Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, OCT 16, 2026

    6:44:51 PM

  • parvinder jhota case update

    ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ...

  • jalandhar cantt  aam aadmi party  resignations

    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10...

  • parvinder jhota protesters

    ਪਰਵਿੰਦਰ ਝੋਟੇ ਦੇ ਕਤਲ ਮਗਰੋਂ ਅੱਗਜ਼ਨੀ, ਭੰਨਤੋੜ ਤੇ...

  • police officers transfers notification

    ਪੰਜਾਬ 'ਚ ਪੁਲਸ ਅਫਸਰਾਂ ਦੇ ਤਬਾਦਲੇ, ਨੋਟੀਫਿਕੇਸ਼ਨ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕੀ ਪੰਜਾਬ ’ਚ ਵੀ ਲਾਲ ਨੰਬਰ ਪਲੇਟ ਵਾਲੀਆਂ ਗੱਡੀਆਂ ਦੀ ਹੋ ਰਹੀ ਦੁਰਵਰਤੋਂ?

PUNJAB News Punjabi(ਪੰਜਾਬ)

ਕੀ ਪੰਜਾਬ ’ਚ ਵੀ ਲਾਲ ਨੰਬਰ ਪਲੇਟ ਵਾਲੀਆਂ ਗੱਡੀਆਂ ਦੀ ਹੋ ਰਹੀ ਦੁਰਵਰਤੋਂ?

  • Edited By Anuradha,
  • Updated: 22 Nov, 2022 05:51 PM
Jalandhar
is there misuse of vehicles with red number plates
  • Share
    • Facebook
    • Tumblr
    • Linkedin
    • Twitter
  • Comment

*ਟ੍ਰੇਡ ਸਰਟੀਫਿਕੇਟ ’ਤੇ ਹੀ ਗੱਡੀ ਵੇਚਣ ਦੇ ਮਾਮਲੇ ਨੇ ਖੋਲ੍ਹੀ ਪੁਲਸ ਦੀਆਂ ਅੱਖਾਂ
ਜਲੰਧਰ (ਅਨਿਲ ਪਾਹਵਾ) : ਅਸੀਂ ਲੋਕ ਅਕਸਰ ਕਿਸੇ ਵੀ ਕਾਰ ਦੀ ਟੈਸਟ ਡਰਾਈਵ ਲੈਣ ਜਾਂਦੇ ਹਾਂ ਤਾਂ ਦੇਖਿਆ ਜਾਂਦਾ ਹੈ ਕਿ ਉਸ ਕਾਰ ’ਚ ਲਾਲ ਰੰਗ ਦੀ ਨੰਬਰ ਪਲੇਟ ਲੱਗੀ ਹੁੰਦੀ ਹੈ ਅਤੇ ਉਸ ’ਤੇ ਟੀ. ਸੀ. (ਟ੍ਰੇਡ ਸਰਟੀਫਿਕੇਟ) ਦੇ ਨਾਲ ਨੰਬਰ ਅੰਕਿਤ ਕੀਤਾ ਜਾਂਦਾ ਹੈ। ਇਹ ਉਸ ਹੀ ਤਰ੍ਹਾਂ ਹੈ, ਜਿਸ ਤਰ੍ਹਾਂ ਨਾਲ ਸਾਡੀਆਂ ਗੱਡੀਆਂ ’ਚ ਸੂਬੇ ਦੇ ਕੋਡ ਦੇ ਨਾਲ-ਨਾਲ ਨੰਬਰ ਜਾਰੀ ਕੀਤਾ ਜਾਂਦਾ ਹੈ। ਟੀ. ਸੀ. ਨੰਬਰ ਪਲੇਟ ਵਾਲੀਆਂ ਗੱਡੀਆਂ ’ਚ ਸੂਬੇ ਦਾ ਕੋਡ ਤਾਂ ਹੁੰਦਾ ਹੀ ਹੈ, ਨਾਲ ਜ਼ਿਲੇ ਦਾ ਕੋਡ ਅਤੇ ਉਸ ਤੋਂ ਬਾਅਦ ਟੀ. ਸੀ. ਨੰਬਰ ਲਿਖ ਕੇ ਨੰਬਰ ਜਾਰੀ ਕੀਤਾ ਜਾਂਦਾ ਹੈ। ਇਹ ਨੰਬਰ ਆਰ. ਟੀ. ਓ. ਦਫ਼ਤਰ ਦੇ ਪਾਸਿਓਂ ਜਾਰੀ ਹੁੰਦਾ ਹੈ। ਇਹ ਨੰਬਰ ਪਲੇਟ ਇਨ੍ਹੀਂ ਦਿਨੀਂ ਪੰਜਾਬ ਪੁਲਸ ਦੀ ਨਜ਼ਰਾਂ ’ਚ ਚੜ੍ਹ ਗਿਆ ਹੈ, ਕਿਉਂਕਿ ਟੀ. ਸੀ. ਨੰਬਰ ਪਲੇਟ ਦੇ ਨਾਂ ’ਤੇ ਕੁਝ ਸੂਬਿਆਂ ’ਚ ਬਕਾਇਦਾ ਸਕੈਮ ਫੜਿਆ ਗਿਆ ਹੈ, ਜਿਸ ਤੋਂ ਬਾਅਦ ਜਲੰਧਰ ਸਮੇਤ ਪੰਜਾਬ ਦੇ ਕਈ ਹਿੱਸਿਆਂ ’ਚ ਇਨ੍ਹਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਦੀ ਜਾਂਚ ਤੇਜ਼ ਕਰ ਦਿੱਤੀ ਗਈ ਹੈ। ਹਾਲ ਹੀ ’ਚ ਜਲੰਧਰ ’ਚ ਪੁਲਸ ਨੇ ਟੀ. ਸੀ. ਨੰਬਰ ਵਾਲੀ ਇਕ ਗੱਡੀ ਫੜੀ ਹੈ, ਜਿਸ ਨੂੰ ਜ਼ਬਤ ਕਰ ਲਿਆ ਗਿਆ ਹੈ। ਜਲੰਧਰ ਦੇ ਪੌਸ਼ ਇਲਾਕੇ ’ਚ ਪੁਲਸ ਨਾਕੇ ਦੌਰਾਨ ਇਹ ਗੱਡੀ ਫੜੀ ਗਈ। ਇਹ ਗੱਡੀ ਪੁਲਸ ਦੀ ਜਾਂਚ ਦਾ ਵਿਸ਼ਾ ਬਣ ਗਈ ਹੈ ਕਿਉਂਕਿ ਇਹ ਗੱਡੀ ਨਿਯਮਾਂ ਦੇ ਹਿਸਾਬ ਨਾਲ ਕੁਝ ਜ਼ਿਆਦਾ ਚੱਲ ਚੁੱਕੀ ਹੈ।

ਇਹ ਵੀ ਪੜ੍ਹੋ : ਕਿਸੇ ਖਾਸ ਠੇਕੇ ਤੋਂ ਸ਼ਰਾਬ ਲੈਣ ਲਈ ਮਜਬੂਰ ਕਰਨ ’ਤੇ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਨੂੰ ਜੁਰਮਾਨਾ

ਕੀ ਹੈ ਨਿਯਮ
ਪੁਲਸ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਲਾਲ ਨੰਬਰ ਪਲੇਟ ਵਾਲੀ ਟੀ. ਸੀ. ਗੱਡੀਆਂ ਲਈ ਵਿਸ਼ੇਸ਼ ਨਿਯਮ ਹਨ, ਜਿਨ੍ਹਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਇਨ੍ਹਾਂ ਗੱਡੀਆਂ ਨੂੰ ਸੜਕ ’ਤੇ ਚਲਾਉਣ ਲਈ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨੀ ਹੁੰਦੀ ਹੈ , ਨਾਲ ਹੀ ਗੱਡੀਆਂ ਦੇ 10000 ਕਿਲੋਮੀਟਰ ਤੋਂ ਜ਼ਿਆਦਾ ਹੋਣ ’ਤੇ ਅਕਸਰ ਡੀਲਰ ਇਨ੍ਹਾਂ ਨੂੰ ਜਾਂ ਤਾਂ ਵੇਚਦੇ ਹਨ ਜਾਂ ਫਿਰ ਇਨ੍ਹਾਂ ਨੂੰ ਟੈਸਟ ਡਰਾਈਵ ਦੀ ਸ਼੍ਰੇਣੀ ਤੋਂ ਬਾਹਰ ਕਰ ਦਿੱਤਾ ਜਾਂਦਾ ਹੈ। ਜਲੰਧਰ ’ਚ ਫੜੀ ਗਈ ਗੱਡੀ, ਉਹ 10000 ਕਿ.ਮੀ. ਤੋਂ ਜ਼ਿਆਦਾ ਚੱਲ ਚੁੱਕੀ ਹੈ ਪਰ ਅਜੇ ਵੀ ਟੈਸਟ ਡਰਾਈਵ ਦੀ ਸ਼੍ਰੇਣੀ ’ਚ ਚਲਾਈ ਜਾ ਰਹੀ ਹੈ, ਜਿਸ ਕਾਰਨ ਸਵਾਲ ਖੜ੍ਹੇ ਹੋ ਰਹੇ ਹਨ।

ਕੀ ਕਹਿੰਦਾ ਹੈ ‘ਮੋਟਰ ਵ੍ਹੀਕਲ ਐਕਟ 1989’
ਮੋਟਰ ਵ੍ਹੀਕਲ ਐਕਟ 1989 ਦੀ ਧਾਰਾ 41 ਅਨੁਸਾਰ ਟ੍ਰੇਡ ਸਰਟੀਫਿਕੇਟ ਧਾਰਕ ਜਨਤਕ ਥਾਂ ’ਤੇ ਵਾਹਨ ਨਹੀਂ ਚਲਾ ਸਕਦਾ। ਇਨ੍ਹਾਂ ਵਾਹਨਾਂ ਦੀ ਵਰਤੋਂ ਟੈਸਟ ਡਰਾਈਵ ਦੇ ਨਾਲ-ਨਾਲ ਕੰਪਨੀ ਦੇ ਵੇਅਰ ਹਾਊਸ ਤੋਂ ਡੀਲਰ ਤੱਕ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਟੈਸਟ ਡਰਾਈਵ ਲਈ ਜੋ ਵਾਹਨ ਟ੍ਰੇਡ ਸਰਟੀਫਿਕੇਟ ਲਈ ਅਪਲਾਈ ਕਰਦਾ ਹੈ, ਉਸ ’ਚ ਬਕਾਇਦਾ ਇਹ ਵੀ ਅੰਕਿਤ ਕੀਤਾ ਜਾਂਦਾ ਹੈ ਕਿ ਕਿੰਨੇ ਕਿ.ਮੀ. ਤੱਕ ਉਹ ਚੱਲ ਸਕਦੇ ਹਨ। ਜ਼ਿਆਦਾਤਰ ਡੀਲਰ 150 ਕਿਲੋਮੀਟਰ ਤੱਕ ਵਾਹਨ ਚਲਾਉਣ ਦੀ ਸ਼ਰਤ ’ਤੇ ਟ੍ਰੇਡ ਸਰਟੀਫਿਕੇਟ ਲੈਂਦੇ ਹਨ।

ਟ੍ਰੇਡ ਸਰਟੀਫਿਕੇਟ ਦੀ ਦੁਰਵਰਤੋਂ
ਨਿਯਮਾਂ ਅਨੁਸਾਰ, ਜੇਕਰ ਟ੍ਰੇਡ ਸਰਟੀਫਿਕੇਟ ਰੱਖਣ ਵਾਲਾ ਵਾਹਨ ਵੇਚਦਾ ਹੈ ਤਾਂ ਉਸ ਦਾ ਰੋਡ ਟੈਕਸ ਅਤੇ ਹੋਰ ਜ਼ਰੂਰੀ ਨਿਯਮਾਂ ਦੀ ਪੂਰਤੀ ਵਿਭਾਗ ਕੋਲ ਹੋਣੀ ਚਾਹੀਦੀ ਹੈ ਪਰ ਇਹ ਗੱਲ ਦੇਖਣ ’ਚ ਸਾਹਮਣੇ ਆਈ ਹੈ ਕਿ ਲਾਲ ਨੰਬਰ ਪਲੇਟ ਵਾਲੇ ਵਾਹਨਾਂ ਦੀ ਵਰਤੋਂ ਹੋਰ ਕੰਮਾਂ ਲਈ ਵੀ ਕੀਤੀ ਜਾ ਰਹੀ ਹੈ, ਜਦਕਿ ਕੁਝ ਡੀਲਰ ਨਿਰਧਾਰਿਤ ਦੂਰੀ ਤੋਂ ਵੱਧ ਵਾਹਨ ਚਲਾ ਰਹੇ ਹਨ, ਜੋ ਕਿ ਮੋਟਰ ਵ੍ਹੀਕਲ ਐਕਟ 1989 ਦੀ ਉਲੰਘਣਾ ਹੈ।

ਇਹ ਵੀ ਪੜ੍ਹੋ : ਮੁਕਤਸਰ ''ਚ ਸਹੁਰਿਆਂ ਤੋਂ ਦੁਖੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਪਤਨੀ ਸਮੇਤ 4 ਖ਼ਿਲਾਫ਼ ਮਾਮਲਾ ਦਰਜ    

ਕਿਉਂ ਅੰਜਾਮ ਦਿੱਤਾ ਜਾਂਦਾ ਹੈ ਘੁਟਾਲੇ ਨੂੰ
ਨਵੇਂ ਵਾਹਨ ਦੀ ਰਜਿਸਟ੍ਰੇਸ਼ਨ ਲਈ ਸੂਬੇ ਦੇ ਹਿਸਾਬ ਨਾਲ ਰੋਡ ਟੈਕਸ ਅਤੇ ਹੋਰ ਕਿਸਮ ਦੇ ਰਜਿਸਟ੍ਰੇਸ਼ਨ ਟੈਕਸ ਜਮ੍ਹਾ ਕੀਤੇ ਜਾਂਦੇ ਹਨ, ਜੋ ਕਿ ਕਾਰ ਦੀ ਕੀਮਤ ਦਾ ਲਗਭਗ 20 ਫੀਸਦੀ ਹੁੰਦਾ ਹੈ। ਇੰਨੀ ਵੱਡੀ ਰਕਮ ਦਾ ਟੈਕਸ ਭਰਨ ਦੀ ਬਜਾਏ ਲੋਕ ਬਿਨਾਂ ਰਜਿਸਟ੍ਰੇਸ਼ਨ ਦੇ ਲਗਜ਼ਰੀ ਵਾਹਨਾਂ ਨੂੰ ਸਿਰਫ਼ ਟ੍ਰੇਡ ਸਰਟੀਫਿਕੇਟ ’ਤੇ ਹੀ ਚਲਾਉਣ ਲਈ ਰਾਜ਼ੀ ਹੋ ਜਾਂਦੇ ਹਨ, ਇਸ ’ਚ ਜਿੱਥੇ ਡੀਲਰ ਦੀ ਗੱਡੀ ਵੇਚੀ ਜਾਂਦੀ ਹੈ, ਉੱਥੇ ਖਰੀਦਣ ਵਾਲੇ ਨੂੰ ਵੀ ਟੈਕਸ ਤੋਂ ਰਾਹਤ ਮਿਲਦੀ ਹੈ, ਜਿਸ ਕਾਰਨ ਇਹ ਧੰਦਾ ਤੇਜ਼ੀ ਨਾਲ ਪ੍ਰਫੁੱਲਤ ਹੋ ਰਿਹਾ ਹੈ ਪਰ ਅਜੇ ਵੀ ਕਈ ਸੂਬਿਆਂ ’ਚ ਪੁਲਸ ਦੀ ਨਜ਼ਰ ਤੋਂ ਦੂਰ ਹੈ।

ਇਸ ਲਈ ਐਕਸ਼ਨ ’ਚ ਹੈ ਪੰਜਾਬ ਪੁਲਸ
ਪੰਜਾਬ ਪੁਲਸ ਲਾਲ ਨੰਬਰ ਪਲੇਟ ਵਾਲੀ ਗੱਡੀਆਂ ਨੂੰ ਲੈ ਕੇ ਗੰਭੀਰ ਹੋ ਗਈ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਕੇਰਲ ’ਚ ਟ੍ਰੇਡ ਸਰਟੀਫਿਕੇਟ ਵਾਲੇ ਕੁਝ ਗੱਡੀਆਂ ਨੂੰ ਲੈ ਕੇ ਇਕ ਘੁਟਾਲਾ ਸਾਹਮਣੇ ਆਇਆ ਹੈ। ਮੋਟਰ ਵ੍ਹੀਕਲ ਐਕਟ, 1989 ਦੀ ਧਾਰਾ 41 ਦੀਆਂ ਧਾਰਾਵਾਂ ਦੀ ਉਲੰਘਣਾ ਕਰਦੇ ਹੋਏ ਇਨ੍ਹਾਂ ਵਾਹਨਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਕੋਚੀ ਪੁਲਸ ਨੇ ਕੁਝ ਮਹਿੰਗੀਆਂ ਗੱਡੀਆਂ ਫੜੀਆਂ ਹਨ, ਜਿਨ੍ਹਾਂ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਉਹ 10000 ਕਿ.ਮੀ. ਦੀ ਦੂਰੀ ਪੂਰੀ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਟੈਸਟ ਡਰਾਈਵ ਲਈ ਵਰਤਿਆ ਜਾ ਰਿਹਾ ਸੀ। ਕੋਚੀ ਪੁਲਸ ਨੇ ਕਾਗਜ਼ਾਤ ਦੀ ਚੈਕਿੰਗ ਲਈ ਇਕ ਕਾਰ ਨੂੰ ਰੋਕਿਆ ਸੀ, ਜਿਸ ਤੋਂ ਬਾਅਦ ਇਕ ਵੱਡਾ ਖੁਲਾਸਾ ਹੋਇਆ। ਡੀਲਰਸ਼ਿਪ ਵਲੋਂ ਬਿਨਾਂ ਰਜਿਸਟ੍ਰੇਸ਼ਨ ਤੋਂ ਗੱਡੀਆਂ ਅੱਗੇ ਗਾਹਕਾਂ ਨੂੰ ਦੇ ਦਿੱਤੀਆਂ ਗਈਆਂ ਅਤੇ ਗਾਹਕ ਟ੍ਰੇਡ ਸਰਟੀਫਿਕੇਟ ’ਤੇ ਹੀ ਗੱਡੀਆਂ ਚਲਾਉਂਦੇ ਰਹੇ।

ਕਾਗਜ਼ਾਤ ਦੀ ਡੂੰਘੀ ਜਾਂਚ ਤੋਂ ਬਾਅਦ ਹੋਵੇਗੀ ਕਾਰਵਾਈ : ਏ. ਸੀ. ਪੀ. ਰਣਧੀਰ ਕੁਮਾਰ
ਜਲੰਧਰ ’ਚ ਮਾਡਲ ਟਾਊਨ ਨੇੜੇ ਫੜੀ ਗਈ ਲਾਲ ਨੰਬਰ ਪਲੇਟ ਵਾਲੀ ਕਾਰ ਦੀ ਪੁਲਸ ਅਜੇ ਵੀ ਜਾਂਚ ਕਰ ਰਹੀ ਹੈ। ਏ. ਸੀ. ਪੀ. ਮਾਡਲ ਟਾਊਨ ਰਣਧੀਰ ਕੁਮਾਰ ਨੇ ਦੱਸਿਆ ਕਿ ਉਕਤ ਗੱਡੀ ਨੂੰ ਪੀ. ਪੀ. ਆਰ. ਕੋਲ ਨਾਕੇ ’ਤੇ ਰੋਕਿਆ ਗਿਆ ਸੀ, ਗੱਡੀ ਦੇ ਡਰਾਈਵਰ ਕੋਲ ਕਾਗਜ਼ਾਤ ਨਾ ਹੋਣ ਕਾਰਨ ਉਸ ਦਾ ਚਾਲਾਨ ਕੱਟ ਦਿੱਤਾ ਗਿਆ ਅਤੇ ਗੱਡੀ ਨੂੰ ਜ਼ਬਤ ਕਰ ਲਿਆ ਗਿਆ। ਫਿਲਹਾਲ ਡੀਲਰ ਮਾਲਕਾਂ ਵਲੋਂ ਗੱਡੀ ਨੂੰ ਛਡਾਉਣ ਲਈ ਲੋੜੀਂਦੀ ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਗਜ਼ਾਤ ਦੀ ਚੰਗੀ ਤਰ੍ਹਾਂ ਪੜਤਾਲ ਕਰਨ ਤੋਂ ਬਾਅਦ ਹੀ ਗੱਡੀ ਨੂੰ ਛੱਡਿਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ SAS ਨਗਰ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ ''ਤੇ ਖਰਚੇਗੀ 1.21 ਕਰੋੜ ਰੁਪਏ : ਮੰਤਰੀ ਨਿੱਝਰ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

  • Punjab
  • red number plates
  • vehicles
  • misuse
  • ਪੰਜਾਬ
  • ਲਾਲ ਨੰਬਰ ਪਲੇਟ
  • ਗੱਡੀਆਂ
  • ਦੁਰਵਰਤੋਂ

ਰਿੰਦਾ ਦੀ ਮੌਤ ’ਤੇ ਸਸਪੈਂਸ, ਪੰਜਾਬ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਗੈਂਗਸਟਰ ਨੂੰ ਜਿਊਂਦਾ ਰੱਖਣਾ ਚਾਹੁੰਦੀ ISI

NEXT STORY

Stories You May Like

  • cashless treatment is causing pockets to become empty
    Cashless ਇਲਾਜ ਦੇ ਨਾਂ ਤੇ ਹੋ ਰਹੀ ਜੇਬ ਢਿੱਲੀ, ਸ਼ਿਕਾਇਤ ਕਰਨ ਤੋਂ ਡਰ ਰਹੇ ਮੁਲਾਜ਼ਮ
  • demand for mahindra suvs
    ਇਨ੍ਹਾਂ SUV ਗੱਡੀਆਂ ਦੇ ਦੀਵਾਨੇ ਹੋਏ ਲੋਕ, ਰਿਕਾਰਡ ਤੋੜ ਹੋ ਰਹੀ ਵਿਕਰੀ
  • serious health problems caused by weight loss drugs
    ਭਾਰ ਘਟਾਉਣ ਵਾਲੀਆਂ ਦਵਾਈਆਂ ਕਾਰਨ ਸਰੀਰ ਨੂੰ ਹੋ ਰਹੀ ਗੰਭੀਰ ਸਮੱਸਿਆ ! ਰਹੋ ਸਾਵਧਾਨ
  • two senior leaders from punjab could join the modi cabinet
    ਪੰਜਾਬ ਤੋਂ 2 ਵੱਡੇ ਆਗੂਆਂ ਦੀ ਮੋਦੀ ਕੈਬਨਿਟ 'ਚ ਹੋ ਸਕਦੀ ਹੈ ਐਂਟਰੀ! ਪੜ੍ਹੋ ਕਿਹੜੇ ਨਾਵਾਂ 'ਤੇ ਹੋ ਰਹੀ ਚਰਚਾ
  • madan lal jalalpur  s statement regarding raja warring
    ਰਾਜਾ ਵੜਿੰਗ ਨੂੰ ਲੈ ਕੇ ਮਦਨ ਲਾਲ ਜਲਾਲਪੁਰ ਦਾ ਬਿਆਨ, ਪੜ੍ਹੋ ਕੀ ਕਿਹਾ
  • robbers fled after snatching a woman  s gold earrings
    ਔਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਫ਼ਰਾਰ ਹੋਏ ਲੁਟੇਰੇ
  • betting racket operating openly at sabji mandi in jalandhar
    ਜਲੰਧਰ ਵਿਖੇ ਸਬਜ਼ੀ ਮੰਡੀ 'ਚ ਸ਼ਰੇਆਮ ਚੱਲ ਰਹੀ ਸੱਟੇਬਾਜ਼ੀ ਦੀ ਖੇਡ, ਫਿਰ ਵੀ ਪੁਲਸ ਬੇ-ਖ਼ਬਰ
  • impact of   punjab bandh   in tanda
    ਟਾਂਡਾ 'ਚ ਦਿਸਿਆ ਪੰਜਾਬ ਬੰਦ ਦਾ ਅਸਰ, ਵੇਖੋ ਕੀ-ਕੀ ਰਿਹਾ ਬੰਦ
  • jalandhar cantt  aam aadmi party  resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
  • out of control school bus collided with the gate of a house
    ਜਲੰਧਰ 'ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, 10 ਬੱਚੇ ਸਨ ਸਵਾਰ
  • sachin pilot will visit punjab starting today
    ਅੱਜ ਤੋਂ ਪੰਜਾਬ ਦੌਰੇ 'ਤੇ ਸਚਿਨ ਪਾਇਲਟ, ਕੈਪਟਨ ਦੀ ਕਾਂਗਰਸ 'ਚ ਵਾਪਸੀ ਦੀਆਂ...
  • manjit bedi featured on the fbi s most wanted list deported from the us
    ਵੱਡੀ ਖ਼ਬਰ: FBI ਦੀ 'ਮੋਸਟ ਵਾਂਟੇਡ' ਸੂਚੀ 'ਚ ਸ਼ਾਮਲ ਭਗੌੜਾ ਮਨਜੀਤ ਬੇਦੀ ਅਮਰੀਕਾ...
  • us mp writes letter regarding parvinder jhota case
    'ਝੋਟਾ' ਕਤਲ ਮਾਮਲੇ 'ਚ ਅਮਰੀਕੀ MP ਨੇ ਭਾਰਤੀ ਰਾਜਦੂਤ ਨੂੰ ਲਿਖਿਆ ਪੱਤਰ ! ਡੂੰਘਾਈ...
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • sahjadra village youth abroad
      ਪਿੰਡ ਸਹਿਜੜਾ ਦੇ ਹਰਦੇਵ ਦੀ ਵਿਦੇਸ਼ 'ਚ ਮੌਤ, ਅੱਤ ਗ਼ਰੀਬ ਪਰਿਵਾਰ 'ਤੇ ਟੁੱਟਿਆ...
    • mp charanjit singh channi statement on parwinder singh jhota case
      ਪਰਵਿੰਦਰ ਸਿੰਘ ਝੋਟਾ ਦੇ ਕਤਲ ਕਾਂਡ 'ਤੇ MP ਚਰਨਜੀਤ ਚੰਨੀ ਦਾ ਵੱਡਾ ਬਿਆਨ
    • brick prices in punjab broken records
      ਪੰਜਾਬ 'ਚ ਇੱਟਾਂ ਦੇ ਭਾਅ ਨੇ ਤੋੜੇ ਰਿਕਾਰਡ, ਪ੍ਰਤੀ ਹਜ਼ਾਰ ਇੱਟ ਦਾ ਮੁੱਲ ਸੁਣ...
    • ban imposed on the preaching kirtan of preacher jeevan singh bagichi wale
      ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਕ ਹੋਰ ਵੱਡਾ ਫ਼ੈਸਲਾ, ਪ੍ਰਚਾਰਕ ਜੀਵਨ ਸਿੰਘ ਬਗੀਚੀ...
    • dr jitendra singh union minister of state for science and technology statement
      ਪੰਜਾਬ ਨੂੰ ਦੇਸ਼ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ 'ਡਬਲ ਇੰਜਣ ਸਰਕਾਰ' ਦੀ...
    • halwara airport news
      AIRPORT 'ਤੇ ਸਵਾਰੀ ਛੱਡਣ ਆਏ ਡਰਾਈਵਰ ਦੀ HEART ATTACK ਨਾਲ ਹੋਈ ਮੌਤ
    • banner of parvinder jhota was put up at shop of the accused ashwani
      ਮੁਲਜ਼ਮ ਅਸ਼ਵਨੀ ਦੀ ਢੱਠੀ ਦੁਕਾਨ 'ਤੇ ਲਾਇਆ ਪਰਵਿੰਦਰ ਝੋਟਾ ਦਾ ਬੈਨਰ, ਕਿਹਾ-ਮੇਰੀ...
    • rajbir ghumman appears before cbi
      CBI ਅੱਗੇ ਪੇਸ਼ ਹੋਏ CM ਮਾਨ ਦੇ OSD ਰਾਜਬੀਰ ਘੁੰਮਣ
    • lpu violence case two more boys arrested
      LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
    • road accident on national highway phillaur  one boy injured
      ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +