ਚੌਕ ਮਹਿਤਾ (ਪਾਲ) - ਹਾਦਸੇ ਦਾ ਸ਼ਿਕਾਰ ਹੋਏ ਪਿੰਡ ਭੋਏਵਾਲ ਨਿਵਾਸੀ ਮਨਜਿੰਦਰ ਸਿੰਘ ਦੀ ਭੈਣ ਗੁਰਭਿੰਦਰ ਕੌਰ ਨੇ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਉਸ ਦਾ ਭਰਾ 2013 'ਚ ਰੋਜ਼ੀ-ਰੋਟੀ ਦੀ ਭਾਲ 'ਚ ਇਰਾਕ ਗਿਆ ਸੀ। 2014 'ਚ ਮੌਸੂਲ ਸ਼ਹਿਰ ਤੋਂ ਲਾਪਤਾ ਹੋਣ ਤੋਂ ਬਾਅਦ ਹੀ ਉਹ ਐੱਮ. ਈ. ਏ. ਦੇ ਸੰਪਰਕ 'ਚ ਹੈ ਪਰ ਪਿਛਲੇ 8-9 ਮਹੀਨਿਆਂ ਤੋਂ ਐੱਮ. ਈ. ਏ. ਦਾ ਵਿਵਹਾਰ ਸਹੀ ਨਹੀਂ ਸੀ। ਗੁਰਭਿੰਦਰ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਦੁਆਰਾ ਕੋਈ ਪੁਖਤਾ ਸਬੂਤ ਦਿੱਤੇ ਬਿਨਾਂ ਉਹ ਇਹ ਮੰਨਣ ਲਈ ਤਿਆਰ ਨਹੀਂ ਹੈ ਕਿ ਅਜਿਹਾ ਕੁਝ ਵਾਪਰ ਚੁੱਕਾ ਹੈ। ਉਸ ਨੇ ਇਹ ਵੀ ਰੋਸ ਜਤਾਇਆ ਕਿ ਇਸ ਮੰਦਭਾਗੀ ਖਬਰ ਦਾ ਉਸ ਨੂੰ ਮੀਡੀਆ ਕਰਮਚਾਰੀ ਰਾਹੀਂ ਪਤਾ ਲੱਗਾ ਹੈ, ਜਦੋਂਕਿ ਉਸ ਨੂੰ ਸਰਕਾਰੀ ਤੌਰ 'ਤੇ ਕੋਈ ਸੂਚਨਾ ਨਹੀਂ ਦਿੱਤੀ ਗਈ।
ਗੁਰਚਰਨ ਸਿੰਘ ਦੇ ਮਾਪੇ ਵੀ ਸਦਮੇ 'ਚ
ਇਸੇ ਤਰ੍ਹਾਂ ਇਸ ਹਾਦਸੇ ਦਾ ਸ਼ਿਕਾਰ ਇਕ ਹੋਰ ਨੌਜਵਾਨ ਗੁਰਚਰਨ ਸਿੰਘ ਵਾਸੀ ਜਲਾਲਉਸਮਾਂ ਦੇ ਪਰਿਵਾਰਕ ਮੈਂਬਰ ਵੀ ਇਸ ਖਬਰ ਨੂੰ ਸੁਣ ਕੇ ਬਹੁਤ ਹੈਰਾਨ ਸਨ ਤੇ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸਨ। ਮ੍ਰਿਤਕ ਗੁਰਚਰਨ ਸਿੰਘ ਦੇ ਪਿਤਾ ਸਰਦਾਰਾ ਸਿੰਘ (73) ਨੇ ਦੱਸਿਆ ਕਿ ਉਸ ਦਾ ਪੁੱਤਰ ਰੋਜ਼ੀ-ਰੋਟੀ ਦੀ ਭਾਲ 'ਚ ਜੂਨ 2013 'ਚ ਫਤਿਹਗੜ੍ਹ ਚੂੜੀਆਂ ਨਿਵਾਸੀ ਏਜੰਟ ਰਾਜਬੀਰ ਸਿੰਘ ਰਾਹੀਂ ਇਰਾਕ ਗਿਆ ਸੀ, ਜਿਸ ਦੀ ਗੱਲਬਾਤ ਰਾਜਨ ਸ਼ਰਮਾ ਵਾਸੀ ਵਡਾਲਾ ਬਾਂਗਰ ਨੇ ਕਰਵਾਈ ਸੀ ਪਰ ਜਦ ਉਸ ਦਾ ਪੁੱਤਰ ਤੇ ਬਾਕੀ ਨੌਜਵਾਨ ਇਰਾਕ ਏਅਰਪੋਰਟ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਸਬੰਧਤ ਕੰਪਨੀ ਦਾ ਕੋਈ ਨੁਮਾਇੰਦਾ ਲੈਣ ਨਾ ਆਇਆ। ਸਰਦਾਰਾ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਗੁਰਚਰਨ ਸਿੰਘ ਨਾਲ ਹੋਈ ਗੱਲਬਾਤ ਤੋਂ ਬਾਅਦ ਪਤਾ ਲੱਗਾ ਕਿ ਜਦ ਉਨ੍ਹਾਂ ਨੂੰ ਕੋਈ ਲੈਣ ਨਾ ਆਇਆ ਤਾਂ ਉਨ੍ਹਾਂ ਨੂੰ 8 ਘੰਟੇ ਏਅਰਪੋਰਟ 'ਤੇ ਬੈਠੇ ਰਹਿਣ ਤੋਂ ਬਾਅਦ ਜ਼ਬਰਦਸਤੀ ਕਿਸੇ ਹੋਰ ਕੰਪਨੀ 'ਚ ਮੌਸੂਲ ਸ਼ਹਿਰ ਭੇਜ ਦਿੱਤਾ ਗਿਆ, ਜਿਥੇ ਉਨ੍ਹਾਂ ਨੂੰ ਬੰਦੀ ਬਣਾ ਕੇ ਕੰਮ ਕਰਵਾਇਆ ਜਾਣ ਲੱਗ ਪਿਆ। ਜੂਨ 2014 ਬਗਦਾਦੀ ਦੇ ਸੈਨਿਕਾਂ ਨੇ ਉਨ੍ਹਾਂ ਦੇ ਕੈਂਪ 'ਤੇ ਕਬਜ਼ਾ ਕਰ ਲਿਆ ਅਤੇ ਸਾਰੇ 39 ਭਾਰਤੀਆਂ ਨੂੰ ਗ੍ਰਿਫਤਾਰ ਕਰ ਕੇ 150 ਕਿਲੋਮੀਟਰ ਦੂਰ ਕਿਸੇ ਅਣਦੱਸੀ ਜਗ੍ਹਾ 'ਤੇ ਲੈ ਗਏ। ਇਹ ਸਾਰੀ ਜਾਣਕਾਰੀ 18 ਜੂਨ 2014 ਨੂੰ ਗੁਰਚਰਨ ਸਿੰਘ ਵੱਲੋਂ ਫੋਨ ਕਰ ਕੇ ਹੀ ਦਿੱਤੀ ਗਈ ਸੀ ਤੇ ਬਾਅਦ ਵਿਚ ਉਸ ਨਾਲ ਕਦੇ ਸੰਪਰਕ ਨਾ ਹੋ ਸਕਿਆ।
ਪਰਿਵਾਰ ਨੇ ਕੇਂਦਰ ਸਰਕਾਰ 'ਤੇ ਲਾਇਆ ਗੁੰਮਰਾਹ ਕਰਨ ਦਾ ਦੋਸ਼
NEXT STORY