਥੇ ਉਸ ਨੇ ਆਪਣੇ ਪੁੱਤਰ ਦੇ ਵਿਆਹ ਦੇ ਲਾਡ ਚਾਅ ਪੂਰੇ ਨਹੀਂ ਕੀਤੇ ਸੀ ਕਿ ਅੱਜ ਉਸਨੂੰ ਉਸਦੀ ਲਾਸ਼ ਦਾ ਇੰਤਜਾਰ ਕਰਨਾ ਪੈ ਰਿਹਾ ਹੈ। ਵਾਹਿਗੁਰੂ ਅਜਿਹਾ ਭਾਣਾ ਕਿਸੇ ਨੂੰ ਵੀ ਨਾ ਦੇਵੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਲਕਾ ਬੁਢਲਾਡਾ ਦੇ ਉਡਤ ਸੈਦੇਵਾਲਾ ਦੇ ਨੌਜਵਾਨ ਰਣਵੀਰ ਸਿੰਘ (18) ਦਾ ਗੋਲੀ ਮਾਰ ਕੇ ਹੋਏ ਕੱਤਲ ਅਤੇ ਉਸ ਸਮੇਂ ਦਹਿਸ਼ਤ ਨਾਲ ਹੋਈ ਬਰ੍ਹੇ ਦੇ ਨੌਜਵਾਨ ਗੁਰਦੀਪ ਸਿੰਘ (27) ਦੀ ਮੌਤ ਨੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਪੈਦਾ ਹੋ ਗਿਆ ਹੈ।
ਅਜਨਾਲਾ ਸਰਹੱਦੀ ਖੇਤਰ ’ਚ ਪੁਲਸ-ਗੈਂਗਸਟਰਾਂ ਵਿਚਾਲੇ ਐਨਕਾਊਂਟਰ! ਦੋ ਬਦਮਾਸ਼ ਕਾਬੂ
NEXT STORY